07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਮੁਹਾਲੀ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 23-02-2026
ਐੱਸ. ਏ. ਐੱਸ. 22 ਫਰਵਰੀ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਪਾਰਟੀ ਵਿਸਥਾਰ ਸੰਬੰਧੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਆਬਜ਼ਰਵਰ ਐੱਨ. ਕੇ. ਸ਼ਰਮਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਜ਼ਿਲ੍ਹਾ ਪ੍ਰਧਾਨ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਵਲੋਂ ਜ਼ਿਲ੍ਹਾ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਵਿਸਤਿ੍ਤ ਸੂਚੀ ਜਾਰੀ ਕੀਤੀ ਗਈ ਹੈ | ਜ਼ਿਲ੍ਹਾ ਪ੍ਰਧਾਨ ਨੇ ਨਵੇਂ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ-ਆਪਣੇ ਇਲਾਕਿਆਂ 'ਚ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪਾਰਟੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਸਰਗਰਮ ਭੂਮਿਕਾ ਨਿਭਾਉਣ | ਉਨ੍ਹਾਂ ਦੱਸਿਆ ਕਿ ਨਵੇਂ ਅਹੁਦੇਦਾਰਾਂ 'ਚ ਸੀਨੀਅਰ ਮੀਤ ਪ੍ਰਧਾਨ ਵਜੋਂ ਜਸਵੀਰ ਸਿੰਘ ਕੁਰੜਾ, ਗੁਰਚਰਨ ਸਿੰਘ ਟਿੱਕਾ ਨਗਾਰੀ, ਨਿਰਮਲ ਸਿੰਘ ਮਾਣਕ ਮਾਜਰਾ, ਹਰਪ੍ਰੀਤ ਸਿੰਘ ਬਿੱਲੂ ਬੈਰੋਂਪੁਰ, ਹਰਪਾਲ ਸਿੰਘ ਬਠਲਾਣਾ, ਬਲਵਿੰਦਰ ਸਿੰਘ ਮੋਟੇ ਮਾਜਰਾ, ਗੁਰਪ੍ਰੀਤ ਸਿੰਘ ਤੰਗੋਰੀ, ਗੁਰਪ੍ਰੀਤ ਸਿੰਘ ਸਨੇਟਾ, ਕਰਮਜੀਤ ਸਿੰਘ ਮੇਲੀ ਅਤੇ ਗੁਰਮੀਤ ਸਿੰਘ ਕੰਬਾਲੀ ਨੂੰ ਜ਼ਿੰਮੇਵਾਰੀਆਂ ਸੌਂਪੀ ਗਈ ਹੈ | ਇਸ ਤੋਂ ਇਲਾਵਾ ਮੀਤ ਪ੍ਰਧਾਨਾਂ ਵਜੋਂ ਗੁਰਵਿੰਦਰ ਸਿੰਘ ਕੈਲੋਂ, ਗੁਰਵਿੰਦਰ ਸਿੰਘ ਬੜੀ, ਸੁਖਪ੍ਰੀਤ ਸਿੰਘ ਬਾਕਰਪੁਰ, ਗੁਰਵਿੰਦਰ ਸਿੰਘ ਸਫੀਪੁਰ, ਰਣਧੀਰ ਸਿੰਘ ਨਡਿਆਲੀ, ਭਗਵੰਤ ਸਿੰਘ ਬੈਨੀਪਾਲ ਝਿਊਰਹੇੜੀ, ਜਸਵਿੰਦਰ ਸਿੰਘ ਕਾਲਾ ਮਨੌਲੀ, ਦਿਨੇਸ਼ ਰਾਣਾ, ਜੀਵਨ ਰਾਣਾ, ਮੁਹੰਮਦ ਇਕਬਾਲ ਘੜੂੰਆਂ, ਚੌਧਰੀ ਨਾਇਬ ਸਿੰਘ ਗੋਬਿੰਦਗੜ੍ਹ, ਮਨਪ੍ਰੀਤ ਸਿੰਘ ਸਨੇਟਾ, ਜਸਪ੍ਰੀਤ ਸਿੰਘ ਸਨੇਟਾ, ਬਹਾਦਰ ਸਿੰਘ ਕੰਬਾਲੀ ਅਤੇ ਜਗਤਾਰ ਸਿੰਘ ਚਾਰੂਮਾਜਰਾ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸੇ ਤਰ੍ਹਾਂ ਜਨਰਲ ਸਕੱਤਰਾਂ ਵਜੋਂ ਸੁਰਿੰਦਰ ਸਿੰਘ ਗਰੇਵਾਲ ਬਲੌਂਗੀ, ਸਤਨਾਮ ਸਿੰਘ ਲਾਡਰਾਂ, ਸੋਹਣ ਸਿੰਘ ਦੱਪੜਚਿੜੀ ਕਲਾਂ, ਨਵਜੋਤ ਸਿੰਘ ਚੱਪੜਚਿੜੀ ਖੁਰਦ, ਗੁਰਮੀਤ ਸਿੰਘ ਬੜਮਾਜਰਾ, ਸੁਰਮੁੱਖ ਸਿੰਘ ਨੰਬਰਦਾਰ ਰਾਏਪੁਰ (ਦਾਊਾ) ਅਤੇ ਕਰਨੈਲ ਸਿੰਘ ਬਹਿਲੋਲਪੁਰ ਨੂੰ ਨਿਯੁਕਤ ਕੀਤਾ ਗਿਆ ਹੈ | ਜਥੇਬੰਦਕ ਸਕੱਤਰਾਂ ਵਜੋਂ ਚੌਧਰੀ ਕਰਮਜੀਤ ਸਨੇਟਾ, ਸਰਦਾਰਾ ਸਿੰਘ ਜੁਝਾਰ ਨਗਰ ਅਤੇ ਸੋਹਣ ਸਿੰਘ ਦੁਰਾਲੀ ਨੂੰ ਚੁਣਿਆ ਗਿਆ ਹੈ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਹਰਵਿੰਦਰ ਸਿੰਘ ਨੰਬਰਦਾਰ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ, ਜਦਕਿ ਸੰਦੀਪ ਰਾਣਾ ਅਤੇ ਰਕੇਸ਼ ਸਿੰਘ ਤੜੋਲੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਨੇ ਬਸਪਾ ਛੱਡ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦਾ ਫੜਿਆ ਪੱਲਾ <br/> ਅਗਲੀ ਖ਼ਬਰ ਡਾ. ਸੰਨੀ ਸਿੰਘ ਆਹਲੂਵਾਲੀਆ ਵਲੋਂ ਅਪਾਹਜ ਸੈਨਿਕਾਂ ਨਾਲ ਨਾ-ਇਨਸਾਫ਼ੀ ਲਈ ਕੇਂਦਰ ਸਰਕਾਰ ਦੀ ਨਿੰਦਾ <br/>
Ad Position 24