24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੁਲਿਸ ਨੇ ਕਤਲ ਦੇ ਮਾਮਲੇ 'ਚ 4 ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-01-2026
ਐੱਸ. ਏ. ਐੱਸ. ਨਗਰ, 2 ਜਨਵਰੀ (ਕਪਿਲ ਵਧਵਾ)-ਬਲੌਂਗੀ ਪੁਲਿਸ ਨੇ ਬੀਤੇ ਦਿਨੀਂ ਹੋਏ ਕਤਲ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਚਤੁਰਭੁਜ ਉਰਫ਼ ਅਜੈ ਮਿਸ਼ਰਾ, ਉਸ ਦੇ ਪੁੱਤਰ ਅਰਜੁਨ ਮਿਸ਼ਰਾ, ਸ਼ਿਵ ਕੁਮਾਰ ਉਰਫ਼ ਸਿੱਬੂ ਤੇ ਮਨੀਸ਼ ਕੁਮਾਰ ਉਰਫ਼ ਮੁੰਨਾ ਵਾਸੀਆਨ ਗਲੀ ਨੰ.-11 ਜੁਝਾਰ ਨਗਰ ਵਜੋਂ ਹੋਈ ਹੈ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ 1 ਜਨਵਰੀ ਨੂੰ ਸੂਚਨਾ ਮਿਲੀ ਸੀ ਕਿ ਗੋਲ-ਗੱਪਿਆਂ ਦੇ ਰੇਹੜੀ ਲਗਾਉਣ ਵਾਲੇ ਮੁਕੇਸ਼ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਕੇਸ਼ ਅਤੇ ਮੋਹਿਤ ਦਾ ਜੀਜਾ ਜੁਝਾਰ ਨਗਰ ਵਿਖੇ ਹੀ ਰਹਿੰਦਾ ਸੀ, ਜੋ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਨਾਲ ਬੈਠ ਕੇ ਸ਼ਰਾਬ ਪੀਂਦਾ ਹੁੰਦਾ ਸੀ | ਇਸ ਦੇ ਚਲਦਿਆਂ ਹੀ ਮੋਹਿਤ ਦੀ ਇਨ੍ਹਾਂ ਵਿਅਕਤੀਆਂ ਨਾਲ ਬਹਿਸਬਾਜ਼ੀ ਹੋ ਗਈ ਸੀ ਅਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਮੁਕੇਸ਼ ਮੌਕੇ 'ਤੇ ਉਦੋਂ ਆਇਆ ਜਦੋਂ ਇਨ੍ਹਾਂ ਵਿਚਕਾਰ ਬਹਿਸ ਹੋ ਰਹੀ ਸੀ | ਰਾਜ਼ੀਨਾਮੇ ਦੀ ਗੱਲ ਕਰਦੇ ਹੋਏ ਅਚਾਨਕ ਦੋਵਾਂ ਧਿਰਾਂ ਵਿਚਕਾਰ ਗੱਲ ਵਧ ਗਈ ਅਤੇ ਸਿੱਬੂ ਨੇ ਮੁਕੇਸ਼ ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਖ਼ੂਨ ਨਾਲ ਲੱਥਪੱਥ ਮੁਕੇਸ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸੂਚਨਾ ਮਿਲਣ ਉਪਰੰਤ ਥਾਣਾ ਬਲੌਂਗੀ ਦੀ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ | ਇਸ ਤੋਂ ਬਾਅਦ ਐੱਸ. ਐੱਚ. ਓ. ਪੈਰੀਵਿੰਕਲ ਸਿੰਘ ਗਰੇਵਾਲ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਇਕ ਮੁਲਜ਼ਮ ਨੂੰ ਵਾਰਦਾਤ ਵਾਲੀ ਰਾਤ ਨੂੰ ਹੀ ਗਿ੍ਫ਼ਤਾਰ ਕਰ ਲਿਆ ਸੀ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਬਾਕੀ ਦੇ ਤਿੰਨੋਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਕਾਬੂ ਕਰ ਲਿਆ ਗਿਆ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਕਬਜ਼ੇ 'ਚੋਂ ਵਾਰਦਾਤ ਦੌਰਾਨ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ | ਇਸ ਮਾਮਲੇ ਦੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁਕੱਦਮਾ ਸ਼ੁਰੂ ਹੋਣ 'ਚ ਅਸਧਾਰਨ ਦੇਰੀ, ਦੋਸ਼ੀ ਜ਼ਮਾਨਤ ਦਾ ਹੱਕਦਾਰ- ਹਾਈ ਕੋਰਟ ਅਗਲੀ ਖ਼ਬਰ ਅਫ਼ੀਮ ਦੀ ਬਰਾਮਦਗੀ ਦੇ ਮਾਮਲੇ 'ਚ ਈ. ਡੀ. ਵਲੋਂ ਦੋਸ਼ੀਆਂ ਖ਼ਿਲਾਫ਼ ਚਲਾਇਆ ਜਾਵੇਗਾ ਕੇਸ
Ad Position 24