ਖਰੜ, 22 ਫਰਵਰੀ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਦੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਲੱਬ ਵਲੋਂ ਸਮਾਜ ਸੇਵੀ ਕੰਮਾਂ ਅਤੇ ਬੁੱਧਵਾਰ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ 'ਰਲੀਵਿੰਗ ਹੰਗਰ' ਪ੍ਰਾਜੈਕਟ ਤਹਿਤ ਲੰਗਰ ਲਗਾਉਣ ਲਈ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਸੰਬੰਧੀ ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਲਦੀ ਹੀ ਖ਼ੂਨਦਾਨ ਕੈਂਪ ਲਗਾ ਕੇ ਬਲੱਡ ਬੈਂਕਾਂ 'ਚ ਖੂਨ ਇਕੱਠਾ ਕਰਕੇ ਭੇਜਿਆ ਜਾਵੇਗਾ | ਇਸ ਮੀਟਿੰਗ 'ਚ ਨਵੇ ਮੈਂਬਰਾਂ ਨੂੰ ਬੈਜ਼ ਵੀ ਲਗਾਏ ਗਏ | ਇਸ ਮੌਕੇ ਜ਼ੋਨ ਚੇਅਰਮੈਨ ਸੰਜੀਵ ਕੁਮਾਰ ਗਰਗ, ਸਕੱਤਰ ਮਨਿੰਦਰ ਸਿੰਘ, ਖਜ਼ਾਨਚੀ ਪਰਮਪ੍ਰੀਤ ਸਿੰਘ, ਪ੍ਰਾਜੈਕਟ ਚੇਅਰਮੈਨ ਰਵਿੰਦਰ ਟੰਡਨ, ਸੁਨੀਲ ਕੁਮਾਰ ਗਿੰਨੀ, ਗੁਰਮੁੱਖ ਸਿੰਘ ਮਾਨ, ਸਾਹਿਲ ਕੋਹਲੀ, ਬਲਰਾਮ ਸਿੰਘ, ਸ਼ਲਿੰਦਰ ਸਿੰਘ, ਹਰਬੰਸ ਸਿੰਘ, ਪੰਕਜ ਚੱਢਾ, ਚੰਦਰ ਗਰਗ, ਪੰਡਿਤ ਚੰਦਰ ਸੇਖਰ, ਅਵਤਾਰ ਸਿੰਘ ਸਾਬਕਾ ਕਾਨੂੰਨਗੋ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |