22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਤਾਰਕੋਲ ਦੀਆਂ ਸੜਕਾਂ ਬਣਾਉਣ ਦੀ ਕਾਹਲੀ , ਗੁਣਵੱਤਾ ਦੀ ਨਿਗਰਾਨੀ ਕਿਥੇ ?

ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਤਾਰਕੋਲ ਦੀਆਂ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਨਗਰ ਨਿਗਮ ਵਲੋਂ 30 ਸਤੰਬਰ ਤੱਕ ਸਾਰੇ ਤਾਰਕੋਲ ਵਾਲੇ ਸੜਕਾਂ ਦੇ ਕੰਮ ਮੁਕੰਮਲ ਕਰਨ ਦੀ ਮਿਆਦ ਤੈਅ ਕੀਤੇ ਜਾਣ ਤੋਂ ਬਾਅਦ ਠੇਕੇਦਾਰਾਂ ਵਲੋਂ ਕੰਮ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ।

Ad Position 21
No active advertisement
ਨਗਰ ਨਿਗਮ ਦੀ ਜ਼ੋਨ-ਏ ਦੀ ਬਾਹਰੀ ਇਮਾਰਤ ਦ੍ਰਿਸ਼। 23-11-2026
ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਤਾਰਕੋਲ ਦੀਆਂ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਨਗਰ ਨਿਗਮ ਵਲੋਂ 30 ਸਤੰਬਰ ਤੱਕ ਸਾਰੇ ਤਾਰਕੋਲ ਵਾਲੇ ਸੜਕਾਂ ਦੇ ਕੰਮ ਮੁਕੰਮਲ ਕਰਨ ਦੀ ਮਿਆਦ ਤੈਅ ਕੀਤੇ ਜਾਣ ਤੋਂ ਬਾਅਦ ਠੇਕੇਦਾਰਾਂ ਵਲੋਂ ਕੰਮ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਕਈ ਥਾਵਾਂ ‘ਤੇ ਰਾਤ ਸਮੇਂ ਵੀ ਸੜਕਾਂ ਬਣਾਈਆਂ ਜਾ ਰਹੀਆਂ ਹਨ, ਪਰ ਇਸੇ ਤੇਜ਼ੀ ਦੇ ਵਿਚਕਾਰ ਸੜਕਾਂ ਦੀ ਗੁਣਵੱਤਾ ਅਤੇ ਉਸਾਰੀ ਦੇ ਕੰਮ ਵੀ ਢੁੱਕਵੀ ਨਿਗਰਾਨੀ ਨੂੰ ਲੈਕੇ ਸਵਾਲ ਉਠਣ ਲੱਗੇ ਹਨ। ਨਗਰ ਨਿਗਮ ਕਮਿਸ਼ਨਰ ਵਲੋਂ ਸੜਕਾਂ ਦੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਰੋਜ਼ਾਨਾ ਟੀਚੇ ਤੈਅ ਕਰਨ, ਮਸ਼ੀਨਰੀ ਅਤੇ ਠੇਕੇਦਾਰਾਂ ਨੂੰ ਕੰਮ ‘ਤੇ ਲਾਉਣ, ਮੌਕੇ ਤੇ ਜਾਂਚ ਕਰਨ ਅਤੇ ਕੰਮ ਦੀਆਂ ਤਸਵੀਰਾਂ ਤੇ ਰੋਜ਼ਾਨਾ ਪ੍ਰਗਤੀ ਰਿਪੋਰਟਾਂ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ 30 ਸਤੰਬਰ ਤੱਕ ਕੰਮ ਮੁਕੰਮਲ ਹੋਣ ਦੇ ਪ੍ਰਮਾਣ ਪੱਤਰ ਦੇਣ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਸ਼ਹਿਰ ਵਿਚ ਕਈ ਥਾਵਾਂ ‘ਤੇ ਸੜਕਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਹੁੰਦਾ ਦਿਖਾਈ ਦੇ ਰਿਹਾ ਹੈ। ਪਰ ਸਵਾਲ ਇਹ ਹੈ ਕਿ ਨਿਰਧਾਰਤ ਮਿਆਦ ਅੰਦਰ ਕੰਮ ਪੂਰਾ ਕਰਨ ਦੀ ਕਾਹਲੀ ਦੌਰਾਨ ਉਸਾਦੀ ਦੇ ਮਾਪਦੰਡਾਂ ਅਤੇ ਗੁਣਵੱਤਾ ਦੀ ਜਾਂਚ ਨੂੰ ਕਿੰਨੀ ਤਰਜੀਹ ਦਿੱਤੀ ਜਾ ਰਹੀ ਹੈ। ਕੁਝ ਥਾਵਾਂ ‘ਤੇ ਰਾਤ ਸਮੇਂ ਸੜਕਾਂ ਬਣਾਏ ਜਾਣ ਨੂੰ ਲੈਕੇ ਵੀ ਲੋਕਾਂ ਵਿਚ ਚਰਚਾ ਹੈ ਕਿ ਕੰਮ ਦੀ ਰਫਤਾਰ ਦੇ ਨਾਲ-ਨਾਲ ਉਸਦੀ ਗੁਣਵੱਤਾ ਵੱਲ ਵੀ ਬਰਾਬਰ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸ਼ਹਿਰ ਵਿਚ ਪਹਿਲਾਂ ਵੀ ਨਵੀਆਂ ਬਣੀਆਂ ਜਾਂ ਮੁੜ ਤਿਆਰ ਕੀਤੀਆਂ ਸੜਕਾਂ ਤੇ ਤਰੇੜਾਂ, ਸੜਕਾਂ ਦੇ ਹਿੱਸੇ ਧੱਸਣ ਤੇ ਹੋਰ ਨੁਕਸ ਸਾਹਮਣੇ ਆਉਣ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ। ਅਜਿਹੀਆਂ ਘਟਨਾਵਾਂ ਨੇ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦੇ ਕੰਮ ਦੀ ਗੁਣਵੱਤਾ ਦੀ ਜਾਂਚ, ਅਧਿਕਾਰੀਆਂ ਦੀ ਨਿਗਰਾਨੀ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਨੂੰ ਲੈਕੇ ਚਿੰਤਾਵਾਂ ਵਧਾਈਆਂ ਹਨ। ਸ਼ਹਿਰ ਵਾਸੀਆਂ ਲਈ ਸੜਕਾਂ ਦਾ ਨਿਰਮਾਣ ਸਿਰਫ ਤਾਰਕੋਲ ਵਿਛਾ ਕੇ ਕੰਮ ਮੁਕੰਮਲ ਕਰਨ ਤਕ ਸੀਮਤ ਨਹੀਂ, ਸਗੋਂ ਸੜਕਾਂ ਦੀ ਮਜ਼ਬੂਤੀ, ਸਮਤਲਤਾ ਤੇ ਲੰਬੇ ਸਮੇਂ ਤੱਕ ਟਿਕਾਊ ਰਹਿਣਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਜੇਕਰ ਨਵੀਆਂ ਬਣੀਆਂ ਸੜਕਾਂ ਕੁਝ ਹੀ ਸਮੇਂ ਬਾਅਦ ਨੁਕਸਾਨੀਆਂ ਜਾਣ ਤਾਂ ਇਸ ਨਾਲ ਜਨਤਕ ਪੈਸੇ ਦੀ ਵਰਤੋਂ ਤੇ ਉਸਾਰੀ ਦੇ ਕੰਮ ਦੀ ਨਿਗਰਾਨੀ ਪ੍ਰਣਾਲੀ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਲੋਕਾਂ ਵਲੋਂ ਨਗਰ ਨਿਗਮ ਤੋ ਉਮੀਦ ਕੀਤੀ ਜਾ ਰਹੀ ਹੈ ਕਿ 30 ਨਵੰਬਰ ਤੱਕ ਸੜਕਾਂ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਦੇ ਨਾਲ-ਨਾਲ ਹਰੇਕ ਸੜਕ ਦੇ ਕੰਮ ਦੀ ਗੁਣਵੱਤਾ ਦੀ ਤਕਨੀਕੀ ਜਾਂਚ ਵੀ ਯਕੀਨੀ ਬਣਾਈ ਜਾਵੇ। ਸਿਰਫ ਕੰਮ ਮੁਕੰਮਲ ਹੋਣ ਦੀਆਂ ਤਸਵੀਰਾਂ ਅਤੇ ਪ੍ਰਮਾਣ ਪੱਤਰਾਂ ਤੱਕ ਹੀ ਕਾਰਵਾਈ ਸੀਮਤ ਨਾ ਰਹੇ। ਸਗੋਂ ਸੜਕਾਂ ਦੀ ਮਜ਼ਬੂਤੀ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਵੀ ਹੋਵੇ ਤਾਂ ਜੋ ਲੋਕਾਂ ਦੇ ਪੈਸੇ ਨਾਲ ਬਣਨ ਵਾਲੀਆਂ ਸੜਕਾਂ ਜਲਦੀ ਨੁਕਸਾਨੀਆਂ ਜਾਣ ਦੀ ਬਜਾਏ ਲੰਬੇ ਸਮੇਂ ਤੱਕ ਲੋਕਾਂ ਨੂੰ ਸਹੂਲਤ ਦੇ ਸਕਣ।
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਦੀ ਦੋਹਰੀ ਮਾਰ ਹੇਠ ਹੋਟਲ, ਰੈਸਟੋਰੈਂਟ ਤੇ ਬੈਂਕੁਇਟ ਹਾਲ ਕਾਰੋਬਾਰ, ਪੁਰਾਣੇ ਰੇਟਾਂ ’ਤੇ ਬੁੱਕ ਕੀਤੇ ਸਮਾਗਮ ਬਣ... ਅਗਲੀ ਖ਼ਬਰ ਸੰਤ ਸੁੰਦਰ ਸਿੰਘ ਨਗਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24