14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਟਿੰਗ ਨੇ ਦਿਖਾਈ ਭਾਰਤ ਦੀਆਂ ਛੇ ਜਿੱਤਾਂ ਦੀ ਤਾਕਤ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਅ.ਬ.)- ਪੈਪਸਿਕੋ ਇੰਡੀਆ ਦੇ ਹਾਈ-ਵੋਲਟੇਜ ਐਨਰਜੀ ਡਿ੍ੰਕ ਸਟਿੰਗ ਐਨਰਜੀ ਨੇ ਆਪਣੇ ਐਕਸਪਲੋਸਿਵ ਇੰਸਟਾਗ੍ਰਾਮ ਪੋਸਟ ਰਾਹੀਂ ਕਿ੍ਕਟ ਦਾ ਜੋਸ਼ ਹੋਰ ਵਧਾ ਦਿੱਤਾ ਹੈ | ਇਸ ਪੋਸਟ 'ਚ 2025 'ਚ ਮਹਿਲਾ ਟੀਮ ਦੀ ਜਿੱਤ ਸਮੇਤ ਕਿ੍ਕਟ 'ਚ ਭਾਰਤ ਦੀ ਛੇਵੀਂ ਚੈਂਪੀਅਨਸ਼ਿਪ ਜਿੱਤ ਦਾ ਜਸ਼ਨ ਮਨਾਇਆ ਗਿਆ ਹੈ | ਸ਼ਾਨਦਾਰ ਵਿਜੁਅਲਾਂ ਰਾਹੀਂ ਖੇਡਾਂ 'ਚ ਸਮਾਵੇਸ਼ਤਾ ਦਾ ਵੀ ਜਸ਼ਨ ਮਨਾਇਆ ਗਿਆ ਹੈ | ਇਸ 'ਚ ਬ੍ਰਾਂਡ ਦੇ ਸਿਗਨੇਚਰ ਸਟਿੰਗ ਸੋਨਿਕ ਐਨਰਜੀ ਨਾਲ ਮਹਿਲਾ ਅਤੇ ਪੁਰਸ਼ ਟੀਮਾਂ ਦੀ ਜਿੱਤ ਦੇ ਯਾਦਗਾਰ ਛੱਕਿਆਂ ਦੀ ਵਿਰਾਸਤ ਦਿਖਾਈ ਗਈ ਹੈ | ਯੁਵਰਾਜ ਸਿੰਘ ਅਤੇ ਰਵੀ ਸ਼ਾਸਤਰੀ ਨਾਲ ਸਟਿੰਗ ਐਨਰਜੀ ਦੇ 'ਲਾਂਗਰ ਦ ਸਿਕਸ, ਲਾਊਡਰ ਦ ਸਟਿੰਗ ਸੋਨਿਕ' ਕੈਂਪੇਨ ਨਾਲ ਮਿਲਦੀ-ਜੁਲਦੀ ਇਸ ਪੋਸਟ 'ਚ ਕਿ੍ਕਟ ਦੇ ਕਈ ਖਾਸ ਪਲਾਂ ਨੂੰ ਯਾਦ ਕੀਤਾ ਗਿਆ ਹੈ | ਇਸ 'ਚ ਭਾਰਤ ਦੀਆਂ ਇਤਿਹਾਸਕ 1983, 2007, 2011, 2024, ਮਹਿਲਾ ਦਿਵਸ 'ਤੇ ਮਿਲੀ ਜਿੱਤ ਅਤੇ 2025 ਵਿੱਚ ਮਹਿਲਾ ਕਿ੍ਕਟ ਟੀਮ ਦੀ ਜਿੱਤ ਨੂੰ ਦਰਸਾਇਆ ਗਿਆ ਹੈ | ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਸਟਿੰਗ ਦੀ ਖਾਸ ਆਵਾਜ਼ ਵਾਂਗ ਇਹ ਛੱਕੇ ਵੀ ਕਿੰਨੇ ਖਾਸ ਹਨ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ 'ਚ ਲਗਾਤਾਰ ਤੀਜੇ ਦਿਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਐਸ.ਜੀ.ਜੀ.ਐਸ ਕਾਲਜ ਨੇ ਪੀ.ਯੂ ਇੰਟਰ-ਕਾਲਜ ਖੋ-ਖੋ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਮੱਲਿਆ
Ad Position 24