19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਖੇਡਾਂ ਦੀ ਮਜ਼ਬੂਤੀ ਲਈ ਸਿੱਖਿਆ ਅਧਿਕਾਰੀਆਂ ਨੇ ਖੇਡ ਐਸੋਸੀਏਸ਼ਨਾਂ ਕੀਤੀ ਬੈਠਕ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਸਰਕਾਰੀ ਸਕੂਲਾਂ ਵਿਚ ਖੇਡਾਂ ਅਤੇ ਹੋਰ ਸਰੀਰਕ ਗਤੀਵਿਧੀਆਂ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਲੋਂ ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇੱਕ ਉੱਚ ਪੱਧਰੀ ਬੈਠਕ ਯੂ.ਟੀ ਸਕੱਤਰੇਤ ਵਿਚ ਕੀਤੀ ਗਈ | ਇਸ ਬੈਠਕ ਦੀ ਪ੍ਰਧਾਨਗੀ ਸਕੱਤਰ ਸਿੱਖਿਆ ਅਤੇ ਖੇਡਾਂ ਯੂ.ਟੀ ਚੰਡੀਗੜ੍ਹ ਪ੍ਰੇਰਣਾ ਪੁਰੀ ਆਈ.ਏ.ਐਸ ਨੇ ਕੀਤੀ | ਬੈਠਕ ਦੌਰਾਨ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਦੇ ਢਾਂਚੇ, ਖੇਡ ਗਤੀਵਿਧੀਆਂ ਅਤੇ ਹੋਰ ਸਹੂਲਤਾਂ ਦੇ ਵਿਕਾਸ ਅਤੇ ਵਿਸਤਾਰ ਲਈ ਵੱਖ ਵੱਖ ਖੇਡ ਐਸੋਸੀਏਸ਼ਨਾਂ ਦੀ ਸਰਗਰਮ ਸ਼ਮੂਲੀਅਤ ਸੰਬੰਧੀ ਵਿਸਥਾਰਪੂਰਬਕ ਚਰਚਾ ਕੀਤੀ ਗਈ | ਵਿਸ਼ੇਸ਼ ਤੌਰ 'ਤੇ ਪੈਰੀਫਿਰਲ ਸਕੂਲਾਂ ਵਿਚ ਖੇਡ ਗਤੀਵਿਧੀਆਂ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਬਲ ਦਿੰਦੇ ਹੋਏ ਸਿੱਖਿਆ ਵਿਭਾਗ, ਖੇਡ ਵਿਭਾਗ ਅਤੇ ਖੇਡ ਐਸੋਸੀਏਸ਼ਨਾਂ ਦੇ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਕਰਨ ਲਈ ਜ਼ੋਰ ਦਿੱਤਾ ਗਿਆ |
ਬੈਠਕ ਵਿਚ ਵਾਲੀਬਾਲ, ਜਿਮਨਾਸਟਿਕ, ਸਾਫਟਬਾਲ, ਵੇਟਲਿਫਟਿੰਗ, ਹੈਂਡਬਾਲ, ਕਬੱਡੀ, ਗੋਲਫ, ਗੱਤਕਾ, ਟੇਬਲ ਟੈਨਿਸ, ਨੈੱਟਬਾਲ, ਫੁੱਟਬਾਲ ਅਤੇ ਲਾਅਨ ਬਾਊਲ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਆਪਣੇ-ਆਪਣੇ ਪ੍ਰਸਤਾਵ ਪੇਸ਼ ਕੀਤੇ ਅਤੇ ਸਕੂਲੀ ਵਿਦਿਆਰਥੀਆਂ ਵਿਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਹਿੱਤ ਸੁਝਾਅ ਵੀ ਸਾਂਝੇ ਕੀਤੇ | ਇਸ ਬੈਠਕ ਵਿਚ ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਪੀ.ਸੀ.ਐੱਸ. ਅਤੇ ਡਾਇਰੈਕਟਰ ਸਪੋਰਟਸ ਸੌਰਭ ਅਰੋੜਾ ਪੀ.ਸੀ.ਐੱਸ. ਸਮੇਤ ਚੰਡੀਗੜ੍ਹ ਦੀਆਂ 12 ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਭਵਨ 'ਚ ਡਾ. ਐੱਮ. ਐੱਸ. ਰੰਧਾਵਾ ਕਲਾ ਸਾਹਿਤ ਉਤਸਵ ਦਾ ਤੀਜਾ ਦਿਨ ਲਲਿਤ ਕਲਾਵਾਂ ਦੇ ਨਾਂਅ ਰਿਹਾ <br/> ਅਗਲੀ ਖ਼ਬਰ ਸੋਨਾਲਿਕਾ ਨੇ 10 ਮਹੀਨਿਆਂ 'ਚ 1.51 ਲੱਖ ਟਰੈਕਟਰਾਂ ਦੀ ਰਿਕਾਰਡ ਵਿਕਰੀ ਕੀਤੀ ਦਰਜ <br/>
Ad Position 24