26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ 'ਚ ਵਿਸ਼ੇਸ਼ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-01-2026
ਖਰੜ, 25 ਜਨਵਰੀ (ਜੰਡਪੁਰੀ)-ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ ਵਲੋਂ ਲਾਇਬ੍ਰੇਰੀ 'ਚ ਕਲਾਸ 8ਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀਆਂ ਲਈ ਕਰੀਅਰ ਐਡਵਾਈਜ਼ਰੀ 'ਤੇ ਇਕ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਡਾ. ਸੁਨੀਤਾ ਹੁੱਡਾ ਵਲੋਂ ਕਰਵਾਇਆ ਗਿਆ | ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਡਾਇਰੈਕਟਰ ਪਾਰਥ ਸਾਰਥੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ 'ਚ ਸ਼ੁਰੂਆਤੀ ਪੜਾਅ 'ਤੇ ਹੀ ਸਪਸ਼ਟਤਾ ਅਤੇ ਆਤਮ-ਵਿਸ਼ਵਾਸ ਵਿਕਸਿਤ ਕਰਨ 'ਚ ਮਦਦਗਾਰ ਹੁੰਦੀਆਂ ਹਨ | ਇਸ ਦੌਰਾਨ ਸਕੂਲ ਦੀ ਪਿ੍ੰਸੀਪਲ ਪੂਜਾ ਖੋਸਲਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਕਰੀਅਰ ਸਿੱਖਿਆ ਸਿਰਫ਼ ਰਵਾਇਤੀ ਵਿਕਲਪਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਬਲਕਿ ਹੁਨਰਾਂ, ਅਨੁਕੂਲਤਾ ਅਤੇ ਜਾਗਰੂਕਤਾ 'ਤੇ ਕੇਂਦਿ੍ਤ ਹੋਣੀ ਚਾਹੀਦੀ ਹੈ | ਇਸ ਸੈਸ਼ਨ ਦੌਰਾਨ ਡਾ. ਹੁੱਡਾ ਨੇ ਕਰੀਅਰ ਯੋਜਨਾ, ਰੋਜ਼ਗਾਰ ਯੋਗ ਹੁਨਰਾਂ ਅਤੇ ਅਨੁਭਾਵਾਤਮਕ ਸਿੱਖਣ ਬਾਰੇ ਵਿਹਾਰਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਸੀ. ਬੀ. ਐਸ. ਈ. ਅਤੇ ਐਸ. ਸੀ. ਈ. ਆਰ. ਟੀ. ਦੀ ਰਿਸੋਰਸ ਪਰਸਨ ਅਤੇ ਮਾਸਟਰ ਟ੍ਰੇਨਰ ਵਜੋਂ ਆਪਣੇ ਅਨੁਭਵਾਂ ਤੋਂ ਉਦਾਹਰਣਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਅਲਰਟ ਮੋਡ 'ਤੇ, ਫੇਜ਼-11 ਪੁਲਿਸ ਵਲੋਂ ਫਲੈਗ ਮਾਰਚ <br/> ਅਗਲੀ ਖ਼ਬਰ ਸਰਕਾਰੀ ਸਕੂਲ ਵਿਖੇ ਬੂਟਿਆਂ ਦੀ ਦੇਖਭਾਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/>
Ad Position 24