29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੀ.ਜੀ.ਆਈ. ਦੇ ਡਾਕਟਰਾਂ ਨੇ ਤਿੰਨ ਮਰੀਜ਼ਾਂ ਨੂੰ ਦਿੱਤੀ ਨਵੀਂ ਜ਼ਿੰਦਗੀ <br/>

Ad Position 21
No active advertisement
ਪੀ.ਜੀ.ਆਈ ਚੰਡੀਗੜ੍ਹ ਦੇ ਗੇਟ ਨੰਬਰ 1 ਦੀ ਤਸਵੀਰ | <br/> 26-01-2026
ਚੰਡੀਗੜ੍ਹ, 25 ਜਨਵਰੀ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਡਾਕਟਰਾਂ ਨੇ ਅਸਧਾਰਨ ਚੁਣੌਤੀਪੂਰਨ ਹਾਲਾਤ 'ਚ ਉੱਤਰਾਖੰਡ ਦੇ ਰਿਸ਼ੀਕੇਸ਼ ਏਮਜ਼ ਤੋਂ ਮਹੱਤਵਪੂਰਨ ਅੰਗਾਂ ਜਿਗਰ,ਗੁਰਦਾ ਅਤੇ ਪੈਨਕ੍ਰੀਅਸ (ਪਾਚਨ ਅਤੇ ਐਂਡੋਕ੍ਰਾਈਨ ਪ੍ਰਣਾਲੀ ਦਾ ਇਕ ਅੰਗ) ਨੂੰ ਲਿਆਉਣ ਉਪਰੰਤ ਟਰਾਂਸਪਲਾਂਟ ਕਰ ਕੇ ਇਕ ਮੀਲ ਪੱਥਰ ਸਥਾਪਤ ਕੀਤਾ ਹੈ | ਕੜਾਕੇ ਦੀ ਠੰਢ, ਲਗਾਤਾਰ ਮੀਂਹ, ਤੇਜ਼ ਹਵਾਵਾਂ, ਲੰਮੀ ਸੜਕ ਯਾਤਰਾ ਤੇ ਸਮੇਂ ਦੀ ਨਾਜ਼ੁਕ ਸੀਮਾਵਾਂ ਨਾਲ ਜੂਝਦੇ ਹੋਏ ਪੀ.ਜੀ.ਆਈ. ਦੀਆਂ ਟਰਾਂਸਪਲਾਂਟ ਟੀਮਾਂ ਨੇ ਇਨ੍ਹਾਂ ਅੰਗਾਂ ਨੂੰ ਚੰਡੀਗੜ੍ਹ ਪਹੁੰਚਣ ਦਾ ਕੰਮ ਕੀਤਾ | ਇਸ ਮੌਕੇ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਠੋਰ ਮੌਸਮ, ਲੰਬੀ ਦੂਰੀ ਤੇ ਸਮੇਂ ਦੇ ਭਾਰੀ ਦਬਾਅ ਦੇ ਬਾਵਜੂਦ ਡਾਕਟਰੀ ਟੀਮਾਂ ਆਪਣੇ ਇਰਾਦੇ ਲਈ ਦਿ੍ੜ ਤੇ ਤਾਰੀਫ਼ ਦੇ ਯੋਗ ਹਨ ਜਿਨ੍ਹਾਂ ਨੇ ਅਸਾਧਾਰਨ ਟੀਮ ਵਰਕ ਦੇ ਨਾਲ ਕਈ ਮਰੀਜ਼ਾਂ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ | ਦੱਸਣਯੋਗ ਹੈ ਕਿ ਰਘੂ ਪਾਸਵਾਨ (42 ਸਾਲ) ਦੋ ਮੰਜ਼ਿਲਾਂ ਇਮਾਰਤ ਤੋਂ ਡਿੱਗਣ ਉਪਰੰਤ ਏਮਜ਼ ਰਿਸ਼ੀਕੇਸ਼ ਵਿਚ ਦਾਖਲ ਕਰਵਾਇਆ ਗਿਆ ਜਿਸ ਨੂੰ ਦਿਮਾਗ਼ੀ ਤੌਰ 'ਤੇ ਗੰਭੀਰ ਸੱਟ ਲੱਗੀ ਚੁੱਕੀ ਸੀ | ਸਾਰੇ ਸੰਭਵ ਡਾਕਟਰੀ ਇਲਾਜ ਦੌਰਾਨ ਦਿਮਾਗ਼ੀ ਤੌਰ 'ਤੇ ਮਿ੍ਤਕ ਐਲਾਨ ਦਿੱਤਾ ਗਿਆ ਸੀ | ਅਥਾਹ ਦੁੱਖ ਤੋਂ ਉੱਪਰ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਦਾ ਦਲੇਰਾਨਾ ਫ਼ੈਸਲਾ ਲਿਆ ਜਿਸ ਨਾਲ ਦੇਸ਼ ਭਰ ਵਿਚ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਕਈ ਮਰੀਜ਼ਾਂ ਨੂੰ ਉਮੀਦ ਅਤੇ ਨਵਾਂ ਜੀਵਨ ਮਿਲਿਆ | ਦੇਸ ਭਰ ਵਿਚ ਟਰਾਂਸਪਲਾਂਟ ਲਈ ਜਿਗਰ, ਇਕ ਗੁਰਦਾ ਤੇ ਪੈਨਕ੍ਰੀਅਸ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ, ਇਕ ਗੁਰਦਾ ਏ.ਆਈ.ਆਈ.ਐਮ.ਐਸ ਨਵੀਂ ਦਿੱਲੀ, ਦਿਲ ਆਰਮੀ ਹਸਪਤਾਲ ਖੋਜ ਤੇ ਰੈਫਰਲ ਨਵੀਂ ਦਿੱਲੀ ਅਤੇ ਫੇਫੜੇ ਅਪੋਲੋ ਹਸਪਤਾਲ ਚੇਨਈ ਨੂੰ ਅਲਾਟ ਕੀਤੇ ਗਏ ਸਨ | ਜੋ ਭਾਰਤ ਦੇ ਕਈ ਖੇਤਰਾਂ ਵਿਚ ਦਾਨੀ ਦੀ ਜੀਵਨ ਵਿਰਾਸਤ ਨੂੰ ਵਧਾਉਂਦੇ ਹਨ | ਇਸ ਅੰਗ ਦਾਨ ਨੇ ਨਾ ਸਿਰਫ਼ ਕਈ ਜਾਨਾਂ ਬਚਾਈਆਂ ਸਗੋਂ ਅੰਤਰਰਾਜੀ ਅੰਗ ਸਾਂਝਾ ਕਰਨ ਅਤੇ ਟਰਾਂਸਪਲਾਂਟ ਤਾਲਮੇਲ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਵੀ ਬਣਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਟ੍ਰਾਈ-ਸਿਟੀ ਫੋਟੋ ਆਰਟ ਸੁਸਾਇਟੀ ਵਲੋਂ ਦੋ-ਰੋਜ਼ਾ 'ਦਿ੍ਸ਼ਟੀ-2026' ਨੂੰ ਲੈ ਕੇ ਲੋਕਾਂ 'ਚ ਉਤਸ਼ਾਹ <br/> ਅਗਲੀ ਖ਼ਬਰ ਫੈਕਟਰੀਆਂ ਦੀ ਲਾਪ੍ਰਵਾਹੀ ਤੇ ਕੱਚੀਆਂ ਪਾਰਕਿੰਗਾਂ ਕਾਰਨ ਡੇਰਾਬੱਸੀ-ਬਰਵਾਲਾ ਰੋਡ ਬਣਿਆ ਹਾਦਸਿਆਂ ਦਾ ਗੜ੍ਹ <br/>
Ad Position 24