22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਮਹਿੰਗਾਈ ਦੀ ਦੋਹਰੀ ਮਾਰ ਹੇਠ ਹੋਟਲ, ਰੈਸਟੋਰੈਂਟ ਤੇ ਬੈਂਕੁਇਟ ਹਾਲ ਕਾਰੋਬਾਰ, ਪੁਰਾਣੇ ਰੇਟਾਂ ’ਤੇ ਬੁੱਕ ਕੀਤੇ ਸਮਾਗਮ ਬਣੇ ਘਾਟੇ ਦਾ ਸੌਦਾ

ਇਯਾਲੀ/ਥਰੀਕੇ, 22 ਨਵੰਬਰ (ਮਨਜੀਤ ਸਿੰਘ ਦੁੱਗਰੀ)- ਮਹਿੰਗਾਈ ਦੀ ਲਗਾਤਾਰ ਵਧ ਰਹੀ ਮਾਰ ਹੁਣ ਆਮ ਲੋਕਾਂ ਦੇ ਘਰੇਲੂ ਬਜਟ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਹੋਟਲਾਂ, ਰੈਸਟੋਰੈਂਟਾਂ ਤੇ ਬੈਂਕੁਇਟ ਹਾਲਾਂ ਦੇ ਕਾਰੋਬਾਰੀਆਂ ਲਈ ਵੀ ਵੱਡੀ ਆਰਥਿਕ ਚੁਨੌਤੀ ਬਣਦੀ ਜਾ ਰਹੀ ਹੈ। ਖਾਣ-ਪੀਣ ਦੀਆਂ ਵਸਤਾਂ, ਗੈਸ ਸਿਲੰਡਰਾਂ, ਹਰੀਆਂ ਸਬਜ਼ੀਆਂ ਤੇ ਮਜ਼ਦੂਰੀ ਦੀਆਂ ਦਰਾਂ ਵਿਚ ਹੋਏ ਵਾਧੇ ਨੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਮੁਨਾਫ਼ੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 23-11-2026
ਇਯਾਲੀ/ਥਰੀਕੇ, 22 ਨਵੰਬਰ (ਮਨਜੀਤ ਸਿੰਘ ਦੁੱਗਰੀ)- ਮਹਿੰਗਾਈ ਦੀ ਲਗਾਤਾਰ ਵਧ ਰਹੀ ਮਾਰ ਹੁਣ ਆਮ ਲੋਕਾਂ ਦੇ ਘਰੇਲੂ ਬਜਟ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਹੋਟਲਾਂ, ਰੈਸਟੋਰੈਂਟਾਂ ਤੇ ਬੈਂਕੁਇਟ ਹਾਲਾਂ ਦੇ ਕਾਰੋਬਾਰੀਆਂ ਲਈ ਵੀ ਵੱਡੀ ਆਰਥਿਕ ਚੁਨੌਤੀ ਬਣਦੀ ਜਾ ਰਹੀ ਹੈ। ਖਾਣ-ਪੀਣ ਦੀਆਂ ਵਸਤਾਂ, ਗੈਸ ਸਿਲੰਡਰਾਂ, ਹਰੀਆਂ ਸਬਜ਼ੀਆਂ ਤੇ ਮਜ਼ਦੂਰੀ ਦੀਆਂ ਦਰਾਂ ਵਿਚ ਹੋਏ ਵਾਧੇ ਨੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਮੁਨਾਫ਼ੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ਾਸ ਕਰਕੇ ਪਹਿਲਾਂ ਤੋਂ ਐਡਵਾਂਸ ਬੁਕਿੰਗ ਕਰਵਾ ਚੁੱਕੇ ਗਾਹਕਾਂ ਦੇ ਸਮਾਗਮ ਹੁਣ ਕਾਰੋਬਾਰੀਆਂ ਲਈ ਮੁਨਾਫ਼ੇ ਦੀ ਬਜਾਏ ਘਾਟੇ ਦਾ ਸੌਦਾ ਸਾਬਤ ਹੋ ਰਹੇ ਹਨ। ਹੋਟਲ, ਰੈਸਟੋਰੈਂਟ ਤੇ ਬੈਂਕੁਇਟ ਹਾਲ ਵਿਚ ਹੋਣ ਵਾਲੇ ਵਿਆਹਾਂ, ਪਾਰਟੀਆਂ ਤੇ ਹੋਰ ਪਰਿਵਾਰਿਕ ਸਮਾਗਮਾਂ ਲਈ ਕਈ ਗਾਹਕ ਛੇ ਮਹੀਨੇ ਪਹਿਲਾਂ ਹੀ ਐਡਵਾਂਸ ਦੇ ਕੇ ਬੁਕਿੰਗ ਕਰਵਾ ਲੈਂਦੇ ਹਨ। ਉਸ ਸਮੇਂ ਬਾਜ਼ਾਰ ਵਿਚ ਚੱਲ ਰਹੀਆਂ ਕੀਮਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਤੀ ਪਲੇਟ ਜਾਂ ਸਮਾਗਮ ਦੇ ਪੈਕੇਜ ਦੇ ਰੇਟ ਤੈਅ ਕੀਤੇ ਜਾਂਦੇ ਹਨ, ਪਰ ਬੁਕਿੰਗ ਤੋਂ ਬਾਅਦ ਜਦੋਂ ਸਮਾਗਮ ਦਾ ਸਮਾਂ ਆਉਂਦਾ ਹੈ ਤਾਂ ਕਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋ ਚੁੱਕਾ ਹੁੰਦਾ ਹੈ। ਇਸ ਦੇ ਬਾਵਜੂਦ ਪਹਿਲਾਂ ਤੈਅ ਕੀਤੇ ਰੇਟਾਂ ਅਨੁਸਾਰ ਹੀ ਗਾਹਕਾਂ ਤੋਂ ਪੇਮੈਂਟ ਲੈਣੀ ਪੈਂਦੀ ਹੈ, ਕਿਉਂਕਿ ਬੁਕਿੰਗ ਸਮੇਂ ਕੀਤੇ ਗਏ ਵਾਅਦੇ ਤੋਂ ਪਿੱਛੇ ਹਟਣਾ ਕਾਰੋਬਾਰੀ ਸਾਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕਾਰੋਬਾਰੀਆਂ ਮੁਤਾਬਿਕ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਹੋਣਾ ਅਤੇ ਰਸੋਈ ਵਿਚ ਕੰਮ ਕਰਨ ਵਾਲੇ ਕਾਰੀਗਰਾਂ ਤੇ ਹੋਰ ਲੇਬਰ ਦੀਆਂ ਵਧੀਆਂ ਦਰਾਂ ਨੇ ਖ਼ਰਚੇ ਕਈ ਗੁਣਾ ਵਧਾ ਦਿੱਤੇ ਹਨ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲ, ਸਫ਼ਾਈ, ਸਜਾਵਟ ਅਤੇ ਹੋਰ ਪ੍ਰਬੰਧਾਂ ਦੇ ਖ਼ਰਚੇ ਵੀ ਕਾਰੋਬਾਰੀਆਂ ਦੀ ਲਾਗਤ ਨੂੰ ਵਧਾ ਰਹੇ ਹਨ। ਅਜਿਹੇ ਹਾਲਾਤ ਵਿਚ ਪੁਰਾਣੇ ਰੇਟਾਂ ‘ਤੇ ਸਮਾਗਮ ਕਰਵਾਉਣੇ ਉਨ੍ਹਾਂ ਲਈ ਆਰਥਿਕ ਤੌਰ ‘ਤੇ ਮੁਸ਼ਕਿਲ ਬਣਦੇ ਜਾ ਰਹੇ ਹਨ। ਹੋਟਲਾਂ, ਰੈਸਟੋਰੈਂਟਾਂ ਅਤੇ ਬੈਂਕੁਇਟ ਹਾਲਾਂ ਦੇ ਕਾਰੋਬਾਰੀਆਂ ਲਈ ਇਕ ਪਾਸੇ ਗਾਹਕਾਂ ਨਾਲ ਪਹਿਲਾਂ ਕੀਤੇ ਇਕਰਾਰ ਨੂੰ ਨਿਭਾਉਣਾ ਕਾਰੋਬਾਰੀ ਮਜਬੂਰੀ ਹੈ ਅਤੇ ਦੂਜੇ ਪਾਸੇ ਰੋਜ਼ਾਨਾ ਵਧ ਰਹੀਆਂ ਕੀਮਤਾਂ ਕਾਰਨ ਖ਼ਰਚੇ ਪੂਰੇ ਕਰਨੇ ਵੀ ਔਖੇ ਹੋ ਰਹੇ ਹਨ। ਨਵੇਂ ਗਾਹਕਾਂ ਲਈ ਤਾਂ ਮੌਜੂਦਾ ਬਾਜ਼ਾਰੀ ਕੀਮਤਾਂ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਜਾ ਸਕਦੇ ਹਨ, ਪਰ ਪਹਿਲਾਂ ਤੋਂ ਬੁੱਕ ਕੀਤੇ ਸਮਾਗਮਾਂ ਵਿਚ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ। ਮਹਿੰਗਾਈ ਦਾ ਵਧਦਾ ਰੁਝਾਨ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਹੋਟਲ ਅਤੇ ਬੈਂਕੁਇਟ ਹਾਲ ਕਾਰੋਬਾਰ ਨਾਲ ਜੁੜੇ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਲਈ ਆਪਣੇ ਖ਼ਰਚਿਆਂ ਅਤੇ ਆਮਦਨ ਵਿਚਕਾਰ ਸੰਤੁਲਨ ਬਣਾਈ ਰੱਖਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਅਜਿਹੇ ਹਾਲਾਤ ਵਿਚ ਕਾਰੋਬਾਰੀਆਂ ਲਈ ਗਾਹਕਾਂ ਉੱਤੇ ਵਾਧੂ ਆਰਥਿਕ ਬੋਝ ਪਾਏ ਬਿਨਾਂ ਆਪਣੇ ਕਾਰੋਬਾਰ ਨੂੰ ਚਲਾਉਣਾ ਇਕ ਵੱਡੀ ਚੁਨੌਤੀ ਬਣਦਾ ਜਾ ਰਿਹਾ ਹੈ। ­ਕੀ ਕਹਿਣਾ ਹੈ ਹੋਟਲਾਂ, ਰੈਸਟੋਰੈਂਟਾਂ ਅਤੇ ਬੈਂਕੁਇਟ ਹਾਲਾਂ ਦੇ ਕਾਰੋਬਾਰੀਆਂ ਦਾ- ਇਸ ਬਾਬਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਹੋਟਲ ਕ੍ਰਾਊਨ ਪਲਾਜ਼ੋ ਮੈਨੇਜਿੰਗ ਡਾਇਰੈਕਟਰ ਹੈਪੀ ਕਾਲੜਾ, ਹੋਟਲ ਕੋਹਿਨੂਰ ਦੇ ਮੈਨੇਜਿੰਗ ਡਾਇਰੈਕਟਰ ਪ੍ਰੀਤਮ ਸਿੰਘ ਕੋਹਿਨੂਰ ਅਤੇ ਦੁੱਗਰੀ ਰੋਡ ਸਥਿਤ ਹੋਟਲ ਕਾਰਲਟਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸਿੰਘ ਜੌਲੀ ਦਾ ਕਹਿਣਾ ਹੈ ਕਿ ਜੇਕਰ ਮਹਿੰਗਾਈ ਦਾ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਹੋਟਲ ਤੇ ਬੈਂਕੁਇਟ ਹਾਲ ਕਾਰੋਬਾਰ ਨਾਲ ਜੁੜੇ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਲਈ ਆਪਣੇ ਖ਼ਰਚੇ ਅਤੇ ਆਮਦਨ ਵਿਚਕਾਰ ਸੰਤੁਲਨ ਬਣਾਈ ਰੱਖਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਨਾਲ ਜੁੜਿਆ ਇਹ ਕਾਰੋਬਾਰ ਜਿੱਥੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦਾ ਹੈ, ਉੱਥੇ ਹੀ ਕਿਸੇ ਵੀ ਸ਼ਹਿਰ ਦੀ ਆਰਥਿਕ ਤਰੱਕੀ ਵਿਚ ਵੀ ਅਹਿਮ ਯੋਗਦਾਨ ਪਾਉਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਖੇਤਰ ਨਾਲ ਜੁੜੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੂੰ ਰਾਹਤ ਦੇਣ ਲਈ ਠੋਸ ਕਦਮ ਚੁੱਕੇ। ਮਹਿੰਗਾਈ ਉੱਤੇ ਕਾਬੂ ਪਾਉਣ ਦੇ ਨਾਲ-ਨਾਲ ਬਿਜਲੀ ਅਤੇ ਹੋਰ ਜ਼ਰੂਰੀ ਖ਼ਰਚਿਆਂ ਵਿਚ ਰਾਹਤ ਦੇਣ ਲਈ ਨੀਤੀਗਤ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਅਕਾਲੀ ਭਾਜਪਾ ਸਰਕਾਰ ਮੌਕੇ ਹੋਟਲ ਕਾਰੋਬਾਰ ਨੂੰ ਇੰਡਸਟਰੀ ਦਾ ਦਰਜਾ ਦੇਣ ਦੇ ਬਾਵਜੂਦ ਅੱਜ ਤੱਕ ਇੰਡਸਟਰੀ ਵਾਲੀਆਂ ਸਹੂਲਤਾਂ ਲਾਗੂ ਨਹੀਂ ਕੀਤੀਆਂ ਗਈਆਂ, ਜਿਸ ਨੂੰ ਲੈ ਕੇ ਹੋਟਲ ਕਾਰੋਬਾਰੀਆਂ ਨੂੰ ਕਮਰਸ਼ੀਅਲ ਖ਼ਰਚਿਆਂ ਦੀ ਚੱਕੀ ਵਿਚ ਪਿਸ ਕੇ ਦੋਹਰੀ ਮਾਰ ਪੈ ਰਹੀ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਇਹ ਨੀਤੀ ਲਾਗੂ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ, ਤਾਂ ਜੋ ਇਹ ਕਾਰੋਬਾਰ ਆਰਥਿਕ ਦਬਾਅ ਹੇਠ ਦਮ ਨਾ ਤੋੜਨ ਅਤੇ ਸ਼ਹਿਰਾਂ ਦੀ ਆਰਥਿਕਤਾ ਵਿਚ ਆਪਣਾ ਯੋਗਦਾਨ ਜਾਰੀ ਰੱਖ ਸਕਣ। ਹੁਣ ਸਵਾਲ ਇਹ ਹੈ ਕਿ ਜਦੋਂ ਹਰ ਖੇਤਰ ਵਿਚ ਮਹਿੰਗਾਈ ਕਾਰਨ ਖ਼ਰਚੇ ਵਧ ਰਹੇ ਹਨ ਤਾਂ ਪਹਿਲਾਂ ਤੋਂ ਕੀਤੇ ਇਕਰਾਰਾਂ ਦੇ ਬੋਝ ਹੇਠ ਦੱਬੇ ਇਨ੍ਹਾਂ ਕਾਰੋਬਾਰੀਆਂ ਨੂੰ ਆਪਣੇ ਘਟਦੇ ਮੁਨਾਫ਼ੇ ਦੀ ਭਰਪਾਈ ਕਿਵੇਂ ਕਰਨੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਪਹਿਲੀ ਨਾਨਕਸਰ ਠੱਕਰਵਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ ਅਗਲੀ ਖ਼ਬਰ ‘ ਆਪ ’ ਸਰਕਾਰ ਦੀਆਂ ਨੀਤੀਆਂ ਨੇ ਐਮ . ਐਸ . ਐਮ . ਈ . ਉਦਯੋਗਾਂ ਨੂੰ ਲਗਾਈ ਢਾਹ - ਦੀਵਾਨ
Ad Position 24