14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਐੱਨ.ਐੱਮ.ਆਈ.ਐੱਮ.ਐੱਸ ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਲਾਨਾ ਹਾਫ਼ ਮੈਰਾਥਨ 2026 ਕਰਵਾਈ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਮਾਰਕੰਡਾ)-ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਐੱਨ.ਐੱਮ.ਆਈ.ਐੱਮ.ਐੱਸ ਕਾਲਜ ਚੰਡੀਗੜ੍ਹ ਵਿਖੇ ਸਾਲਾਨਾ ਹਾਫ਼ ਮੈਰਾਥਨ-2026 ਕਰਵਾਈ ਗਈ | ਇਸ ਮੈਰਾਥਨ ਵਿਚ ਚੰਡੀਗੜ੍ਹ ਅਤੇ ਟਰਾਈਸਿਟੀ ਖੇਤਰ ਤੋਂ ਕਰੀਬ 1000 ਤੋਂ ਵੱਧ ਦੌੜਾਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਮੈਰਾਥਨ ਵਿਚ ਮਹਿਲਾਵਾਂ ਦੀ ਹਿੰਮਤ, ਲਗਨ, ਮਹੱਤਵਾਕਾਂਕਸ਼ਾ ਅਤੇ ਨੇਤਿ੍ਤਵ ਨੂੰ ਦੇਖਿਆ ਗਿਆ | ਇਹ ਪ੍ਰੋਗਰਾਮ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਹਾਫ਼ ਮੈਰਾਥਨ ਵਿਚ 21.1, 10 ਅਤੇ 5 ਕਿ.ਮੀ ਦੌੜ ਲਗਾਈ ਗਈ | ਜਿਨ੍ਹਾਂ ਵਿਚ ਹਰ ਉਮਰ ਅਤੇ ਹਰ ਵਰਗ ਦੇ ਭਾਗੀਦਾਰਾਂ ਨੇ ਹਿੱਸਾ ਲਿਆ | 21.1 ਕਿ.ਮੀ ਹਾਫ਼ ਮੈਰਾਥਨ ਮਹਿਲਾ ਸ਼੍ਰੇਣੀ ਵਿਚੋਂ ਸੰਤੋਸ਼ ਕੁਮਾਰੀ ਨੇ ਪਹਿਲਾ, ਪੁਰਸ਼ ਸ਼੍ਰੇਣੀ ਵਿਚੋਂ ਯਸ਼ ਰਾਜ ਨੇ ਪਹਿਲਾ, 10 ਕਿ.ਮੀ ਦੌੜ ਪੁਰਸ਼ ਸ਼੍ਰੇਣੀ ਵਿਚ ਪ੍ਰਮੋਦ ਯਾਦਵ ਨੇ ਪਹਿਲਾ, ਮਹਿਲਾ ਸ਼੍ਰੇਣੀ 'ਚੋਂ ਨਿਸ਼ਾ ਗਰਗ ਨੇ ਪਹਿਲਾ, 5 ਕਿ.ਮੀ ਦੌੜ ਵਿਚੋਂ ਆਯੁਸ਼ ਨੇ ਪਹਿਲਾ, ਅਰਸ਼ਦੀਪ ਕੌਰ ਨੇ ਮਹਿਲਾ ਸ਼੍ਰੇਣੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚੋਂ 1 ਲੱਖ ਤੱਕ ਦੇ ਇਨਾਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿੱਤੇ | ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿਚ ਇਸ ਤਰ੍ਹਾਂ ਦੇ ਸਮਾਗਮ ਦਾ ਹੋਣਾ ਇਕ ਪ੍ਰੇਰਣਾਦਾਇਕ ਕਦਮ ਹੈ | ਚੰਡੀਗੜ੍ਹ ਕੈਂਪਸ ਡਾਇਰੈਕਟਰ ਪ੍ਰੋ. (ਡਾ.) ਜੋਤਸਨਾ ਸਿੰਘ ਨੇ ਚੌਥੇ ਸੰਸਕਰਨ ਦੀ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡਾ. ਵਿਕਰਮ ਦੁਆਰਾ ਲਿਖੀ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ ਲੋਕ ਅਰਪਣ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹੇ ਦੀਆਂ ਮਹਿਲਾ ਬੀ. ਐੱਲ. ਓਜ਼. ਦਾ ਸਨਮਾਨ
Ad Position 24