03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੋਨੇ-ਚਾਂਦੀ ਦੇ ਭਾਅ 'ਚ ਭਾਰੀ ਉਤਾਰ-ਚੜ੍ਹਾਅ, ਅੰਤਰਰਾਸ਼ਟਰੀ ਬਾਜ਼ਾਰਾਂ ਦੀ ਗਿਰਾਵਟ ਨਾਲ ਸਰਾਫ਼ਾ ਵਪਾਰ ਨੂੰ ਵੱਡਾ ਝਟਕਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਐੱਸ. ਏ. ਐੱਸ. ਨਗਰ, 31 ਜਨਵਰੀ (ਕਪਿਲ ਵਧਵਾ)-ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਸੋਨੇ ਤੇ ਚਾਂਦੀ ਦੇ ਭਾਅ ਵਿਚ ਆਏ ਅਚਾਨਕ ਤੇਜ਼ ਉਤਾਰ-ਚੜ੍ਹਾਅ ਨੇ ਭਾਰਤ ਸਮੇਤ ਪੰਜਾਬ ਦੇ ਸਰਾਫ਼ਾ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਜਨਵਰੀ 2026 ਦੇ ਸ਼ੁਰੂ ਵਿਚ ਰਿਕਾਰਡ ਪੱਧਰ 'ਤੇ ਪਹੁੰਚੇ ਸੋਨੇ ਤੇ ਚਾਂਦੀ ਦੇ ਭਾਅ ਜਿਵੇਂ ਹੀ ਮਹੀਨੇ ਦੇ ਅੰਤ ਵਿਚ ਇਕਦਮ ਡਿੱਗੇ ਹਨ, ਉਵੇਂ ਹੀ ਜ਼ਿਆਦਾਤਰ ਨਿੱਕੇ ਵਪਾਰੀਆਂ, ਨਿਵੇਸ਼ਕਾਂ ਅਤੇ ਆਮ ਲੋਕਾਂ ਨੂੰ ਭਾਰੀ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਦਿਨੀਂ ਦੇਸ਼ ਦੇ ਵੱਖ-ਵੱਖ ਕੋਨਿਆਂ ਸਮੇਤ ਮੁਹਾਲੀ ਅਤੇ ਚੰਡੀਗੜ੍ਹ ਵਿਚ ਸੁਨਿਆਰਿਆਂ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ | 28 ਜਨਵਰੀ ਤੱਕ ਸਥਿਤੀ ਇਹ ਰਹੀ ਕਿ ਲੋਕ ਲੰਬੀਆਂ ਕਤਾਰਾਂ ਵਿਚ ਲੱਗ ਕੇ ਸੋਨਾ ਤੇ ਚਾਂਦੀ-ਖ਼ਰੀਦ ਰਹੇ ਸਨ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਅ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ | ਕਈ ਖ਼ਰੀਦਦਾਰਾਂ ਨੇ ਭਵਿੱਖੀ ਮੁਨਾਫ਼ੇ ਦੀ ਉਮੀਦ ਵਿਚ ਆਪਣੀ ਜਮ੍ਹਾਂ ਪੂੰਜੀ ਸਰਾਫ਼ਾ ਬਾਜ਼ਾਰ ਵਿਚ ਲਗਾ ਦਿੱਤੀ, ਪਰ ਜਿਵੇਂ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਭਾਅ ਵਿਚ ਤਿੱਖੀ ਗਿਰਾਵਟ ਆਈ ਤੇ ਸਥਿਤੀ ਪੂਰੀ ਤਰ੍ਹਾਂ ਬਦਲ ਗਈ | ਹੁਣ ਉਹੀ ਭੀੜ ਜੋ ਕੁਝ ਦਿਨ ਪਹਿਲਾਂ ਖ਼ਰੀਦਦਾਰੀ ਕਰਨ ਲਈ ਦੁਕਾਨਾਂ 'ਤੇ ਇਕੱਠੀ ਹੋ ਰਹੀ ਸੀ, ਸੋਨਾ ਤੇ ਚਾਂਦੀ ਵੇਚਣ ਲਈ ਕਤਾਰਾਂ ਵਿਚ ਖੜ੍ਹੀ ਨਜ਼ਰ ਆਈ | ਇਸ ਤੋਂ ਇਲਾਵਾ ਅਚਾਨਕ ਡਿੱਗੇ ਭਾਅ ਨੇ ਨਵੇਂ ਤੇ ਪੁਰਾਣੇ ਖ਼ਰੀਦਦਾਰਾਂ ਨੂੰ ਵੀ ਆਕਰਸ਼ਿਤ ਕੀਤਾ | ਸਰਾਫ਼ਾ ਵਪਾਰੀਆਂ ਮੁਤਾਬਿਕ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਭੂ-ਰਾਜਨੀਤਿਕ ਤਣਾਅ, ਡਾਲਰ ਦੀ ਸਥਿਤੀ ਅਤੇ ਵਿਆਜ ਦਰਾਂ ਨਾਲ ਜੁੜੇ ਸੰਕੇਤਾਂ ਕਾਰਨ ਪਹਿਲਾਂ ਭਾਅ ਚੜ੍ਹੇ ਅਤੇ ਫਿਰ ਮੁਨਾਫ਼ਾ ਕੱਟਣ ਦੀ ਪ੍ਰਕਿਰਿਆ ਨਾਲ ਭਾਅ ਤੇਜ਼ੀ ਨਾਲ ਡਿੱਗੇ | ਸੋਨੇ-ਚਾਂਦੀ ਦੇ ਭਾਅ ਅੰਤਰਰਾਸ਼ਟਰੀ ਬਾਜ਼ਾਰਾਂ ਦੁਆਰਾ ਹੀ ਤੈਅ ਹੁੰਦੇ ਹਨ ਅਤੇ ਬਾਕੀ ਦੇਸ਼ ਉਸੇ ਦਰ ਨੂੰ ਅਪਣਾਉਂਦੇ ਹਨ, ਜਿਸ ਕਾਰਨ ਕੌਮੀ ਬਾਜ਼ਾਰ ਵੀ ਇਸ ਗਿਰਾਵਟ ਤੋਂ ਵਾਂਝੇ ਨਹੀਂ ਰਹੇ | ਭਾਅ ਡਿੱਗਣ ਨਾਲ ਉਹ ਸਟਾਕ, ਜੋ ਕਿ ਉੱਚੀਆਂ ਕੀਮਤਾਂ 'ਤੇ ਖ਼ਰੀਦਿਆ ਗਿਆ ਸੀ, ਹੁਣ ਘਾਟੇ 'ਚ ਵਿਕ ਰਿਹਾ ਹੈ | ਇਸ ਨਾਲ ਨਾ ਸਿਰਫ਼ ਵਪਾਰੀਆਂ ਨੂੰ ਸਿੱਧਾ ਨੁਕਸਾਨ ਹੋਇਆ ਹੈ, ਸਗੋਂ ਇਕੋਦਮ ਹੋਈ ਖ਼ਰੀਦੋ-ਫ਼ਰੋਖ਼ਤ ਨੇ ਬਾਜ਼ਾਰ ਵਿਚ ਨਕਦੀ ਦੇ ਵਹਾਅ (ਕੈਸ਼ ਫ਼ਲੋ) 'ਤੇ ਵੀ ਭਾਰੀ ਅਸਰ ਪਾਇਆ ਹੈ | ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਅਚਾਨਕ ਉਤਾਰ-ਚੜ੍ਹਾਅ ਛੋਟੇ ਵਪਾਰੀਆਂ ਅਤੇ ਆਮ ਨਿਵੇਸ਼ਕਾਂ ਲਈ ਸਭ ਤੋਂ ਵੱਧ ਖ਼ਤਰਨਾਕ ਸਾਬਿਤ ਹੁੰਦੇ ਹਨ | ਉਨ੍ਹਾਂ ਅਨੁਸਾਰ ਭਵਿੱਖ ਵਿਚ ਨਿਵੇਸ਼ ਕਰਦੇ ਸਮੇਂ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਚਾਲ, ਕਰੰਸੀ ਅਤੇ ਵਿਆਜ ਦਰਾਂ 'ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ | ਕੁੱਲ ਮਿਲਾ ਕੇ ਜਨਵਰੀ 2026 ਦਾ ਅਖੀਰ ਸਰਾਫ਼ਾ ਬਾਜ਼ਾਰ ਲਈ ਅਨਨਿਚਸ਼ਤਿਤਾ ਅਤੇ ਨੁਕਸਾਨਾਂ ਭਰਿਆ ਸਾਬਿਤ ਹੋਇਆ ਹੈ, ਜਿਥੇ ਕਿ ਖ਼ਰੀਦਦਾਰਾਂ ਦੀ ਭੀੜ ਵਿਕਰੀ ਦੀ ਕਤਾਰ 'ਚ ਬਦਲ ਗਈ ਅਤੇ ਬਾਜ਼ਾਰ ਦਾ ਨਕਦੀ ਵਹਾਅ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੰਧੂ ਨੇ ਐੱਮ. ਪੀ. ਲੈਡ ਫ਼ੰਡ 'ਚੋਂ ਪਿੰਡ ਕੁਰੜੀ ਵਿਖੇ ਖੇਡ ਮੈਦਾਨ ਬਣਾਉਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਦੋ ਬੱਚਿਆਂ ਦੀ ਮਾਂ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ <br/>
Ad Position 24