29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅੰਧ-ਵਿਸ਼ਵਾਸ ਇਕ ਸਾਜਿਸ਼ ਤਹਿਤ ਫੈਲਾਇਆ ਜਾਂਦਾ ਹੈ- ਪ੍ਰਦੇਸੀ <br/>

Ad Position 21
No active advertisement
ਅਜੀਤ ਡੈਸਕ 26-01-2026
ਖਰੜ, 25 ਜਨਵਰੀ (ਜੰਡਪੁਰੀ)-ਤਰਕਸ਼ੀਲ ਸੁਸਾਇਟੀ ਪੰਜਾਬ ਦਾ ਉਦੇਸ਼ ਕੇਵਲ ਨਾਸਤਿਕਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਕਿਰਤ ਦੀ ਲੁੱਟ ਨੂੰ ਖ਼ਤਮ ਕਰਨ ਵਾਲੇ ਉਸ ਪ੍ਰਬੰਧ ਦੀ ਉਸਾਰੀ ਕਰਨਾ ਹੈ, ਜਿਸ 'ਚ ਮਨੁੱਖ ਦਾ ਮਨੁੱਖ ਹੱਥੋਂ ਸੋਸ਼ਣ ਨਾ ਹੋਵੇ | ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੁਖੀ ਕੁਲਵਿੰਦਰ ਨਗਾਰੀ ਨੇ ਮੁੱਖ ਬੁਲਾਰੇ ਵਜੋਂ ਜ਼ੋਨ ਚੰਡੀਗੜ੍ਹ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਗ਼ਰੀਬੀ ਵਹਿਮਾਂ-ਭਰਮਾਂ ਦੀ ਪੈਦਾਵਾਰ ਲਈ ਉਪਜਾਊ ਜ਼ਮੀਨ ਦੀ ਤਰ੍ਹਾਂ ਹੈ | ਇਸੇ ਦੌਰਾਨ ਜ਼ੋਨ ਦੇ ਜਥੇਬੰਦਕ ਮੁਖੀ ਅਜੀਤ ਪ੍ਰਦੇਸੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਅੰਧ-ਵਿਸ਼ਵਾਸ ਇਕ ਸਾਜਿਸ਼ ਤਹਿਤ ਫੈਲਾਇਆ ਜਾਂਦਾ ਹੈ ਅਤੇ ਸਾਨੂੰ ਅਜਿਹੀਆਂ ਤਾਕਤਾਂ ਖ਼ਿਲਾਫ਼ ਡੱਟ ਕੇ ਲੜਾਈ ਲੜਨੀ ਚਾਹੀਦੀ ਹੈ, ਜਦਕਿ ਜ਼ੋਨ ਮੀਡੀਆ ਮੁਖੀ ਪਿੰ੍ਰ. ਖਰੜ ਗੁਰਮੀਤ, ਸੰਦੀਪ ਬਸੀ ਤੇ ਸ਼ੈਲਿੰਦਰ ਸੁਹਾਲੀ ਨੇ ਕਿਹਾ ਕਿ ਅੰਧ-ਵਿਸ਼ਵਾਸੀ ਵਰਤਾਰਾ ਲੋਕਾਂ ਲਈ ਖ਼ਤਰਨਾਕ ਅਤੇ ਜੋਕਾਂ ਲਈ ਫਾਇਦੇਮੰਦ ਹੁੰਦਾ ਹੈ | ਇਹ ਅੰਧ-ਵਿਸ਼ਵਾਸ ਫੈਲਾਉਣ ਵਾਲੇ ਲੋਕ ਆਮ ਲੋਕਾਈ ਨੂੰ ਵਹਿਮਾਂ-ਭਰਮਾਂ ਵਿਚ ਉਲਝਾਈ ਰੱਖਣਾ ਚਾਹੁੰਦੇ ਹਨ ਤਾਂ ਜੋ ਇਨ੍ਹਾਂ ਦੀ ਕਿਰਤ ਦੀ ਲੁੱਟ ਹੰੁਦੀ ਰਹੇ | ਇਸੇ ਦੌਰਾਨ ਬਲਦੇਵ ਜਲਾਲ, ਮਾਸਟਰ ਹਰਜੀਤ ਸਿੰਘ ਤੇ ਅਸ਼ੋਕ ਕੁਮਾਰ ਰੋਪੜ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਨਵੀਂ ਪੀੜ੍ਹੀ ਪ੍ਰਤੀ ਵੱਧ ਕੰਮ ਕਰਨ ਦੀ ਲੋੜ ਹੈ ਤਾਂ ਜੋ ਲੁੱਟ ਰਹਿਤ ਸਮਾਜ ਵੱਲ ਵਧਿਆ ਜਾ ਸਕੇ | ਇਸ ਮੌਕੇ ਗੋਬਿੰਦਗੜ੍ਹ ਇਕਾਈ ਦੇ ਮੁਖੀ ਸਮਸ਼ੇਰ ਮਲਿਕ, ਸਰਹਿੰਦ ਤੋਂ ਪਰਵਿੰਦਰ ਤਰਖਾਣ ਮਾਜਰਾ, ਗੁਰਬਿੰਦਰ, ਚਰਨ ਸਿੰਘ ਅਤੇ ਮੁਹਾਲੀ ਤੋਂ ਗੁਰਤੇਜ ਸਿੰਘ ਨੇ ਸਮਾਜ 'ਚ ਚਾਨਣ ਦਾ ਛੱਟਾ ਦੇਣ ਲਈ ਤਰਕਸ਼ੀਲ ਸਾਹਿਤ ਦੇ ਅਧਿਅਨ 'ਤੇ ਜੋਰ ਦਿੱਤਾ | ਅੰਤ 'ਚ ਤਰਕਸ਼ੀਲਾਂ ਨੇ ਉੱਤਰੀ ਭਾਰਤ ਵਿਚ 24 ਸਾਲ ਪਹਿਲਾਂ ਮੈਡੀਕਲ ਖੋਜਾਂ ਲਈ ਮਰਨ ਉਪਰੰਤ ਸਰੀਰ ਦੇਣ ਵਾਲੇ ਮਰਹੂਮ ਕਿ੍ਸ਼ਨ ਬਰਗਾੜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਨਮਿਤ ਬਰਨਾਲਾ ਵਿਖੇ ਹੋਣ ਜਾ ਰਹੇ 24ਵੇਂ ਬਰਸੀ ਸਮਾਗਮ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਸੰਬੰਧੀ ਸਹਿਮਤੀ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੀ. ਏ. ਆਈ. ਐੱਸ. ਐਪ ਨਾਲ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਕੇ ਅਪਰਾਧਿਕ ਰਿਕਾਰਡ ਦੀ ਕੀਤੀ ਪੁਸ਼ਟੀ <br/> ਅਗਲੀ ਖ਼ਬਰ ਰੈਂਪ ਸਕੀਮ ਅਧੀਨ ਐੱਨ. ਆਈ. ਆਈ. ਐੱਫ. ਟੀ. ਮੁਹਾਲੀ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/>
Ad Position 24