22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰੇਲ ਮਾਲ ਢੁਆਈ ਨੂੰ ਮਿਲੀ ਨਵੀਂ ਰਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-03-2026
ਚੰਡੀਗੜ੍ਹ, 5 ਮਾਰਚ (ਸੰਦੀਪ ਕੁਮਾਰ ਮਾਹਨਾ)-ਸਸਤੀ ਅਤੇ ਸਮੇਂ ਸਿਰ ਮਾਲ ਢੁਆਈ ਸੇਵਾਵਾਂ ਕਾਰਨ ਰੇਲਵੇ ਵੱਲ ਵਪਾਰੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜਿਸ ਦੇ ਤਹਿਤ ਫ਼ਿਰੋਜ਼ਪੁਰ ਰੇਲ ਮੰਡਲ ਨੇ ਬਾਸਮਤੀ ਚਾਵਲਾਂ ਦੀ ਵੱਡੀ ਖੇਪ ਨੂੰ ਦੱਖਣੀ ਤੇ ਪੂਰਬੀ ਭਾਰਤ ਲਈ ਭੇਜਿਆ ਹੈ | ਇਸ ਤਹਿਤ ਬਾਸਮਤੀ ਚਾਵਲਾਂ ਨਾਲ ਭਰੇ 52 ਕੰਟੇਨਰਾਂ ਦੀ ਵਿਸ਼ੇਸ਼ ਰੇਕ ਨੂੰ ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਵਰਗੇ ਪ੍ਰਮੁੱਖ ਵਪਾਰਕ ਸ਼ਹਿਰਾਂ ਵੱਲ ਰਵਾਨਾ ਕੀਤਾ ਗਿਆ | ਰੇਲਵੇ ਵਿਭਾਗ ਵਲੋਂ ਇਹ ਖੇਪ 27 ਫਰਵਰੀ 2026 ਨੂੰ ਫਿਲੌਰ ਸਥਿਤ ਕਾਂਕੋਰ ਟਰਮੀਨਲ ਤੋਂ ਭੇਜੀ ਗਈ | ਪੂਰੀ ਪ੍ਰਕਿਰਿਆ ਡਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੰਪੰਨ ਹੋਈ | ਫ਼ਿਰੋਜ਼ਪੁਰ ਰੇਲ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ.ਡੀ.ਯੂ.) ਵਲੋਂ ਵੱਖ-ਵੱਖ ਹਿੱਸੇਦਾਰਾਂ ਨਾਲ ਲਗਾਤਾਰ ਤਾਲਮੇਲ ਕਰਕੇ ਇਸ ਮਾਲ ਲੋਡਿੰਗ ਨੂੰ ਅੰਜ਼ਾਮ ਦਿੱਤਾ ਗਿਆ | ਇਹ ਰੇਕ ਏ.ਐਮ.ਡੀ.ਡੀ. ਫੂਡਜ਼ ਦੇ ਸਤਿਅਮ ਭਾਟੀਆ ਵਲੋਂ ਗਲੋਬਲ ਫੂਡਜ਼ ਦੇ ਸਹਿਯੋਗ ਨਾਲ ਤਿਆਰ ਕਰਵਾਈ ਗਈ | ਰੇਲਵੇ ਦੀ ਇਸ ਪਹਿਲ ਨਾਲ ਖੇਤਰ ਵਿਚ ਲੰਬੀ ਦੂਰੀ ਦੀ ਮਾਲ ਆਵਾਜਾਈ ਨੂੰ ਵੱਡਾ ਉਤਸ਼ਾਹ ਮਿਲਿਆ ਹੈ | ਫ਼ਿਰੋਜ਼ਪੁਰ ਮੰਡਲ ਵਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਨਾਲ ਨਾ ਸਿਰਫ਼ ਰੇਲਵੇ ਦੀ ਆਮਦਨ 'ਚ ਵਾਧਾ ਹੋ ਰਿਹਾ ਹੈ, ਸਗੋਂ ਮਾਲ ਭੇਜਣ ਵਾਲੇ ਵਪਾਰੀਆਂ ਦਾ ਰੇਲ ਲਾਜਿਸਟਿਕ ਪ੍ਰਣਾਲੀ 'ਤੇ ਵਿਸ਼ਵਾਸ ਵੀ ਹੋਰ ਮਜ਼ਬੂਤ ਬਣਿਆ ਹੈ | ਇਹ ਉਪਲਬਧੀ ਰੇਲ ਮਾਲ ਢੁਆਈ ਖੇਤਰ 'ਚ ਹੋ ਰਹੀ ਸਥਿਰ ਵਪਾਰਕ ਤਰੱਕੀ ਨੂੰ ਦਰਸਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਫ਼ਿਲਮ ਵਿਚ ਅਦਾਕਾਰੀ ਦੇ ਕੇ ਵਧੇਰੇ ਸਕੂਨ ਮਿਲਿਆ-ਜੋਨੀਤਾ ਡੋਡਾ <br/> ਅਗਲੀ ਖ਼ਬਰ ਹੋਲੀ ਦੌਰਾਨ ਲੜਾਈ-ਝਗੜੇ ਦੇ 18 ਮਾਮਲੇ <br/>
Ad Position 24