02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੋਨੰੂ ਨੋਲਟਾ ਤੇ ਪੈਰੀ ਨੂੰ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਪਿਊਸ਼ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-02-2026
ਪੰਚਕੂਲਾ, 2 ਫਰਵਰੀ (ਕਪਿਲ)-ਸੋਨੰੂ ਨੋਲਟਾ ਤੇ ਪੈਰੀ ਨੂੰ ਕਤਲ ਕਰਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਪਿਊਸ਼ ਦਾ ਦੇਰ ਰਾਤ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ | ਪੰਚਕੂਲਾ ਦੇ ਡਿਟੈਕਟਿਵ ਸਟਾਫ਼ ਦੀ ਟੀਮ ਵਲੋਂ ਦੇਰ ਰਾਤ ਸੈਕਟਰ-6 ਸਥਿਤ ਹਸਪਤਾਲ ਵਿਖੇ ਮੁਲਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਜੌਰ ਦੇ ਅਮਰਾਵਤੀ ਮਾਲ ਦੇ ਬਾਹਰ ਸੋਨੰੂ ਨੋਲਟਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਸ ਮਾਮਲੇ 'ਚ ਪੰਚਕੂਲਾ ਪੁਲਿਸ ਨੇ ਮੁੱਖ ਮੁਲਜ਼ਮ ਪਿਊਸ਼ ਪਿਪਲਾਨੀ ਦਾ ਡਿਟੈਕਟਿਵ ਸਟਾਫ਼ ਚੰਡੀਗੜ੍ਹ ਤੋਂ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਉਸ ਨੂੰ ਪੰਚਕੂਲਾ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਪੁਲਿਸ ਵਲੋਂ ਰਿਮਾਂਡ ਦੌਰਾਨ ਪਿਊਸ਼ ਤੋਂ ਕਤਲ ਦੀ ਪੂਰੀ ਸਾਜ਼ਿਸ਼, ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਦੀ ਲੋਕੇਸ਼ਨ, ਸਾਥੀਆਂ ਦੀ ਭੂਮਿਕਾ ਤੇ ਹਥਿਆਰਾਂ ਦੀ ਸਪਲਾਈ ਚੇਨ ਨੂੰ ਲੈ ਕੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਹਿਮਾਚਲ ਪ੍ਰਦੇਸ਼ 'ਚ ਵੇਚਣ ਵਾਲੇ ਦੋ ਤਸਕਰ ਕਾਬੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਨੇ ਅਧਿਆਤਮਿਕ ਕ੍ਰਾਂਤੀ ਰਾਹੀਂ ਰੂੜ੍ਹੀਵਾਦ ਤੇ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ– ਸਾਧਵੀ ਸੰਯ...
Ad Position 24