27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

26 ਜਨਵਰੀ ਨੂੰ ਲੈ ਕੇ ਪੁਲਿਸ ਨੇ ਕੱਢਿਆ ਫਲੈਗ ਮਾਰਚ <br/>

Ad Position 21
No active advertisement
ਅਜੀਤ ਡੈਸਕ 26-01-2026
ਡੇਰਾਬੱਸੀ, 25 ਜਨਵਰੀ (ਗੁਰਮੀਤ ਸਿੰਘ)-26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਵਲੋਂ ਚੌਕਸੀ ਵਧਾਈ ਹੋਈ ਹੈ | ਡੀ. ਐਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅੱਜ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ | ਇਸ ਦੌਰਾਨ ਡੇਰਾਬੱਸੀ ਥਾਣਾ ਮੁਖੀ ਸੁਮੀਤ ਮੋਰ ਸਮੇਤ ਲਾਲੜੂ, ਹੰਡੇਸਰਾ, ਲੈਹਲੀ, ਮੁਬਾਰਿਕਪੁਰ ਪੁਲਿਸ ਚੌਕੀ ਇੰਚਾਰਜਾਂ ਸਣੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਨੇ ਫਲੈਗ ਮਾਰਚ 'ਚ ਹਿੱਸਾ ਲਿਆ | ਇਸ ਦੌਰਾਨ ਬੱਸ ਸਟੈਂਡ ਤੋਂ ਹੁੰਦੇ ਹੋਏ ਫਲੈਗ ਮਾਰਚ ਬਰਵਾਲਾ ਰੋਡ, ਸ਼ਹਿਰ ਦੀ ਰਿੰਗ ਰੋਡ ਤੋਂ ਹੁੰਦੇ ਹੋਏ ਡੇਰਾਬੱਸੀ ਥਾਣੇ 'ਚ ਵਾਪਸ ਪਹੁੰਚਿਆ | ਇਸ ਦੌਰਾਨ ਡੀ. ਐਸ. ਪੀ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਸੂਚਨਾ ਮਿਲਣ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਲਕਾ ਖਰੜ 'ਚ ਪੰਚਾਇਤ ਸੰਮਤੀ ਦੇ ਜੇਤੂ ਉਮੀਦਵਾਰਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਐਮਰਜੈਂਸੀ ਵੇਲੇ ਜੇਲ੍ਹਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਪੈਨਸ਼ਨ ਦੇਵੇ ਭਗਵੰਤ ਮਾਨ ਸਰਕਾਰ : ਹਰਦੇਵ ਸਿੰਘ ਉੱਭਾ...
Ad Position 24