04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੀ. ਟੀ. ਯੂ. ਤੋਂ ਕੱਢੇ ਗਏ ਆਊਟਸੋਰਸ ਕੀਤੇ ਕਰਮਚਾਰੀਆਂ ਦੁਆਰਾ ਚੱਲ ਰਿਹਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੋਇਆ ਸਮਾਪਤ <br/>

Ad Position 21
repet_subhas-goyals [Copy P29]
ਚੰਡੀਗੜ੍ਹ ਸੀ. ਟੀ. ਯੂ. 'ਚੋ ਕੱਢੇ ਗਏ ਆਊਟਸੋਰਸ ਮੁਲਾਜ਼ਮ ਵਲੋਂ ਜਾਰੀ ਸੰਘਰਸ਼ ਦੇ ਸਮਾਪਤੀ ਮੌਕੇ ਭਾਜਪਾ ਆਗੂ ਸੰਜੇ ਟੰਡਨ ਸੰਬੋਧਨ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 01-02-2026
ਚੰਡੀਗੜ੍ਹ, 31 ਜਨਵਰੀ (ਅਜਾਇਬ ਸਿੰਘ ਔਜਲਾ)-ਇਲੈਕਟਿ੍ਕ ਬੱਸਾਂ ਦੇ ਆਉਣ ਨਾਲ, ਸੀ. ਟੀ. ਯੂ. ਤੋਂ ਕੱਢੇ ਗਏ ਆਊਟਸੋਰਸ ਕੀਤੇ ਕਰਮਚਾਰੀਆਂ ਦੁਆਰਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅੱਜ ਆਪਣੇ 50ਵੇਂ ਦਿਨ ਸਮਾਪਤ ਹੋ ਗਿਆ |
ਨਗਰ ਨਿਗਮ ਦੇ ਮੇਅਰ ਦੀ ਚੋਣ ਵਿਚ ਚੰਡੀਗੜ੍ਹ ਭਾਜਪਾ ਦੀ ਜਿੱਤ ਤੋਂ ਬਾਅਦ, ਸੀਨੀਅਰ ਭਾਜਪਾ ਆਗੂ ਸੰਜੇ ਟੰਡਨ ਨੇ ਬਹਾਲੀ ਲਈ ਸੰਘਰਸ਼ ਕਰ ਰਹੇ ਲਗਪਗ 300 ਕਰਮਚਾਰੀਆਂ ਨੂੰ ਬਹਾਲੀ ਦਾ ਭਰੋਸਾ ਦੇ ਕੇ ਇਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਸਮਾਪਤ ਕੀਤਾ | ਸੰਜੇ ਟੰਡਨ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਜਲਦੀ ਹੀ ਚੰਡੀਗੜ੍ਹ ਵਿਚ ਨਵੀਆਂ ਇਲੈਕਟਿ੍ਕ ਬੱਸਾਂ ਦਾ ਉਦਘਾਟਨ ਕਰਕੇ ਇਨ੍ਹਾਂ ਬਰਖ਼ਾਸਤ ਕਰਮਚਾਰੀਆਂ ਨੂੰ ਬਹਾਲ ਕਰੇਗਾ | ਇਸ ਸੰਦਰਭ ਵਿਚ, ਭਾਰਤੀ ਮਜ਼ਦੂਰ ਸੰਘ ਦੇ ਇਕ ਵਫ਼ਦ ਨੇ ਜਨਤਾ ਦਰਬਾਰ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ | ਸੀ. ਟੀ. ਯੂ. ਯੂਨੀਅਨ ਦੇ ਬੀ. ਐੱਮ. ਐੱਸ. ਪ੍ਰਧਾਨ ਬਲਵਿੰਦਰ ਸਿੰਘ ਅਤੇ ਜਸਵੰਤ ਸਿੰਘ ਨੇ ਬਰਖ਼ਾਸਤ ਕਰਮਚਾਰੀਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਅਤੇ ਬਹਾਲੀ ਦੀ ਮੰਗ ਕੀਤੀ | ਇਸ ਸਬੰਧ ਵਿਚ, ਸੀਨੀਅਰ ਭਾਜਪਾ ਨੇਤਾ ਸੰਜੇ ਟੰਡਨ ਅਤੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਵੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਮੁੱਦੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ | ਚੰਡੀਗੜ੍ਹ ਪ੍ਰਸ਼ਾਸਕ ਅਤੇ ਪ੍ਰਸ਼ਾਸਨ ਦੇ ਮੁੜ ਵਿਚਾਰ 'ਤੇ, ਸੰਜੇ ਟੰਡਨ ਨੇ ਅੱਜ ਨਵੇਂ ਸਾਲ ਵਿਚ ਭਾਜਪਾ ਵਲੋਂ ਜਨਤਕ ਹਿੱਤ ਵਿਚ ਲੜ ਰਹੇ ਕਰਮਚਾਰੀਆਂ ਨੂੰ ਭਰੋਸਾ ਅਤੇ ਦਿਲਾਸਾ ਦੇ ਕੇ ਵਿਰੋਧ ਪ੍ਰਦਰਸ਼ਨ ਨੂੰ ਸਮਾਪਤ ਕਰਵਾਇਆ | ਸੀਨੀਅਰ ਭਾਜਪਾ ਨੇਤਾ, ਭਾਰਤੀ ਮਜ਼ਦੂਰ ਸੰਘ, ਸੀ. ਟੀ. ਯੂ. ਯੂਨੀਅਨ ਅਤੇ ਸੀ. ਟੀ. ਯੂ. ਕੰਟਰੈਕਟ ਵਰਕਰਜ਼ ਯੂਨੀਅਨ ਸਮੇਤ ਹੋਰ ਸਾਥੀ ਇਸ ਮੌਕੇ ਮੌਜੂਦ ਸਨ | ਸੀ.ਟੀ.ਯੂ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਾਰਜਕਾਰਨੀ ਨੇ ਚੰਡੀਗੜ੍ਹ ਪ੍ਰਸ਼ਾਸਕ, ਚੰਡੀਗੜ੍ਹ ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ, ਚੰਡੀਗੜ੍ਹ ਭਾਜਪਾ, ਭਾਰਤੀ ਮਜ਼ਦੂਰ ਸੰਘ, ਸੀ. ਟੀ. ਯੂ. ਯੂਨੀਅਨ ਦਾ ਵਲੋਂ ਨੌਕਰੀਆਂ ਬਹਾਲ ਕਰਨ ਦੇ ਭਰੋਸੇ ਲਈ ਧੰਨਵਾਦ ਕੀਤਾ ਅਤੇ ਸੀਨੀਅਰ ਭਾਜਪਾ ਨੇਤਾ ਸੰਜੇ ਟੰਡਨ ਦਾ ਫੁੱਲਾਂ ਨਾਲ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ | ਵਿਰੋਧ ਪ੍ਰਦਰਸ਼ਨ ਦੇ ਸ਼ਾਂਤੀਪੂਰਨ ਸਮਾਪਤੀ ਤੋਂ ਬਾਅਦ, ਬਰਖ਼ਾਸਤ ਕੀਤੇ ਗਏ ਆਊਟਸੋਰਸ ਕਰਮਚਾਰੀਆਂ ਨੇ ਟਰਾਂਸਪੋਰਟ ਡਾਇਰੈਕਟਰ, ਨੂੰ ਇਕ ਬੇਨਤੀ ਪੱਤਰ ਵੀ ਸੌਂਪਿਆ ਜਿਸ ਵਿਚ ਬੇਨਤੀ ਕੀਤੀ ਗਈ ਕਿ ਟਰਾਂਸਪੋਰਟ ਵਿਭਾਗ 142 ਆਊਟਸੋਰਸ ਡਰਾਈਵਰਾਂ ਦੀ ਬਰਖ਼ਾਸਤਗੀ ਅਤੇ 158 ਆਊਟਸੋਰਸ ਕਰਮਚਾਰੀਆਂ, ਕੁੱਲ 300 ਆਊਟਸੋਰਸ ਕਰਮਚਾਰੀਆਂ ਦੀ ਬਰਖ਼ਾਸਤਗੀ 'ਤੇ ਹਮਦਰਦੀ ਅਤੇ ਮਾਨਵਤਾਵਾਦੀ ਆਧਾਰ 'ਤੇ ਵਿਚਾਰ ਕਰੇ | ਸੀ. ਟੀ. ਯੂ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਰਾਜ ਸਿੰਘ ਦਹੀਆ ਤੇ ਚੇਅਰਮੈਨ ਗੁਰਵਿੰਦਰ ਸਿੰਘ ਨੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਦੋ ਦਿਨਾ ਸਟਾਰਟਅੱਪ ਮੇਲਾ ਸੈਕਟਰ-34 ਦੀ ਪ੍ਰਦਰਸ਼ਨੀ ਗਰਾੳਾੂਡ ਵਿਖੇ ਕਰਵਾਇਆ ਜਾਵੇਗਾ <br/> ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੇ ਗ਼ਲਤ ਪਾਰਕਿੰਗ ਲਈ 40 ਵਾਹਨਾਂ ਦੇ ਕੱਟੇ ਚਲਾਨ <br/>
Ad Position 24