30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਕਾਇਆਕਲਪ ਮੁਹਿੰਮ 2026 ਚਲਾਈ

ਲੁਧਿਆਣਾ, 29 ਅਕਤੂਬਰ (ਡਾ. ਤਰਲੋਚਨ ਸਿੰਘ)-ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਾਲਜ ਆਫ਼ ਨਰਸਿੰਗ ਵਲੋਂ ਅੱਜ ਵਿਸ਼ੇਸ਼ ਮੁਹਿੰਮ 6 ਦੇ ਹਿੱਸੇ ਵਜੋਂ ਕਾਇਆਕਲਪ ਗਤੀਵਿਧੀਆਂ ਕਰਵਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 30-10-2026
ਲੁਧਿਆਣਾ, 29 ਅਕਤੂਬਰ (ਡਾ. ਤਰਲੋਚਨ ਸਿੰਘ)-ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਾਲਜ ਆਫ਼ ਨਰਸਿੰਗ ਵਲੋਂ ਅੱਜ ਵਿਸ਼ੇਸ਼ ਮੁਹਿੰਮ 6 ਦੇ ਹਿੱਸੇ ਵਜੋਂ ਕਾਇਆਕਲਪ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਗਤੀਵਿਧੀ ਡਾ. ਹਰਜੀਤ, ਪ੍ਰਿੰਸੀਪਲ, ਕਾਲਜ ਆਫ਼ ਨਰਸਿੰਗ, ਸੀ.ਐਮ.ਸੀ ਅਤੇ ਵਾਈਸ ਪ੍ਰਿੰਸੀਪਲਾਂ ਪ੍ਰੋ. ਰੀਤੂ ਪੀ. ਨੈਹਰ ਅਤੇ ਪ੍ਰੋ. ਸੁਮਨ ਕੁਮਾਰ ਐਸ.ਐਨ.ਏ. ਕੋਆਰਡੀਨੇਟਰ ਦੀ ਅਗਵਾਈ ਹੇਠ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਪ੍ਰਬੰਧ ਐਸੋਸੀਏਟ ਪ੍ਰੋਫੈਸਰ ਸਪਨਾ ਡੀ. ਮਾਲਵੀਆ ਅਤੇ ਐਸੋਸੀਏਟ ਪ੍ਰੋਫੈਸਰ ਆਸ਼ਿਮਾ ਬਵੇਜਾ ਐਸ.ਐਨ.ਏ., ਐਸ.ਬੀ.ਏ. ਕੋਆਰਡੀਨੇਟਰ ਨੇ ਕੌਂਸਲ ਦੇ ਸਹਿਯੋਗ ਨਾਲ ਕੀਤਾ। ਮੁਹਿੰਮ ਦੇ ਤਹਿਤ ਸਫਾਈ ਕਰਮਚਾਰੀਆਂ ਦੀ ਮਦਦ ਨਾਲ ਐਮ.ਸੀ. ਹੋਸਟਲ ਦੇ ਲਾਅਨ ਵਿਚ ਸਫਾਈ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਕਾਲਜ ਆਫ਼ ਨਰਸਿੰਗ ਵਿਖੇ ਹੱਥਾਂ ਦੀ ਸਫਾਈ ਬਾਰੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ, ਜਿਸ ਵਿਚ ਬੀ.ਐਸ.ਸੀ. ਨਰਸਿੰਗ ਪਹਿਲੇ ਸਮੈਸਟਰ ਅਤੇ ਜੀ.ਐਨ.ਐਮ. ਪਹਿਲੇ ਸਾਲ ਬੈਚ-2026 ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਵਿਦਿਆਰਥੀਆਂ ਨੂੰ ਹੱਥਾਂ ਦੀ ਸਫ਼ਾਈ ਦੇ ਸਹੀ ਤਰੀਕੇ ਸਿਖਾਏ ਗਏ ਅਤੇ ਇਨਫੈਕਸ਼ਨ ਦੀ ਰੋਕਥਾਮ, ਨਿੱਜੀ ਸਫ਼ਾਈ ਅਤੇ ਇਕ ਸਾਫ਼, ਸਿਹਤਮੰਦ ਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਵਿਚ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਏਡਜ਼ ਕੰਟਰੋਲ ਮੁਲਾਜ਼ਮਾਂ ਵਲੋਂ ਸਰਕਾਰ ਤੇ ਸਿਹਤ ਵਿਭਾਗ ਖ਼ਿਲਾਫ਼ ‘ਆਰ-ਪਾਰ’ ਦੀ ਲੜਾਈ ਦਾ ਐਲਾਨ ਅਗਲੀ ਖ਼ਬਰ ਬਾਬਾ ਮੁਕੰਦ ਸਿੰਘ ਸਕੂਲ ਡਾਬਾ ਦੇ ਗਤਕਾ ਟੀਮ ਦੇ ਵਿਦਿਆਰਥੀਆਂ ਵਲੋਂ ਮੈਡਲ ਪ੍ਰਾਪਤ
Ad Position 24