09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦੋ ਦਿਨਾਂ ਤੋਂ ਬਾਅਦ ਫਿਰ ਮੀਂਹ, ਗੜਿਆਂ ਦੀ ਮਾਰ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਚੰਡੀਗੜ੍ਹ, 4 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਵਿਚ ਕਣਕ ਦੀ ਵਾਢੀ ਸ਼ੁਰੂ ਹੋਣ ਦੇ ਰੰਗ ਵਿਚ ਕੁਦਰਤ ਨੇ ਵਿਘਨ ਪਾ ਦਿੱਤਾ ਹੈ | ਸੋਨਾ ਰੂਪੀ ਖੇਤਾਂ 'ਚ ਖੜ੍ਹੀ ਫ਼ਸਲ 'ਤੇ ਗੜ੍ਹੇ ਅਚਨਚੇਤ ਪੈ ਹੀ ਰਹੇ ਹਨ | ਮਾਰਚ ਦੇ ਅੰਤਲੇ ਦਿਨਾਂ ਤੋਂ ਸੂਬੇ ਵਿਚ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਦੇ ਚਾਅ ਨੂੰ ਮੱਠਾ ਕਰ ਦਿੱਤਾ ਹੈ | ਭਾਵੇਂ 5 ਤੇ 6 ਅਪ੍ਰੈਲ ਨੂੰ ਮੌਸਮ ਸਾਫ਼ ਅਤੇ ਖ਼ੁਸ਼ਕ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ, ਪਰ 7 ਅਤੇ 8 ਅਪ੍ਰੈਲ ਲਈ ਮੁੜ ਤੋਂ ਮੌਸਮ ਖ਼ਰਾਬ ਹੋਣ ਸੰਬੰਧੀ ਔਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ | ਮੀਂਹ ਤੇ ਗੜੇਮਾਰੀ ਕਾਰਨ ਸੂਬੇ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ | ਅੱਜ ਪੰਜਾਬ ਵਿਚ ਮੌਸਮ ਨੇ ਕਈ ਰੰਗ ਵਿਖਾਏ | ਪੁਆਧ ਖੇਤਰ ਵਿਚ ਦਿਨ ਵਿਚ ਧੁੱਪ ਚਮਕੀ, ਪਰ ਮਾਝਾ, ਦੁਆਬਾ ਅਤੇ ਮਾਲਵਾ ਖੇਤਰਾਂ ਵਿਚ ਤੇਜ਼ ਮੀਂਹ ਦੇ ਨਾਲ ਗੜੇ੍ਹਮਾਰੀ ਹੋਈ | ਇਸ ਬੇਮੌਸਮੀ ਮੀਂਹ, ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਗੜੇਮਾਰੀ ਕਾਰਨ ਕਣਕ ਅਤੇ ਹੋਰ ਫ਼ਸਲਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ | ਸੂਬੇ ਵਿਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਜ਼ਿਆਦਾਤਰ ਇਲਾਕਿਆਂ ਕਣਕ ਦੀ ਫ਼ਸਲ ਡਿੱਗ ਗਈ ਹੈ ਅਤੇ ਨੀਵੇਂ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ, ਜਿਸ ਕਾਰਨ ਕਣਕ ਦੇ ਦਾਣੇ ਦੇ ਰੰਗ ਵਿਚ ਬਦਲਾਅ ਆਵੇਗਾ ਅਤੇ ਕਣਕ ਦੇ ਝਾੜ ਵਿਚ ਵੀ ਕਮੀ ਆਵੇਗੀ |
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਦੇ ਆਪਸੀ ਝਗੜੇ 'ਚ ਫਸੇ ਬੱਚੇ, ਮਾਪਿਆਂ ਨੇ ਐੱਸ. ਪੀ. ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡੇਰਾਬੱਸੀ-ਗੁਲਾਬਗੜ੍ਹ ਰੋਡ 'ਤੇ ਸੋਮਵਾਰ ਨੂੰ ਲੱਗਦੀ ਮੰਡੀ ਬੰਦ ਕਰਵਾਉਣ ਲਈ ਕਾਲੋਨੀ ਵਾਸੀਆਂ ਨੇ ਕੱਸੀ ਕਮਰ
Ad Position 24