26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਟੀ. ਸੀ. ਵਾਈ. ਅਤੇ ਡੂਓਲਿੰਗੋ ਇੰਗਲਿਸ਼ ਟੈੱਸਟ ਵਲੋਂ ਚੰਡੀਗੜ੍ਹ 'ਚ ਸੱਦਾ-ਮਾਤਰ ਸਟੱਡੀ ਅਬਰੌਡ ਪਾਰਟਨਰ ਕਨੈਕਟ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 27-02-2026
ਚੰਡੀਗੜ੍ਹ, 26 ਫ਼ਰਵਰੀ (ਅ. ਬ.)-ਡੂਓਲਿੰਗੋ ਇੰਗਲਿਸ਼ ਟੈੱਸਟ (ਡੀ.ਈ.ਟੀ.) ਤੇ ਟੀ. ਸੀ. ਵਾਈ. ਵਲੋਂ ਚੰਡੀਗੜ੍ਹ ਵਿਚ ਸਟੱਡੀ ਅਬਰੌਡ ਕੌਂਸਲਟੈਂਟਸ, ਟੈੱਸਟ-ਪ੍ਰੈਪ ਲੀਡਰਾਂ ਅਤੇ ਸਿੱਖਿਆ ਖੇਤਰ ਦੇ ਹਿੱਸੇਦਾਰਾਂ ਲਈ ਇਕ ਖ਼ਾਸ ਸੱਦਾ-ਮਾਤਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਪ੍ਰੋਗਰਾਮ ਦਾ ਉਦੇਸ਼ ਅੰਗਰੇਜ਼ੀ ਭਾਸ਼ਾ ਟੈਸਟਿੰਗ ਦੇ ਬਦਲਦੇ ਦਿ੍ਸ਼ ਤੇ ਆਉਣ ਵਾਲੀਆਂ ਦਾਖ਼ਲਾ ਪ੍ਰਕਿਰਿਆਵਾਂ 'ਤੇ ਇਸਦੇ ਪ੍ਰਭਾਵ ਬਾਰੇ ਖੁੱਲ੍ਹੀ ਅਤੇ ਅਰਥਪੂਰਨ ਚਰਚਾ ਕਰਨਾ ਹੈ | ਇਸ ਸਮਾਗਮ ਦੌਰਾਨ ਟੀ. ਸੀ. ਵਾਈ. ਅਤੇ ਡੀ. ਈ. ਟੀ. ਦੀ ਲੀਡਰਸ਼ਿਪ ਟੀਮ ਵਲੋਂ 2026 ਵਿਚ ਉੱਭਰ ਰਹੇ ਸਟੱਡੀ ਅਬਰੌਡ ਰੁਝਾਨਾਂ ਬਾਰੇ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ | ਮੁੱਖ ਚਰਚਾ ਵਿਸ਼ਿਆਂ ਵਿਚ ਸ਼ਾਮਲ ਹਨ:
* 2026 ਵਿਚ ਵਿਦੇਸ਼ੀ ਸਿੱਖਿਆ ਦੇ ਰੁਝਾਨਾਂ ਅਤੇ ਵਿਦਿਆਰਥੀਆਂ ਦੀਆਂ ਤਰਜੀਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਕਾਰਕ
* ਕੌਂਸਲਿੰਗ, ਟੈੱਸਟ ਤਿਆਰੀ ਅਤੇ ਵਿਦਿਆਰਥੀਆਂ ਦੀ ਤਿਆਰੀ 'ਤੇ ਇਨ੍ਹਾਂ ਤਬਦੀਲੀਆਂ ਦੇ ਪ੍ਰਭਾਵ
* ਦਾਖ਼ਲਾ ਰੁਝਾਨਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਭਾਈਵਾਲਾਂ ਵਲੋਂ ਅਪਣਾਈਆਂ ਜਾ ਸਕਣ ਵਾਲੀਆਂ ਵਿਹਾਰਕ ਰਣਨੀਤੀਆਂ |
ਇਹ ਪ੍ਰੋਗਰਾਮ ਹਾਜ਼ਰੀਨ ਨੂੰ ਇਹ ਵੀ ਸਮਝਾਵੇਗਾ ਕਿ ਡੂਓਲਿੰਗੋ ਇੰਗਲਿਸ਼ ਟੈੱਸਟ ਕਿਵੇਂ ਕੰਮ ਕਰਦਾ ਹੈ, ਇਹ ਕਿਉਂ ਤੇਜ਼ੀ ਨਾਲ ਲੋਕਪਿ੍ਯ ਹੋ ਰਿਹਾ ਹੈ ਅਤੇ ਸਟੱਡੀ ਅਬਰੌਡ ਸਲਾਹਕਾਰ ਇਸਨੂੰ ਆਪਣੇ ਸਲਾਹਕਾਰੀ ਮਾਡਲ ਵਿਚ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਲ ਕਰ ਸਕਦੇ ਹਨ | ਟੀ.ਸੀ.ਵਾਈ., ਜੋ ਭਾਰਤੀ ਉਪ-ਮਹਾਂਦੀਪ ਵਿਚ 2,000 ਤੋਂ ਵੱਧ ਭਾਈਵਾਲਾਂ ਦੇ ਮਜ਼ਬੂਤ ਨੈੱਟਵਰਕ ਅਤੇ ਏਆਈ-ਸੰਚਾਲਿਤ ਮੁਲਾਂਕਣ ਅਤੇ ਵਿਸ਼ਲੇਸ਼ਣ ਪ੍ਰਣਾਲੀ ਲਈ ਜਾਣਿਆ ਜਾਂਦਾ ਹੈ | ਇਸ ਮੌਕੇ 'ਤੇ ਇਹ ਵੀ ਸਾਂਝਾ ਕਰੇਗਾ ਕਿ ਢਾਂਚਾਗਤ ਤੇ ਨਤੀਜਾ-ਕੇਂਦਰਿਤ ਤਿਆਰੀ ਮਾਡਲਾਂ ਨੇ ਭਾਈਵਾਲਾਂ ਨੂੰ ਵਿਦਿਆਰਥੀਆਂ ਦੀ ਬਿਹਤਰ ਰਹਿਨੁਮਾਈ ਕਰਨ ਵਿਚ ਕਿਵੇਂ ਸਹਾਇਤਾ ਪ੍ਰਦਾਨ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਖਰੜ ਵਿਖੇ ਪ੍ਰਭਾਤ ਫੇਰੀ ਭਲਕੇ <br/> ਅਗਲੀ ਖ਼ਬਰ ਮਸ਼ਹੂਰ ਭਾਰਤੀ ਸਟੈਂਡ-ਅੱਪ ਕਾਮੇਡੀਅਨ ਗੁਰਲੀਨ ਪੰਨੂ ਤੇ ਸਵਾਤੀ ਸਚਦੇਵਾ ਨੇ ਸਿੰਗਲ-ਯੂਜ਼ ਲਈ ਫੇਮ ਨਾਲ ਮਿਲ ਕੇ ਫੇਸ਼ੀਅਲ...
Ad Position 24