ਫੈਕਟਰੀਆਂ ਦੀ ਲਾਪ੍ਰਵਾਹੀ ਤੇ ਕੱਚੀਆਂ ਪਾਰਕਿੰਗਾਂ ਕਾਰਨ ਡੇਰਾਬੱਸੀ-ਬਰਵਾਲਾ ਰੋਡ ਬਣਿਆ ਹਾਦਸਿਆਂ ਦਾ ਗੜ੍ਹ <br/>
ਅਜੀਤ ਡੈਸਕ
26-01-2026
ਧਰਮ ਕੰਡੇ ਵੀ ਬਣੇ ਸਿਰਦਰਦੀ
ਡੇਰਾਬੱਸੀ ਖੇਤਰ 'ਚ ਸੜਕਾਂ ਕਿਨਾਰੇ ਵਾਹਨਾਂ ਦਾ ਵਜ਼ਨ ਕਰਨ ਲਈ ਖੁੱਲ੍ਹੇ ਨਿੱਜੀ ਧਰਮ ਕੰਡਿਆਂ ਦੇ ਮਾਲਕਾਂ ਨੇ ਵੀ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ | ਇਨ੍ਹਾਂ ਕੰਡਿਆਂ ਤੱਕ ਜਾਣ ਵਾਲੇ ਰਸਤੇ ਕੱਚੇ ਹਨ, ਜੋ ਕਿ ਮੁੱਖ ਸੜਕ 'ਤੇ ਗੰਦਗੀ ਫੈਲਾਉਣ ਦਾ ਮੁੱਖ ਸ੍ਰੋਤ ਬਣੇ ਹੋਏ ਹਨ | ਇਸ ਗੰਭੀਰ ਮੁੱਦੇ ਨੂੰ ਲੈ ਕੇ ਸਮਾਜ ਸੇਵੀ ਸਤਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਸਿਰਫ਼ ਚਿਤਾਵਨੀ ਦੇ ਕੇ ਨਹੀਂ ਸਾਰਨਾ ਚਾਹੀਦਾ, ਸਗੋਂ ਅਜਿਹੇ ਉਦਯੋਗਾਂ ਅਤੇ ਧਰਮ ਕੰਡਿਆਂ ਦੇ ਚਲਾਨ ਕੱਟਣੇ ਚਾਹੀਦੇ ਹਨ, ਜੋ ਕਿ ਸੜਕਾਂ 'ਤੇ ਗੰਦਗੀ ਫੈਲਾ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਉਦਯੋਗਾਂ ਲਈ ਆਪਣੀ ਪਾਰਕਿੰਗ ਪੱਕੀ ਕਰਨੀ ਲਾਜ਼ਮੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜ਼ਾਤ ਮਿਲ ਸਕੇ |