ਖਰੜ, 26 ਫਰਵਰੀ (ਗੁਰਮੁੱਖ ਸਿੰਘ ਮਾਨ)-ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਖਰੜ ਵਿਖੇ 'ਹੋਲੀ ਦੇ ਰੰਗ ਬਾਂਕੇ ਬਿਹਾਰੀ ਜੀ ਦੇ ਸੰਗ ਫੁੱਲਾਂ ਦੀ ਹੋਲੀ' ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸਨੂੰ ਲੈ ਕੇ 28 ਫਰਵਰੀ ਨੂੰ ਸਵੇਰੇ 4:30 ਵਜੇ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ | ਇਸ ਸੰਬੰਧੀ ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀ ਮੰਦਰ ਤੋਂ ਸ਼ੁਰੂ ਹੋ ਕੇ ਲਾਂਡਰਾਂ ਰੋਡ ਤੋਂ ਟੈਗੋਰ ਸਕੂਲ ਨੂੰ ਹੁੰਦੀ ਹੋਈ ਚਾਵਲਾ ਡੇਅਰੀ, ਮੁਹੱਲਾ ਤਰਖਾਣਾ ਵਾਲਾ, ਇਮਲੀ ਵਾਲਾ ਮੰਦਰ, ਜੈਨ ਮੰਦਰ, ਮਿੱਠਾ ਖੂਹ, ਗਾਂਧੀ ਬਾਜ਼ਾਰ, ਕਪੂਰ ਚੌਕ, ਠਠੇਰਿਆਂ ਵਾਲਾ ਮੁਹੱਲਾ, ਗਦਰੀ ਵਾਲਾ ਚੌਕ ਤੋਂ ਸਿੱਧਾ ਗਊਸ਼ਾਲਾ ਵਾਪਸ ਪਰਤੇਗੀ | ਮੰਦਰ ਪ੍ਰਬੰਧਕਾਂ ਨੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੇ ਪ੍ਰਭਾਤ ਫੇਰੀ 'ਚ ਵੱਧ ਚੜ ਕੇ ਹਿੱਸਾ ਲੈਂਦੇ ਹੋਏ 'ਹੌਲੀ ਦੇ ਰੰਗ ਬਾਂਕੇ ਬਿਹਾਰੀ ਜੀ ਦੇ ਸੰਗ ਫੁੱਲਾਂ ਦੀ ਹੋਲੀ' ਦਾ ਅਨੰਦ ਲੈਣ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 1 ਮਾਰਚ ਐਤਵਾਰ ਨੂੰ ਸਵੇਰੇ 4:30 ਵਜੇ ਪ੍ਰਭਾਤ ਫੇਰੀ ਅਨੰਦ ਨਗਰ ਚੋਂ ਕੱਢੀ ਜਾਵੇਗੀ, 2 ਮਾਰਚ ਦਿਨ ਸੋਮਵਾਰ ਨੂੰ ਸਵੇਰੇ 4:30 ਵਜੇ ਡਾਕਟਰ ਕਾਲੜਾ ਗਲੀ ਅਤੇ ਹੋਲਿਕਾ ਦਹਨ 2 ਮਾਰਚ ਨੂੰ ਸ਼ਾਮ 7 ਵਜੇ ਹੋਵੇਗਾ, ਜਦਕਿ 4 ਮਾਰਚ ਦਿਨ ਬੁੱਧਵਾਰ ਨੂੰ ਪ੍ਰਭਾਤ ਫੇਰੀ ਸਵੇਰੇ 4:30 ਵਜੇ ਗ੍ਰੀਨ ਐਵੇਨਿਊ ਮਨੀ ਜੈਨ ਦੇ ਘਰ ਜਾਵੇਗੀ ਤੇ ਭੰਡਾਰਾ ਹੋਵੇਗਾ | ਇਸ ਉਪਰੰਤ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਵਿਖੇ ਸਵੇਰੇ 9 ਵਜੇ ਤੋਂ 12:30 ਵਜੇ ਤੱਕ ਹੋਲੀ ਖੇਡੀ ਜਾਵੇਗੀ ਤੇ ਉਸਤੋਂ ਬਾਅਦ ਭੰਡਾਰਾ ਹੋਵੇਗਾ | ਇਸ ਮੌਕੇ ਭੁਪਿੰਦਰ ਕੁਮਾਰ ਸ਼ਰਮਾ, ਡਾ. ਮਹਿੰਦਰ ਸਿੰਘ, ਮੈਨੇਜਰ ਮਹਿੰਦਰ ਕੁਮਾਰ ਬਜਾਜ, ਅਮਿਤ ਸੇਠੀ, ਪੰਡਿਤ ਚੰਦਰ ਮਿਸ਼ਰਾ, ਰਾਕੇਸ਼ ਭੱਲਾ, ਰਣਜੀਤ ਕੁਮਾਰ, ਅਰੁਣ ਉੱਪਲ, ਗੌਰਵ ਸ਼ਰਮਾ, ਕਰਨ ਸਮੇਤ ਹੋਰ ਆਗੂ ਹਾਜ਼ਰ ਸਨ |