07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਜਸਵਿੰਦਰ ਸਿੰਘ ਨੇ ਬਸਪਾ ਛੱਡ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦਾ ਫੜਿਆ ਪੱਲਾ <br/>

Ad Position 21
No active advertisement
ਅਜੀਤ ਡੈਸਕ 23-02-2026
ਡੇਰਾਬੱਸੀ, 22 ਫਰਵਰੀ (ਗੁਰਮੀਤ ਸਿੰਘ)-ਬਸਪਾ ਦੇ ਸਾਬਕਾ ਉਪ ਪ੍ਰਧਾਨ ਤੇ ਯੂਥ ਆਗੂ ਜਸਵਿੰਦਰ ਸਿੰਘ ਨੇ ਡੇਰਾਬੱਸੀ ਵਿਖੇ ਲੋਕ ਸਭਾ ਨਗੀਨਾ ਉੱਤਰ ਪ੍ਰਦੇਸ਼ ਤੋਂ ਸਾਂਸਦ ਚੰਦਰਸ਼ੇਖਰ ਆਜ਼ਾਦ ਦੀ ਰਾਜਨੀਤਿਕ ਪਾਰਟੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦਾ ਪੱਲਾ ਫੜ ਲਿਆ | ਇਸ ਮੌਕੇ ਹਿਤੇਸ਼ ਮਾਹੀ ਰਾਸ਼ਟਰੀ ਜਨਰਲ ਸਕੱਤਰ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਤੇ ਇੰਚਾਰਜ ਭੀਮ ਆਰਮੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੇ ਜਸਵਿੰਦਰ ਸਿੰਘ ਨੂੰ ਤਿਲਕ ਰਾਜ ਇੰਚਾਰਜ ਭੀਮ ਆਰਮੀ ਜ਼ਿਲ੍ਹਾ ਮੁਹਾਲੀ ਅਤੇ ਪਟਿਆਲਾ ਦੇ ਸਹਿਯੋਗ ਨਾਲ ਪਾਰਟੀ 'ਚ ਸ਼ਾਮਿਲ ਕਰਵਾਇਆ | ਜਸਵਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਬਸਪਾ 'ਚ ਐਕਟਿਵ ਲੀਡਰ ਦੇ ਤੌਰ 'ਤੇ ਹਲਕਾ ਡੇਰਾਬੱਸੀ 'ਚ ਵਿਚਰ ਰਹੇ ਸਨ | ਉਨ੍ਹਾਂ ਸੁੰਡਰਾ ਅਗਨੀ ਕਾਂਡ 'ਚ ਗ਼ਰੀਬ ਲੋਕਾਂ ਨੂੰ ਇਨਸਾਫ਼ ਦਵਾਇਆ ਤੇ ਉਨ੍ਹਾਂ ਵਲੋਂ ਮਨਰੇਗਾ ਦੀ ਹਾਜ਼ਰੀ ਆਨਲਾਈਨ ਕਰਵਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ ਗਿਆ, ਜਿਸ ਕਾਰਨ ਸਰਕਾਰੀ ਯੋਜਨਾਵਾਂ ਦਾ ਲਾਭ ਸਹੀ ਲਾਭਪਾਤਰੀਆਂ ਨੂੰ ਮਿਲਿਆ | ਇਸ ਮੌਕੇ ਜਸਵਿੰਦਰ ਨੇ ਪਾਰਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਲਾਲੜੂ ਦੇ ਪ੍ਰਧਾਨ ਪ੍ਰਮੋਦ ਕੁਮਾਰ ਚੌਪੜਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲੀ ਮਹਾਂਸਭਾ ਪੰਜਾਬ ਨੇ ਖਰੜ ਵਿਖੇ ਸਾਲਾਨਾ ਮਿਲਣ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਮੁਹਾਲੀ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ <br/>
Ad Position 24