29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਰੈਂਪ ਸਕੀਮ ਅਧੀਨ ਐੱਨ. ਆਈ. ਆਈ. ਐੱਫ. ਟੀ. ਮੁਹਾਲੀ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-01-2026
ਐੱਸ. ਏ. ਐੱਸ. ਨਗਰ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਮੁਹਾਲੀ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮੀਆਂ ਲਈ ਰੈਂਪ ਸਕੀਮ ਤਹਿਤ ਸਮਰੱਥਾ ਨਿਰਮਾਣ ਪ੍ਰੋਗਰਾਮ ਅੱਜ ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਉਦਯੋਗਿਕ ਖੇਤਰ ਫੇਜ਼-1 ਮੁਹਾਲੀ ਵਿਖੇ ਕਰਵਾਇਆ ਗਿਆ | ਮਗਸੀਪਾ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਨ੍ਹਾਂ ਉੱਦਮੀਆਂ ਦੀ ਸਮਰੱਥਾ ਵਧਾਉਣਾ ਸੀ, ਜਿਸ ਲਈ ਵਿਧੀਬੱਧ ਅਤੇ ਉਪਯੋਗੀ ਟ੍ਰੇਨਿੰਗ ਸੈਸ਼ਨ ਕਰਵਾਏ ਗਏ | ਇਸ ਪ੍ਰੋਗਰਾਮ 'ਚ ਰੈਂਪ ਸਕੀਮ ਦੀ ਜਾਣਕਾਰੀ, ਖਾਤੇ ਤੇ ਵਿੱਤ ਦੇ ਮੂਲ ਤੱਤਾਂ, ਐੱਮ. ਐੱਸ. ਐੱਮ. ਈਜ਼ ਲਈ ਡਿਜ਼ੀਟਲ ਮਾਰਕੀਟਿੰਗ ਤੇ ਬ੍ਰਾਂਡਿੰਗ ਅਤੇ ਗਰੀਨ ਤੇ ਊਰਜਾ-ਨਿਪੁੰਨ ਇਮਾਰਤਾਂ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਡਾ. ਸੰਜੀਵ ਚੱਢਾ (ਪ੍ਰੋ. ਅਤੇ ਹੈੱਡ, ਐੱਮ. ਡੀ. ਸੀ., ਮਗਸੀਪਾ) ਨੇ ਹਾਜ਼ਰੀਨਾਂ ਨੂੰ ਦੱਸਿਆ ਕਿ ਸਮਰੱਥਾ ਨਿਰਮਾਣ ਨਾਲ ਵਪਾਰਕ ਕਾਰਗੁਜ਼ਾਰੀ, ਮੁਕਾਬਲੇ ਦੀ ਸਮਰੱਥਾ ਅਤੇ ਟਿਕਾਊ ਵਿਕਾਸ 'ਚ ਕਿਵੇਂ ਸੁਧਾਰ ਹੁੰਦਾ ਹੈ | ਉਨ੍ਹਾਂ ਉੱਦਮੀਆਂ ਲਈ ਡਿਜ਼ੀਟਲ ਸਹਾਇਤਾ ਅਤੇ ਡਿਜ਼ੀਟਲੀਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਸਮਿਤ ਕੱਸ਼ਿਅਪ (ਐੱਸ. ਆਈ. ਡੀ. ਬੀ. ਆਈ.), ਸੁਖਮਨ ਬਾਠ (ਰੁਜ਼ਗਾਰ ਉੱਤਪਤੀ ਵਿਭਾਗ), ਧੀਰ ਸਿੰਘ (ਚੀਫ਼ ਮੈਨੇਜਰ ਪੀ. ਐੱਨ. ਬੀ.), ਰਮੇਸ਼ਵਰ ਲਾਲ (ਸੀਨੀਅਰ ਮੈਨੇਜਰ ਪੀ. ਐੱਨ. ਬੀ.) ਅਤੇ ਰਵਿੰਦਰ ਸਿੰਘ ਹੁੰਦਲ (ਟੈਕਨੀਕਲ ਸਿੱਖਿਆ ਵਿਭਾਗ) ਨੇ ਉੱਦਮੀਆਂ ਨਾਲ ਸੰਵਾਦ ਕਰਦੇ ਹੋਏ ਕਰਜ਼ਾ ਸਹਾਇਤਾ, ਉਦਯੋਗਿਕ ਸਹਿਯੋਗ ਅਤੇ ਹੁਨਰ ਵਿਕਾਸ ਬਾਰੇ ਵਿਵਹਾਰਕ ਜਾਣਕਾਰੀ ਸਾਂਝੀ ਕੀਤੀ | ਸੈਸ਼ਨ ਦੌਰਾਨ ਉੱਦਮੀਆਂ ਅਤੇ ਹੋਰਨਾਂ ਭਾਗੀਦਾਰਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ ਅਤੇ ਵਿੱਤ, ਮਾਰਕੀਟਿੰਗ, ਅਨੁਕੂਲਤਾ ਅਤੇ ਸਮਰੱਥਾ ਵਧਾਉਣ ਸੰਬੰਧੀ ਸਵਾਲ ਪੁੱਛ ਕੇ ਉਨ੍ਹਾਂ ਦੇ ਹੱਲਾਂ 'ਤੇ ਵਿਚਾਰ-ਵਟਾਂਦਰਾ ਕੀਤਾ | ਪੰਜਾਬ ਦੇ ਉਦਯੋਗ ਅਤੇ ਵਪਾਰ ਵਿਭਾਗ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੀ ਭਾਗੀਦਾਰਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਅੰਧ-ਵਿਸ਼ਵਾਸ ਇਕ ਸਾਜਿਸ਼ ਤਹਿਤ ਫੈਲਾਇਆ ਜਾਂਦਾ ਹੈ- ਪ੍ਰਦੇਸੀ <br/> ਅਗਲੀ ਖ਼ਬਰ ਡੀ. ਸੀ. ਨੇ ਨਗਰ ਨਿਗਮ ਮੁਹਾਲੀ 'ਚ ਸ਼ਾਮਿਲ ਨਵੇਂ ਖੇਤਰਾਂ 'ਚ ਨਾਗਰਿਕ ਬੁਨਿਆਦੀ ਢਾਂਚੇ ਦੀ ਸਮੀਖਿਆ ਬਾਰੇ ਸੱਦੀ ਮੀਟਿੰਗ...
Ad Position 24