11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੰਡੀਗੜ੍ਹ 'ਚ ਸ਼ਰਧਾ ਨਾਲ ਮਨਾਇਆ ਗੁੱਡ ਫਰਾਈਡੇ <br/>

Ad Position 21
No active advertisement
ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਅਜਾਇਬ ਸਿੰਘ ਔਜਲਾ) - ਕ੍ਰਾਈਸਟ ਚਰਚ ਸੀ.ਐਨ.ਆਈ ਸੈਕਟਰ-18 ਵਿਖੇ ਗੁੱਡ ਫਰਾਈਡੇ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਚਰਚ ਵਿਚ ਸਵੇਰ ਤੋਂ ਹੀ ਇਕ ਪ੍ਰਾਰਥਨਾ ਸਭਾ ਹੋਈ, ਜੋ ਦੁਪਹਿਰ ਤੱਕ ਜਾਰੀ ਰਹੀ | ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਦੀ ਉਸਤਤ ਵਿਚ ਗੀਤ ਵੀ ਗਾਏ | ਕ੍ਰਾਈਸਟ ਚਰਚ ਸੀ.ਐਨ.ਆਈ ਸੈਕਟਰ-18 ਚੰਡੀਗੜ੍ਹ ਦੇ ਪ੍ਰੈਸਬੀਟਰ-ਇਨਚਾਰਜ, ਰੈਵਰੈਂਡ ਰਾਜਨ ਸ਼ਾਰਦਾ ਨੇ ਆਪਣੇ ਸੰਦੇਸ਼ ਵਿਚ ਗੁੱਡ ਫਰਾਈਡੇ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਮੌਕੇ ਚਰਚ ਵਿਚ ਵਿਸ਼ੇਸ਼ ਪ੍ਰਾਰਥਨਾ ਸੇਵਾਵਾਂ ਕੀਤੀਆਂ ਗਈਆਂ, ਜਿੱਥੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਹਿੱਸਾ ਲਿਆ | ਸਟੀਫਨ ਪ੍ਰਕਾਸ਼ ਮਸੀਹ, ਸਕੱਤਰ, ਕ੍ਰਾਈਸਟ ਚਰਚ ਸੀ.ਐਨ.ਆਈ ਸੈਕਟਰ-18 ਨੇ ਕਿਹਾ ਕਿ ਗੁੱਡ ਫਰਾਈਡੇ ਸਿਰਫ਼ ਇੱਕ ਧਾਰਮਿਕ ਮੌਕਾ ਨਹੀਂ ਹੈ, ਸਗੋਂ ਇਕ ਅਜਿਹਾ ਦਿਨ ਹੈ ਜੋ ਮਨੁੱਖਤਾ ਦੀ ਆਤਮ-ਨਿਰੀਖਣ ਤੇ ਸੇਵਾ ਦਾ ਸੰਦੇਸ਼ ਦਿੰਦਾ ਹੈ | ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਸਮਾਜ ਵਿਚ ਪਿਆਰ, ਸ਼ਾਂਤੀ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ | ਡੇਜ਼ੀ ਕੇਬੀ ਸ਼ਾਨ, ਖ਼ਜ਼ਾਨਚੀ ਨੇ ਵੀ ਇਸ ਮੌਕੇ 'ਤੇ ਆਪਣੇ ਸੰਦੇਸ਼ ਵਿਚ ਸਾਰਿਆਂ ਲਈ ਸ਼ਾਂਤੀ, ਏਕਤਾ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਨੀਮਾਜਰਾ ਇਲਾਕੇ 'ਚੋਂ ਹੈਰੋਇਨ ਸਮੇਤ ਇਕ ਕਾਬੂ <br/> ਅਗਲੀ ਖ਼ਬਰ ਪ੍ਰਬੰਧਾਂ ਦੀ ਜਾਂਚ ਲਈ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਪਹੁੰਚੇ ਹਾਈ ਕੋਰਟ ਜੱਜ, ਕੈਦੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ <...
Ad Position 24