14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਐਸ.ਜੀ.ਜੀ.ਐਸ ਕਾਲਜ ਨੇ ਪੀ.ਯੂ ਇੰਟਰ-ਕਾਲਜ ਖੋ-ਖੋ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਮੱਲਿਆ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਅਜਾਇਬ ਸਿੰਘ ਔਜਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਈ ਪੰਜਾਬ ਯੂਨੀਵਰਸਿਟੀ ਇੰਟਰ-ਕਾਲਜ ਖੋ ਖੋ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਕ ਰੋਮਾਂਚਕ ਮੁਕਾਬਲੇ 'ਚ ਐਸ.ਜੀ.ਜੀ.ਐਸ ਕਾਲਜ ਨੇ ਐਸ.ਸੀ.ਡੀ ਸਰਕਾਰੀ ਕਾਲਜ, ਲੁਧਿਆਣਾ ਨੂੰ ਇਕ ਪਾਰੀ ਅਤੇ 13-12 ਨਾਲ ਹਰਾਇਆ | ਟੀਮ ਨੇ ਐਸ.ਡੀ ਕਾਲਜ, ਚੰਡੀਗੜ੍ਹ 'ਤੇ 18-5 ਦੇ ਸਕੋਰ ਨਾਲ ਇੱਕ ਸ਼ਾਨਦਾਰ ਜਿੱਤ ਵੀ ਦਰਜ ਕੀਤੀ | ਚੈਂਪੀਅਨਸ਼ਿਪ 'ਚ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਕਈ ਕਾਲਜਾਂ 'ਚ ਤਿੱਖਾ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਐਸ.ਜੀ.ਜੀ.ਐਸ ਕਾਲਜ ਦੇ ਖਿਡਾਰੀਆਂ ਨੇ ਚੈਂਪੀਅਨ ਬਣਨ ਲਈ ਪੂਰੇ ਟੂਰਨਾਮੈਂਟ ਦੌਰਾਨ ਇਕਸਾਰ ਫਾਰਮ ਬਣਾਈ ਰੱਖਿਆ | ਇਨ੍ਹਾਂ ਮੁਕਾਬਲਿਆ 'ਚ ਐਸ.ਜੀ.ਜੀ.ਐਸ ਕਾਲਜ, ਚੰਡੀਗੜ੍ਹ ਨੂੰ ਪਹਿਲਾ ਸਥਾਨ, ਜਦਕਿ ਐਸ.ਸੀ.ਡੀ ਸਰਕਾਰੀ ਕਾਲਜ, ਲੁਧਿਆਣਾ ਨੂੰ ਦੂਜਾ ਸਥਾਨ ਅਤੇ ਐਸ.ਡੀ ਕਾਲਜ ਚੰਡੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਟਿੰਗ ਨੇ ਦਿਖਾਈ ਭਾਰਤ ਦੀਆਂ ਛੇ ਜਿੱਤਾਂ ਦੀ ਤਾਕਤ ਅਗਲੀ ਖ਼ਬਰ ਡਾ. ਵਿਕਰਮ ਦੁਆਰਾ ਲਿਖੀ 'ਦਿ ਫੈਨਟਸੀ ਆਫ਼ ਡਾਇੰਗ' ਕਿਤਾਬ ਲੋਕ ਅਰਪਣ
Ad Position 24