16ਵੀਂ ਹਾਕੀ ਇੰਡੀਆ ਸਬ ਜੂਨੀਅਰ ਲੜਕੇ ਅਤੇ ਲੜਕੀਆਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਟਰਾਇਲ ਅੱਜ
ਅਜੀਤ ਡੈਸਕ
11-03-2026
ਚੰਡੀਗੜ੍ਹ , 10 ਮਾਰਚ (ਔਜਲਾ)- 16ਵੀਂ ਹਾਕੀ ਇੰਡੀਆ ਸਬ ਜੂਨੀਅਰ ਲੜਕੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਟਰਾਇਲ ਜੋ ਕਿ ਰਾਜਗੀਰ, ਬਿਹਾਰ ਵਿਖੇ ਕਰਵਾਈ ਜਾ ਰਹੀ ਹੈ, ਦੇ ਟਰਾਇਲ 11 ਮਾਰਚ 2026 ਨੂੰ ਹਾਕੀ ਸਟੇਡੀਅਮ ਸੈਕਟਰ-42, ਚੰਡੀਗੜ੍ਹ ਵਿਖੇ ਕਰਵਾਏ ਜਾਣਗੇ | 16ਵੀਂ ਹਾਕੀ ਇੰਡੀਆ ਸਬ ਜੂਨੀਅਰ ਲੜਕੀਆਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਜੋ ਕਿ ਰਾਂਚੀ, ਝਾਰਖੰਡ ਵਿਖੇ ਕਰਵਾਈ ਰਹੀ ਹੈ, ਲਈ ਟਰਾਇਲ ਵੀਰਵਾਰ, 12 ਮਾਰਚ 2026 ਨੂੰ ਸ਼ਾਮ 03:00 ਵਜੇ ਹਾਕੀ ਸਟੇਡੀਅਮ ਸੈਕਟਰ-42, ਚੰਡੀਗੜ੍ਹ ਵਿਖੇ ਕਰਵਾਏ ਜਾਣਗੇ | ਅਨਿਲ ਵੋਹਰਾ ਦੇ ਅਨੁਸਾਰ 01 ਜਨਵਰੀ 2010 ਨੂੰ ਅਤੇ ਉਸ ਤੋਂ ਬਾਅਦ ਪੈਦਾ ਹੋਏ ਖਿਡਾਰੀ ਹੀ ਟਰਾਇਲਾਂ ਵਿਚ ਹਿੱਸਾ ਲੈ ਸਕਦੇ ਹਨ | ਸਿਰਫ਼ ਉਹੀ ਖਿਡਾਰੀ ਟਰਾਇਲਾਂ ਵਿਚ ਹਿੱਸਾ ਲੈ ਸਕਦੇ ਹਨ ਜੋ ਹਾਕੀ ਚੰਡੀਗੜ੍ਹ ਨਾਲ ਰਜਿਸਟਰਡ ਹਨ |