27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਨਾਤਨ ਧਰਮ ਮਹਾਂਸਭਾ ਵਲੋਂ ਬਸੰਤ ਨੂੰ ਸਮਰਪਿਤ ਧਾਰਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-01-2026
ਖਰੜ, 25 ਜਨਵਰੀ (ਗੁਰਮੁੱਖ ਸਿੰਘ ਮਾਨ)-ਸਨਾਤਨ ਧਰਮ ਮਹਾਂਸਭਾ ਪੰਜਾਬ ਵਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਅਖੰਡ ਜੋਤੀ ਮਾਤਾ ਨੈਨਾ ਦੇਵੀ ਮੰਦਰ ਖਰੜ ਵਿਖੇ ਬਸੰਤ ਉਤਸਵ ਨੂੰ ਸਮਰਪਿਤ ਬੱਚਿਆਂ ਦਾ ਸ੍ਰੀ ਹਨੂਮਾਨ ਚਾਲੀਸਾ ਪਾਠ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ 'ਚ 5 ਤੋਂ 10 ਸਾਲ ਵਰਗ 'ਚ ਈਸ਼ਾਨ ਸਿੰਘ ਵਰਮਾ ਨੇ ਪਹਿਲਾ, ਅਮਿ੍ੰਤਾ ਨੇ ਦੂਜਾ, ਗੁਰਦਿੱਤ ਸਿੰਘ ਨੇ ਤੀਸਰਾ, 11 ਤੋਂ 18 ਸਾਲ ਵਰਗ 'ਚ ਵੰਸ਼ਿਤ ਸੇਠੀ ਨੇ ਪਹਿਲਾ, ਆਕਾਸ਼ ਨੇ ਦੂਸਰਾ, ਨਵਨੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਭੁਵਨੇਸ਼ ਸੇਠੀ, ਕਮਲ ਧਵਨ, ਡਾ. ਦੱਤਪਾਨੰਦ ਆਨੰਦ, ਨਿਤਿਨ ਖੰਡੇਲਵਾਲ, ਅਸ਼ੂਤੋਸ਼ ਸ਼ਰਮਾ, ਮਦਨ ਗੋਪਾਲ ਮਾਥੁਰ ਵਲੋਂ ਪ੍ਰੋਗਰਾਮ 'ਚ ਸਹਿਯੋਗ ਦਿੰਦੇ ਹੋਏ ਅਹਿਮ ਭੂਮਿਕਾ ਨਿਭਾਈ ਗਈ, ਜਦਕਿ ਰੋਹਿਤ ਮਿਸ਼ਰਾ, ਪਿ੍ੰਸੀਪਲ ਜਤਿੰਦਰ ਗੁਪਤਾ ਵਲੋਂ ਜੇਤੂਆਂ ਨੂੰ ਟਰਾਡੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਨੀਲ ਕੁਮਾਰ, ਰਮਨ ਚੋਰਾਸੀਆ, ਰਿਪਿਨ ਜੈਨ, ਅਮਿਤ ਸਾਹਨੀ, ਰਾਕੇਸ਼ ਸੇਠੀ, ਸੋਨੂੰ, ਗੰਗਾ ਸਿੰਘ, ਮਨੋਜ ਘਰਘੜੇ, ਮੁੰਨਾ ਸਿੰਘ, ਤਰੁਣ ਚੱਢਾ, ਰਿੰਕੂ ਧਵਨ, ਧਰਮਪਾਲ ਸ਼ਰਮਾ ਸਮੇਤ ਸਭਾ ਅਤੇ ਮੰਦਰ ਕਮੇਟੀ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਮਰਜੈਂਸੀ ਵੇਲੇ ਜੇਲ੍ਹਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਪੈਨਸ਼ਨ ਦੇਵੇ ਭਗਵੰਤ ਮਾਨ ਸਰਕਾਰ : ਹਰਦੇਵ ਸਿੰਘ ਉੱਭਾ... ਅਗਲੀ ਖ਼ਬਰ ਪਡਿਆਲਾ ਦੇ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਰਾਊਾਡ ਲਈ ਮੁਕਾਬਲੇ ਕਰਵਾਏ <br/>
Ad Position 24