14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡਾ. ਵਿਕਰਮ ਦੁਆਰਾ ਲਿਖੀ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਅਜਾਇਬ ਸਿੰਘ ਔਜਲਾ)- ਡਾ. ਵਿਕਰਮਜੀਤ ਵਲੋਂ ਲਿਖੀ ਗਈ ਇਕ ਨਵੀਂ ਸੋਚ-ਉਕਸਾਉਣ ਵਾਲੀ ਸਾਹਿਤਕ ਰਚਨਾ 'ਦਿ ਫੈਨਟਸੀ ਆਫ਼ ਡਾਇੰਗ' ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤੀ ਗਈ | ਇਸ ਕਿਤਾਬ ਨੂੰ ਜਾਰੀ ਕਰਨ ਦਾ ਰਾਕੇਸ਼ ਗੋਇਲ, ਆਈ.ਆਰ.ਐਸ, ਚੇਅਰਮੈਨ, ਰੇਰਾ (ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ) ਵਲੋਂ ਅਦਾ ਕੀਤੀ ਗਈ | ਇਸ ਸਮਾਗਮ 'ਚ ਸਾਹਿਤਕ ਪ੍ਰੇਮੀਆਂ, ਸਿੱਖਿਆ ਸ਼ਾਸਤਰੀਆਂ , ਡਾਕਟਰੀ ਅਤੇ ਸਮਾਜਿਕ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ | 'ਦਿ ਫੈਨਟਸੀ ਆਫ਼ ਡਾਇੰਗ' ਜੀਵਨ ਅਤੇ ਮੌਤ ਦੇ ਆਲੇ ਦੁਆਲੇ ਦੇ ਡੂੰਘੇ ਦਾਰਸ਼ਨਿਕ ਪ੍ਰਤੀਬਿੰਬਾਂ ਅਤੇ ਮਨੁੱਖੀ ਦਿ੍ਸ਼ਟੀਕੋਣਾਂ ਦੀ ਪੜਚੋਲ ਕਰਦੀ ਹੈ | ਇਹ ਪ੍ਰਕਾਸ਼ਨ ਡਾ. ਵਿਕਰਮਜੀਤ ਦੇ ਇਕ ਲੇਖਕ ਅਤੇ ਚਿੰਤਕ ਵਜੋਂ ਸਫ਼ਰ 'ਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ | ਪ੍ਰੋਗਰਾਮ 'ਚ ਸਵਾਗਤੀ ਭਾਸ਼ਣ ਅਤੇ ਲੇਖਕ ਡਾ. ਵਿਕਰਮਜੀਤ ਨਾਲ ਜਾਣ ਪਹਿਚਾਣ ਉੱਘੇ ਪੱਤਰਕਾਰ ਜਸਵਿੰਦਰ ਬਿੱਟਾ ਨੇ ਕਰਵਾਈ ਅਤੇ ਮੁੱਖ ਮਹਿਮਾਨ ਰਾਕੇਸ਼ ਗੋਇਲ ਅਤੇ ਰਾਮ ਤੀਰਥ ਜਿੰਦਲ ਸੇਵਾ ਮੁਕਤ ਆਈ.ਏ ਐਸ (ਰਿਟਾ) ਨੂੰ ਜੀ ਆਇਆਂ ਆਖਿਆ | ਪੁਸਤਕ ਬਾਰੇ ਸੰਖੇਪ ਵਿਚ ਡਾ. ਸੁਖਵਿੰਦਰ ਸਿੰਘ ਅਤੇ ਪ੍ਰੋ. ਅੰਸ਼ੂ ਜਿੰਦਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਲੇਖਕ ਵਲੋਂ ਇਸ ਵਿਸ਼ੇ ਦੀ ਚੋਣ ਸਬੰਧੀ ਡਾ. ਤਜਿੰਦਰ ਕੌਰ ਧਾਲੀਵਾਲ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਚਾਰਾਂ ਦੀ ਸਾਂਝ ਪਾਈ ਤੇ ਲੇਖਕ ਦੀ ਨਿੱਜੀ ਜੀਵਨ ਨਿਵੇਕਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਰਾਮ ਤੀਰਥ ਜਿੰਦਲ ਅਤੇ ਰਾਕੇਸ਼ ਗੋਇਲ ਨੇ ਪੁਸਤਕ ਦੇ ਵਿਸ਼ਾ ਵਸਤੂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਪੁਸਤਕ ਸਬੰਧੀ ਪ੍ਰਸ਼ਨ ੳੱੁਤਰ ਦੇ ਸੈਸ਼ਨ ਡਾ. ਮਦਨ ਮੋਹਨ ਬਾਂਸਲ, ਡਾ. ਐਸ ਕੇ ਜਿੰਦਲ, ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਲਾਨਿੰਗ ਅਫ਼ਸਰ ਤੋਂ ਬਾਅਦ ਗਿੱਲ ਵਲੋਂ ਧੰਨਵਾਦੀ ਸ਼ਬਦ ਕਹੇ |
Ad Position 22
No active advertisement
ਪਿਛਲੀ ਖ਼ਬਰ ਐਸ.ਜੀ.ਜੀ.ਐਸ ਕਾਲਜ ਨੇ ਪੀ.ਯੂ ਇੰਟਰ-ਕਾਲਜ ਖੋ-ਖੋ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਐੱਨ.ਐੱਮ.ਆਈ.ਐੱਮ.ਐੱਸ ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਲਾਨਾ ਹਾਫ਼ ਮੈਰਾਥਨ 2026 ਕਰਵਾਈ
Ad Position 24