26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਐੱਸ. ਬੀ. ਪੀ. ਹਾਊਸਿੰਗ ਸੁਸਾਇਟੀ ਦੀ 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਲੜਕੀ ਦੀ ਮੌਤ <br/>

Ad Position 21
No active advertisement
ਕਾਰ ਦੀ ਤਸਵੀਰ, ਜਿਸ 'ਤੇ ਲੜਕੀ 10ਵੀਂ ਮੰਜ਼ਿਲ ਤੋਂ ਡਿੱਗੀ ਸੀ | ਤਸਵੀਰ : ਗੁਰਮੀਤ ਸਿੰਘ <br/> 27-02-2026
ਡੇਰਾਬੱਸੀ, 26 ਫਰਵਰੀ (ਗੁਰਮੀਤ ਸਿੰਘ)-ਬੀਤੀ ਰਾਤ ਡੇਰਾਬੱਸੀ ਦੀ ਨਾਮੀ ਐੱਸ. ਬੀ. ਪੀ. ਹਾਊਸਿੰਗ ਸੁਸਾਇਟੀ ਵਿਖੇ ਇਕ ਫਲੈਟ ਦੀ 10ਵੀਂ ਮੰਜ਼ਿਲ ਤੋਂ ਡਿੱਗਣ ਕਰਕੇ 22 ਸਾਲਾ ਲੜਕੀ ਦੀ ਦਰਦਨਾਕ ਮੌਤ ਹੋ ਗਈ | ਮਿ੍ਤਕਾ ਦੀ ਪਛਾਣ ਤਰੁਣੀ ਪਾਤਰੀ ਪੁੱਤਰੀ ਸੱਤਿਆ ਨਾਰਾਇਣ ਪਾਤਰੀ ਵਾਸੀ ਫਲੈਟ ਨੰ. 10/111 ਆਨੰਦਾ ਟਾਵਰ ਐੱਸ. ਬੀ. ਪੀ. ਦੇ ਰੂਪ 'ਚ ਹੋਈ ਹੈ | ਫ਼ਿਲਹਾਲ ਮਿ੍ਤਕਾ ਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿਖੇ ਰਖਵਾਈ ਗਈ ਹੈ ਤੇ ਦੋ ਦਿਨਾਂ ਬਾਅਦ ਉਸ ਦੇ ਪਿਤਾ ਦੇ ਆਉਣ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ | ਜਾਂਚ ਅਧਿਕਾਰੀ ਏ. ਐੱਸ. ਆਈ. ਸਤਵੀਰ ਸਿੰਘ ਨੇ ਦੱਸਿਆ ਮਿ੍ਤਕਾ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਨ੍ਹਾਂ ਦੀਆਂ 3 ਲੜਕੀਆਂ ਹਨ, ਜਿਨ੍ਹਾਂ 'ਚੋਂ ਤਰੁਣੀ ਸਭ ਤੋਂ ਵੱਡੀ ਸੀ ਅਤੇ ਉਹ ਡੀ-ਮਾਰਟ ਵਿਚ ਨੌਕਰੀ ਕਰਦੀ ਸੀ | ਮਿ੍ਤਕਾ ਦੀਆਂ ਅੱਖਾਂ ਦੀ ਨਜ਼ਰ ਬਹੁਤ ਜ਼ਿਆਦਾ ਘੱਟ ਸੀ | ਮਿ੍ਤਕਾ ਦੀ ਮਾਂ ਮੁਤਾਬਿਕ ਉਸ ਦੀ ਲੜਕੀ ਰਾਤ ਨੂੰ ਬਾਲਕੌਨੀ 'ਚੋਂ ਧੋਤੇ ਹੋਏ ਕੱਪੜੇ ਉਤਾਰਨ ਗਈ ਸੀ ਅਤੇ ਉਸ ਸਮੇਂ ਉਸ ਨੇ ਐਨਕ ਵੀ ਨਹੀਂ ਲਗਾਈ ਹੋਈ ਸੀ, ਜੋ ਕਿ ਕੱਪੜੇ ਉਤਾਰਦੇ ਸਮੇਂ ਅਚਾਨਕ ਬਾਲਕੌਨੀ 'ਚੋਂ ਹੇਠਾਂ ਡਿੱਗ ਗਈ | ਜ਼ਖ਼ਮੀ ਹਾਲਤ 'ਚ ਉਸ ਨੂੰ ਪਰਿਵਾਰਕ ਮੈਂਬਰ ਡੇਰਾਬੱਸੀ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ, ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ | ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਮਿ੍ਤਕ ਲੜਕੀ ਦੇ ਪਿਤਾ ਪੁਰਤਗਾਲ ਵਿਖੇ ਨੌਕਰੀ ਕਰਦੇ ਹਨ, ਜੋ ਕਿ ਦੋ ਦਿਨਾਂ ਬਾਅਦ ਇਥੇ ਪੁੱਜਣਗੇ ਅਤੇ ਉਨ੍ਹਾਂ ਦੇ ਆਉਣ ਮਗਰੋਂ ਹੀ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ | ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਇਕ ਹਾਦਸਾ ਸੀ ਜਾਂ ਖ਼ੁਦਕੁਸ਼ੀ ਸੀ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਯੂ. ਆਈ. ਐੱਲ. ਐੱਸ. ਦੁਆਰਾ ਸਾਲਾਨਾ ਰਾਸ਼ਟਰੀ ਖੇਡ ਮੇਲੇ ਦੀ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਕਾਂਗਰਸੀ ਆਗੂ ਰੰਧਾਵਾ ਵਲੋਂ ਪੁਲਿਸ ਪ੍ਰਸ਼ਾਸਨ 'ਤੇ ਕੀਤੀ ਟਿੱਪਣੀ ਦੀ 'ਆਪ' ਵਿਧਾਇਕ ਰੰਧਾਵਾ ਨੇ ਕੀਤੀ ਨਿਖੇਧੀ <br/>
Ad Position 24