14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

14 ਮਾਰਚ ਤੋਂ ਪੰਜਾਬ ਤੇ ਹਰਿਆਣਾ ਦੇ ਕੁੱਝ ਜ਼ਿਲਿ੍ਹਆਂ 'ਚ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ੍ਹ, 10 ਮਾਰਚ (ਸੁਖਵਿੰਦਰ ਸਿੰਘ ਸ਼ਾਨ)-ਪੱਛਮੀ ਖੇਤਰ ਵਿਚ ਮੌਸਮ ਦੀ ਹੋ ਰਹੀ ਗੜਬੜੀ ਪੰਜਾਬ ਅਤੇ ਹਰਿਆਣਾ ਦੇ ਕੁੱਝ ਭਾਗਾਂ ਨੂੰ ਪ੍ਰਭਾਵਿਤ ਕਰੇਗੀ, ਜਿਸ ਕਾਰਨ 14 ਤੋਂ 16 ਮਾਰਚ ਤੱਕ ਬੱਦਲਵਾਈ ਰਹਿਣ, ਬੱਦਲਾਂ ਦੀ ਗਰਜ ਤੇ ਚਮਕ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ ਗਈ ਹੈ | ਅੱਜ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲਿ੍ਹਆਂ ਵਿਚ ਹਲਕੀ ਤੇ ਟੁੱਟਵੀਂ ਬੱਦਲਵਾਈ ਛਾਈ ਰਹੀ ਅਤੇ ਹਲਕੀ ਗਤੀ ਦੀਆਂ ਹਵਾਵਾਂ ਵੀ ਚਲਦੀਆਂ, ਜਿਸ ਕਾਰਨ ਦਿਨ ਦੀ ਤਪਸ਼ ਤੋਂ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਖੇਤਰ ਵਿਚ ਨਵੀਂ ਮੌਸਮੀ ਗੜਬੜੀ ਪੈਦਾ ਹੋ ਗਈ ਹੈ, ਜੋ ਪੰਜਾਬ ਅਤੇ ਹਰਿਆਣਾ ਸਮੇਤ ਕੁੱਝ ਹੋਰ ਉੱਤਰੀ ਰਾਜਾਂ ਦੇ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਸਕਦੀ ਹੈ | ਇਨ੍ਹਾਂ ਰਾਜਾਂ ਵਿਚ 14, 15 ਅਤੇ 16 ਮਾਰਚ ਨੂੰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਗਤੀ ਦੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਆਸਮਾਨ 'ਚ ਬੱਦਲ ਦੀ ਗਰਜ, ਚਮਕ ਦੇ ਨਾਲ ਕਿਣ-ਮਿਣ ਹੋ ਸਕਦੀ ਹੈ | ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲਿ੍ਹਆਂ ਅਤੇ ਹਰਿਆਣਾ ਦੇ ਫ਼ਤਿਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਵਿਚ ਅਗਲੇ ਦਿਨਾਂ ਦੌਰਾਨ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਚਿਤਾਵਨੀ ਜਾਰੀ ਕੀਤੀ ਗਈ ਹੈ | ਦਿਨ ਦੇ ਵੱਧ ਰਹੇ ਤਾਪਮਾਨ ਦੌਰਾਨ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਸਭ ਤੋਂ ਜ਼ਿਆਦਾ ਗਰਮ ਰਿਹਾ, ਜਿੱਥੇ ਅੱਜ 34.7 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਮਹੇਂਦਰਗੜ੍ਹ 'ਚ 37.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦੋਂ ਕਿ ਰਾਜਧਾਨੀ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 32.4 ਅਤੇ ਰਾਤ ਦਾ ਤਾਪਮਾਨ 19.3 ਰਿਹਾ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ 'ਤੇ ਨੈਕਸਟ ਕੇਅਰ ਇੰਕ ਨੇ 'ਦ ਐਲੀਮੈਂਟਸ ਆਫ ਹਰ' ਫ੍ਰੈਗਰੈਂਸ ਰੇਂਜ ਲਾਂਚ ਕੀਤੀ ਅਗਲੀ ਖ਼ਬਰ 116 ਕਰੋੜ ਦੇ ਕਥਿਤ ਘੁਟਾਲੇ ਮਾਮਲੇ 'ਚ ਮੇਅਰ ਸੌਰਭ ਜੋਸ਼ੀ ਦਾ ਸਖ਼ਤ ਰੁਖ
Ad Position 24