22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡੇਰਾਬੱਸੀ ਬਲਾਕ ਸੰਮਤੀ ਦੇ ਚੇਅਰਮੈਨ ਦਾ ਕੋਰਮ ਪੂਰਾ ਨਾ ਹੋਣ ਕਾਰਨ ਚੋਣ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 06-03-2026
ਡੇਰਾਬੱਸੀ, 5 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਲਈ ਰੋਜਾਏਡਿੰਗ ਅਫ਼ਸਰ-ਕਮ-ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਵਲੋਂ ਬੁਲਾਈ ਗਈ ਪਹਿਲੀ ਅਹਿਮ ਮੀਟਿੰਗ ਅੱਜ ਕੋਰਮ (ਮੈਂਬਰਾਂ ਦੀ ਨਿਰਧਾਰਤ ਗਿਣਤੀ) ਪੂਰਾ ਨਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ | ਸੱਤਾਧਾਰੀ ਧਿਰ ਵਲੋਂ ਪੂਰੀ ਤਿਆਰੀ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰਾਂ ਦੀ ਗ਼ੈਰਹਾਜ਼ਰੀ ਕਾਰਨ ਚੋਣ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ | ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਨਿਯਮਾਂ ਅਨੁਸਾਰ ਚੇਅਰਮੈਨ ਦੀ ਚੋਣ ਲਈ ਪਹਿਲੀ ਮੀਟਿੰਗ 'ਚ ਕੁੱਲ ਮੈਂਬਰਾਂ ਦਾ ਦੋ-ਤਿਹਾਈ ਬਹੁਮਤ ਹੋਣਾ ਲਾਜ਼ਮੀ ਹੈ | ਡੇਰਾਬੱਸੀ ਬਲਾਕ ਸੰਮਤੀ ਦੇ ਕੁੱਲ 22 ਮੈਂਬਰ ਹਨ, ਜਿਸ ਦੇ ਹਿਸਾਬ ਨਾਲ ਕੋਰਮ ਪੂਰਾ ਕਰਨ ਲਈ 15 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਸੀ, ਪ੍ਰੰਤੂ ਅੱਜ ਦੀ ਮੀਟਿੰਗ 'ਚ ਸੱਤਾਧਾਰੀ ਧਿਰ ਨਾਲ ਸੰਬੰਧਿਤ ਸਿਰਫ਼ 12 ਮੈਂਬਰ ਹੀ ਪਹੁੰਚੇ | ਕਾਂਗਰਸ ਦੇ 8 ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਮੈਂਬਰਾਂ ਵਲੋਂ ਮੀਟਿੰਗ 'ਚ ਸ਼ਿਰਕਤ ਨਾ ਕੀਤੇ ਜਾਣ ਕਾਰਨ ਗਿਣਤੀ 15 ਤੱਕ ਨਹੀਂ ਪਹੁੰਚ ਸਕੀ, ਜਿਸ ਕਾਰਨ ਚੋਣ ਮੁਲਤਵੀ ਕਰਨੀ ਪਈ |

Ad Position 22
No active advertisement
ਪਿਛਲੀ ਖ਼ਬਰ ਹੋਲੀ ਦੌਰਾਨ ਲੜਾਈ-ਝਗੜੇ ਦੇ 18 ਮਾਮਲੇ <br/> ਅਗਲੀ ਖ਼ਬਰ ਸੰਜੀਵ ਅਰੋੜਾ ਵਲੋਂ ਐਨ. ਚੰਦਰਸ਼ੇਖਰਨ ਅਤੇ ਦਿਲੀਪ ਸ਼ੰਘਵੀ ਸਮੇਤ ਹੋਰ ਉਦਯੋਗਪਤੀਆਂ ਨਾਲ ਵਿਚਾਰ-ਚਰਚਾ <br/>
Ad Position 24