22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਵ : ਬਾਪੂ ਬਲਕਾਰ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਟ

ਲਾਡੋਵਾਲ, 22 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਬਹਾਦਰਕੇ ਦੇ ਗੁਰਮੀਤ ਸਿੰਘ ਸੰਧੂ, ਗੁਰਦੀਪ ਸਿੰਘ ਬਿੱਟੂ ਸੰਧੂ, ਸੁਖਮੀਤ ਸਿੰਘ ਸੰਧੂ ਤੇ ਬੇਟੀ ਨਿਰਮਲਜੀਤ ਕੌਰ ਦੇ ਪਿਤਾ ਸਾਬਕਾ ਸਰਪੰਚ ਬਾਪੂ ਬਲਕਾਰ ਸਿੰਘ ਸੰਧੂ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਿਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘਾਂ ਵਲੋਂ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਗਾਇਣ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਬਾਪੂ ਬਲਕਾਰ ਸਿੰਘ ਸੰਧੂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਦਿਆਂ ਮਲਕੀਤ ਸਿੰਘ ਬੀਰਮੀ, ਮਲਕੀਤ ਸਿੰਘ ਦਾਖਾ (ਦੋਵੇਂ ਸਾਬਕਾ ਮੰਤਰੀ ਪੰਜਾਬ), ਰਾਕੇਸ਼ ਪਾਂਡੇ, ਕੁਲਦੀਪ ਸਿੰਘ ਵੈਦ, ਰਣਜੀਤ ਸਿੰਘ ਢਿੱਲੋਂ (ਤਿੰਨੋਂ ਸਾਬਕਾ ਵਿਧਾਇਕ) ਪ੍ਰਿਤਪਾਲ ਸਿੰਘ ਬਲੀਏਵਾਲ ਭਾਜਪਾ ਆਗੂ, ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ, ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ, ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਦਰਸ਼ਨ ਸਿੰਘ ਬੀਰਮੀ ਸੀਨੀਅਰ ਕਾਂਗਰਸੀ ਆਗੂ ਆਦਿ ਨੇ ਬਾਪੂ ਬਲਕਾਰ ਸਿੰਘ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਹਰ ਦਿਲ ਅਜ਼ੀਜ਼, ਮਿਲਾਪੜੇ ਸੁਭਾਅ, ਗਰੀਬਾਂ ਤੇ ਬੇਸਹਾਰਿਆਂ ਦੇ ਮਦਦਗਾਰ, ਮਿੱਠ ਬੋਲੜੇ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇਕ ਇਨਸਾਨ ਸਨ, ਜਿਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੇਵਲ ਇਕੱਲੇ ਸੰਧੂ ਪਰਿਵਾਰ ਨੂੰ ਹੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਸਗੋਂ ਉਨ੍ਹਾਂ ਦੇ ਰਿਸ਼ਤੇਦਾਰ, ਸੱਜਣ-ਮਿੱਤਰ, ਸਾਕ ਸਬੰਧੀ, ਸਹਿਚਾਰਕ ਭਾਈਚਾਰੇ ਦੇ ਲੋਕ ਅਤੇ ਹੋਰ ਅਨੇਕਾਂ ਹੀ ਜਾਣ ਪਹਿਚਾਣ ਵਾਲਿਆਂ ਕੋਲੋਂ ਵੀ ਇਕ ਸੁੱਚੇ ਨਗ ਵਰਗਾ ਅਨਮੋਲ ਹੀਰਾ, ਲੋਕਾਂ ਨੂੰ ਅਥਾਹ ਪਿਆਰ ਕਰਨ ਵਾਲਾ ਅਤੇ ਇਕ ਵਡਮੁੱਲਾ ਸਾਥੀ ਸਾਡੇ ਵਿਚੋਂ ਸਦਾ ਲਈ ਅਲੋਪ ਹੋ ਗਿਆ, ਜਿਸ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਅਤੇ ਬਾਪੂ ਬਲਕਾਰ ਸਿੰਘ ਸੰਧੂ ਵਲੋਂ ਸਮਾਜ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

Ad Position 21
No active advertisement
ਅਜੀਤ ਡੈਸਕ 23-11-2026
ਲਾਡੋਵਾਲ, 22 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਬਹਾਦਰਕੇ ਦੇ ਗੁਰਮੀਤ ਸਿੰਘ ਸੰਧੂ, ਗੁਰਦੀਪ ਸਿੰਘ ਬਿੱਟੂ ਸੰਧੂ, ਸੁਖਮੀਤ ਸਿੰਘ ਸੰਧੂ ਤੇ ਬੇਟੀ ਨਿਰਮਲਜੀਤ ਕੌਰ ਦੇ ਪਿਤਾ ਸਾਬਕਾ ਸਰਪੰਚ ਬਾਪੂ ਬਲਕਾਰ ਸਿੰਘ ਸੰਧੂ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਿਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘਾਂ ਵਲੋਂ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਗਾਇਣ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਬਾਪੂ ਬਲਕਾਰ ਸਿੰਘ ਸੰਧੂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਦਿਆਂ ਮਲਕੀਤ ਸਿੰਘ ਬੀਰਮੀ, ਮਲਕੀਤ ਸਿੰਘ ਦਾਖਾ (ਦੋਵੇਂ ਸਾਬਕਾ ਮੰਤਰੀ ਪੰਜਾਬ), ਰਾਕੇਸ਼ ਪਾਂਡੇ, ਕੁਲਦੀਪ ਸਿੰਘ ਵੈਦ, ਰਣਜੀਤ ਸਿੰਘ ਢਿੱਲੋਂ (ਤਿੰਨੋਂ ਸਾਬਕਾ ਵਿਧਾਇਕ) ਪ੍ਰਿਤਪਾਲ ਸਿੰਘ ਬਲੀਏਵਾਲ ਭਾਜਪਾ ਆਗੂ, ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ, ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ, ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਦਰਸ਼ਨ ਸਿੰਘ ਬੀਰਮੀ ਸੀਨੀਅਰ ਕਾਂਗਰਸੀ ਆਗੂ ਆਦਿ ਨੇ ਬਾਪੂ ਬਲਕਾਰ ਸਿੰਘ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਹਰ ਦਿਲ ਅਜ਼ੀਜ਼, ਮਿਲਾਪੜੇ ਸੁਭਾਅ, ਗਰੀਬਾਂ ਤੇ ਬੇਸਹਾਰਿਆਂ ਦੇ ਮਦਦਗਾਰ, ਮਿੱਠ ਬੋਲੜੇ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇਕ ਇਨਸਾਨ ਸਨ, ਜਿਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੇਵਲ ਇਕੱਲੇ ਸੰਧੂ ਪਰਿਵਾਰ ਨੂੰ ਹੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਸਗੋਂ ਉਨ੍ਹਾਂ ਦੇ ਰਿਸ਼ਤੇਦਾਰ, ਸੱਜਣ-ਮਿੱਤਰ, ਸਾਕ ਸਬੰਧੀ, ਸਹਿਚਾਰਕ ਭਾਈਚਾਰੇ ਦੇ ਲੋਕ ਅਤੇ ਹੋਰ ਅਨੇਕਾਂ ਹੀ ਜਾਣ ਪਹਿਚਾਣ ਵਾਲਿਆਂ ਕੋਲੋਂ ਵੀ ਇਕ ਸੁੱਚੇ ਨਗ ਵਰਗਾ ਅਨਮੋਲ ਹੀਰਾ, ਲੋਕਾਂ ਨੂੰ ਅਥਾਹ ਪਿਆਰ ਕਰਨ ਵਾਲਾ ਅਤੇ ਇਕ ਵਡਮੁੱਲਾ ਸਾਥੀ ਸਾਡੇ ਵਿਚੋਂ ਸਦਾ ਲਈ ਅਲੋਪ ਹੋ ਗਿਆ, ਜਿਸ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਅਤੇ ਬਾਪੂ ਬਲਕਾਰ ਸਿੰਘ ਸੰਧੂ ਵਲੋਂ ਸਮਾਜ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਕਤ ਆਗੂਆਂ ਨੇ ਕਿਹਾ ਕਿ ਬਾਪੂ ਬਲਕਾਰ ਸਿੰਘ ਸੰਧੂ ਸਮਾਜ ਅਤੇ ਪਰਿਵਾਰ ਲਈ ਇਕ ਚਾਨਣ ਮੁਨਾਰਾ ਸਾਬਤ ਹੋਏ ਹਨ, ਜਿਨ੍ਹਾਂ ਨੇ ਆਪਣੀ ਧੀ, ਤਿੰਨੋ ਪੁੱਤਰਾਂ ਅਤੇ ਅਗਾਂਹ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਪੈਰਾਂ ’ਤੇ ਖੜ੍ਹਾ ਕੀਤਾ ਅਤੇ ਬੱਚਿਆਂ ਨੂੰ ਸਫਲ ਕਿਸਾਨ ਵਜੋਂ ਵਿਕਸਿਤ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ। ਅੱਜ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸਮੂਹ ਹਾਜ਼ਰੀਨ ਨੇ ਅੱਖ ਨਮ ਬਾਪੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇੇ। ਇਸ ਮੌਕੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਸੰਜੇ ਤਲਵਾੜ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਵਿਧਾਇਕ ਮਦਨ ਲਾਲ ਬੱਗਾ, ਗੁਰਮੇਲ ਸਿੰਘ ਪਹਿਲਵਾਨ, ਰੁਪਿੰਦਰ ਸਿੰਘ ਰਾਜਾ ਗਿੱਲ, ਲਖਬੀਰ ਸਿੰਘ ਲੱਖਾ ਪਾਇਲ, ਮਨਰਾਜ ਠੁਕਰਾਲ, ਵਿਕਰਮ ਸਿੰਘ ਬਾਜਵਾ, ਤ੍ਰਿਪਤ ਰਾਜਿੰਦਰ ਬਾਜਵਾ ਸਾਬਕਾ ਮਨਿਸਟਰ ਪੰਜਾਬ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਟੋਨੀ ਬੁਲਾਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਕ ਸਬੰਧੀ ਅਤੇ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਸਮਾਗਮਾਂ ’ ਚ ਹੋ ਰਿਹਾ ਵੱਡਾ ਇੱਕਠ ਕਾਂਗਰਸ ਲਈ ਸ਼ੁੱਭ ਸੰਕੇਤ - ਚੌਹਾਨ ਕਿਹਾ, ਸੂਬੇ ਦੇ ਲੋਕ 2027 ’ਚ ਕਾਂਗ... ਅਗਲੀ ਖ਼ਬਰ ਝੂਠਾ ਬਦਲਾਅ ਦਾ ਨਾਅਰਾ ਦੇ ਕੇ ‘ ਆਪ ’ ਸਰਕਾਰ ਨੇ ਸੂਬੇ ਨੂੰ ਦੋਨੋਂ ਹੱਥੀ ਲੁੱਟਿਆ - ਈਸ਼ਵਰਜੋਤ ਸਿੰਘ ਚੀਮਾ
Ad Position 24