ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਵਿਧਾਨ ਸਭਾ ਹਲਕਾ ਮੁਹਾਲੀ ਅੰਦਰ ਚੱਲ ਰਹੇ ਖੇਡ ਟੂਰਨਾਮੈਂਟਾਂ ਦੀ ਲੜੀ ਤਹਿਤ ਪੀਰ ਬਾਬਾ ਅਸਤਲੀ ਜੀ ਅਤੇ ਅਮਰ ਸ਼ਹੀਦ ਜਥੇ. ਬਾਬਾ ਹਨੰੂਮਾਨ ਸਿੰਘ ਜੀ ਸਪੋਰਟਸ ਕਲੱਬ ਪਿੰਡ ਗੋਬਿੰਦਗੜ੍ਹ ਦੀ ਤਰਫ਼ੋਂ ਤੀਜਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਕਬੱਡੀ ਖਿਡਾਰੀਆਂ ਨੇ ਪੁੱਜ ਕੇ ਆਪਣੀ ਤਾਕਤ ਦੇ ਜੌਹਰ ਦਿਖਾਏ | ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਵਲੋਂ ਪੰਜਾਬ ਭਰ ਵਿਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਵਿਧਾਇਕ ਕੁਲਵੰਤ ਸਿੰਘ ਨੇ ਖੇਡ ਪ੍ਰਬੰਧਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਪ੍ਰਬੰਧਕ ਹਰ ਵਰ੍ਹੇ ਇਸ ਤੋਂ ਵੀ ਵੱਡਾ ਟੂਰਨਾਮੈਂਟ ਕਰਵਾਉਣ ਤਾਂ ਜੋ ਕਿ ਖਿਡਾਰੀਆਂ ਨੂੰ ਵਧੀਆ ਪਲੇਟਫਾਰਮ ਮਿਲਦਾ ਰਹੇ | ਇਸ ਮੌਕੇ ਸਪੋਰਟਸ ਕਲੱਬ ਗੋਬਿੰਦਗੜ੍ਹ ਦੇ ਪ੍ਰਧਾਨ ਮੀਤ ਗੁੱਜਰ, ਮੀਤ ਪ੍ਰਧਾਨ ਰਵੀ ਬਾਜਵਾ, ਅਮਨ ਬਾਜਵਾ, ਰਾਜੂ ਗੁੱਜਰ, ਗੁਰਕੀਰਤ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਜੈਲੀ, ਗੋਬਿੰਦਗੜ੍ਹ ਕਰਮਾਪੁਰੀ ਸਰਪੰਚ, ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ ਬੈਦਵਾਣ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਡਾ. ਕੁਲਦੀਪ ਸਿੰਘ, ਗੁਰਜੰਟ ਸਿੰਘ ਸਰਪੰਚ, ਜਸਵਿੰਦਰ ਸਿੰਘ ਜੈਲੀ ਗੋਬਿੰਦਗੜ੍ਹ, ਜਗਜੀਤ ਸਿੰਘ ਜੱਗੀ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ ਬਰਿਆਲੀ, ਪਰਵਿੰਦਰ ਸਿੰਘ ਮਟਰਾਂ, ਤਰਲੋਚਨ ਸਿੰਘ ਮਟੌਰ ਤੇ ਭੁਪਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਖੇਡ ਪ੍ਰੇਮੀ ਵੀ ਹਾਜ਼ਰ ਸਨ |