14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮਹਿਲਾ ਦਿਵਸ 'ਤੇ ਨੈਕਸਟ ਕੇਅਰ ਇੰਕ ਨੇ 'ਦ ਐਲੀਮੈਂਟਸ ਆਫ ਹਰ' ਫ੍ਰੈਗਰੈਂਸ ਰੇਂਜ ਲਾਂਚ ਕੀਤੀ

Ad Position 21
No active advertisement
ਅਜੀਤ ਡੈਸਕ 11-03-2026
ਚੰਡੀਗੜ, 10 ਮਾਰਚ (ਅ.ਬ.)-ਚੰਡੀਗੜ੍ਹ ਆਧਾਰਿਤ ਤੇਜ਼ੀ ਨਾਲ ਉਭਰ ਰਹੇ ਫ੍ਰੈਗਰੈਂਸ ਬ੍ਰਾਂਡ ਨੈਕਸਟ ਕੇਅਰ ਇੰਕ ਨੇ ਮਹਿਲਾਵਾਂ ਲਈ ਆਪਣੀ ਨਵੀਂ ਫ੍ਰੇਗਰੈਂਸ ਰੇਂਜ 'ਦ ਐਲੀਮੈਂਟਸ ਆਫ ਹਰ' ਲਾਂਚ ਕੀਤੀ ਹੈ | ਇਸ ਕੁਲੈਕਸ਼ਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਮਹਿਲਾਵਾਂ ਦੀ ਭਾਵਨਾ, ਸ਼ਕਤੀ ਅਤੇ ਵਿਅਕਤਿਤਵ ਦਾ ਸਨਮਾਨ ਕਰਨ ਲਈ ਪੇਸ਼ ਕੀਤਾ ਗਿਆ | ਧਿਆਨਯੋਗ ਹੈ ਕਿ ਨੈਕਸਟ ਕੇਅਰ ਇੰਕ ਅਜਿਹੀਆਂ ਸੁਗੰਧਾਂ ਬਣਾਉਣ ਲਈ ਜਾਣਿਆ ਜਾਂਦਾ ਹੈ ਜੋ ਕਿਫਾਇਤੀ ਹੋਣ ਦੇ ਨਾਲ-ਨਾਲ ਆਤਮਵਿਸ਼ਵਾਸ ਅਤੇ ਸਕਾਰਾਤਮਕ ਭਾਵਨਾਵਾਂ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ | ਨੈਕਸਟ ਕੇਅਰ ਇੰਕ ਦੇ ਕੋ-ਫਾਊਾਡਰ ਪਰਮਿੰਦਰ ਸੰਧੂ ਨੇ ਕਿਹਾ ਕਿ ਮਹਿਲਾਵਾਂ ਦੇ ਵਿਅਕਤਿਤਵ ਦੇ ਵੱਖ-ਵੱਖ ਪੱਖਾਂ ਤੋਂ ਪ੍ਰੇਰਿਤ ਇਹ ਫ੍ਰੈਗਰੈਂਸ ਰੇਂਜ ਤਿੰਨ ਵੱਖਰੀਆਂ 'ਪੈਟਲ', 'ਪੇਬਲ' ਅਤੇ 'ਪੌਪੀ' ਨੂੰ ਇਕੱਠਾ ਲੈ ਕੇ ਆਈ ਹੈ | ਹਰ ਫ੍ਰੈਗਰੈਂਸ ਇਕ ਵੱਖਰੀ ਭਾਵਨਾਤਮਕ ਅਭਿਵਿਆਕਤੀ ਅਤੇ ਮੂਡ ਨੂੰ ਦਰਸਾਉਂਦੀ ਹੈ, ਜੋ ਇਸ ਵਿਚਾਰ ਨੂੰ ਉਭਾਰਦੀ ਹੈ ਕਿ ਹਰ ਮਹਿਲਾ ਦੇ ਵਿਅਕਤਿਤਵ 'ਚ ਕਈ ਸੁੰਦਰ ਰੰਗ ਮੌਜੂਦ ਹੁੰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਬ੍ਰਾਂਡ ਦੀ ਫ਼ਲਸਫ਼ਾ ਆਤਮਵਿਸ਼ਵਾਸ ਅਤੇ ਨਿੱਜੀ ਪਛਾਣ 'ਤੇ ਆਧਾਰਿਤ ਹੈ | 'ਆਈ ਐਮ ਹੈਪੀ, ਆਈ ਐਮ ਕਾਨਫੀਡੈਂਟ, ਆਈ ਐਮ ਨੈਕਸਟ'' ਸਾਡਾ ਮੂਲ ਮੰਤਰ ਹੈ | 'ਦ ਐਲੀਮੈਂਟਸ ਆਫ ਹਰ' ਦੇ ਜ਼ਰੀਏ ਅਸੀਂ ਅੱਜ ਦੀਆਂ ਮਹਿਲਾਵਾਂ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਵੱਖ-ਵੱਖ ਭਾਵਨਾਵਾਂ ਦਾ ਜਸ਼ਨ ਮਨਾ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ ਜਲਦ ਕੱਢਿਆ ਜਾਵੇਗਾ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ – ਮੇਅਰ ਸੌਰਭ ਜੋਸ਼ੀ ਅਗਲੀ ਖ਼ਬਰ 14 ਮਾਰਚ ਤੋਂ ਪੰਜਾਬ ਤੇ ਹਰਿਆਣਾ ਦੇ ਕੁੱਝ ਜ਼ਿਲਿ੍ਹਆਂ 'ਚ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ
Ad Position 24