09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਕੂਲਾਂ ਦੇ ਆਪਸੀ ਝਗੜੇ 'ਚ ਫਸੇ ਬੱਚੇ, ਮਾਪਿਆਂ ਨੇ ਐੱਸ. ਪੀ. ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

Ad Position 21
repet_subhas-goyals [Copy P29]
ਡੇਰਾਬੱਸੀ ਦੇ ਐੱਸ. ਪੀ. ਦਫ਼ਤਰ ਦੇ ਬਾਹਰ ਵਿਦਿਆਰਥੀਆਂ ਦੇ ਮਾਪੇ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 05-04-2026
ਡੇਰਾਬੱਸੀ, 4 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਸੁੰਡਰਾਂ ਦੇ 'ਸਤਲੁਜ ਵਰਲਡ ਸਕੂਲ' ਅਤੇ ਪੰਚਕੂਲਾ ਦੇ 'ਸਤਲੁਜ ਪਬਲਿਕ ਸਕੂਲ' ਵਿਚਾਲੇ ਚੱਲ ਰਹੇ ਆਪਸੀ ਸਮਝੌਤੇ ਕਾਰਨ ਦਰਜਨਾਂ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਗੁੱਸੇ 'ਚ ਆਏ ਮਾਪਿਆਂ ਨੇ ਅੱਜ ਡੇਰਾਬੱਸੀ ਸਥਿਤ ਐਸ. ਪੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ | ਮਾਪਿਆਂ ਅਨੁਸਾਰ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਦਾਖ਼ਲਾ ਸੁੰਡਰਾਂ ਸਕੂਲ ਤੋਂ ਹਟਾ ਕੇ ਪੰਚਕੂਲਾ ਦੇ ਸੈਕਟਰ-4 ਵਾਲੇ ਸਕੂਲ 'ਚ ਕਰਵਾਇਆ ਸੀ, ਪਰ ਦੋਵਾਂ ਸਕੂਲਾਂ ਵਿਚਕਾਰ ਇਕ ਅਜਿਹਾ ਸਮਝੌਤਾ ਹੋਇਆ ਹੈ, ਜਿਸ ਮੁਤਾਬਿਕ ਉਹ ਇਕ-ਦੂਜੇ ਦੇ ਬੱਚਿਆਂ ਨੂੰ ਦਾਖ਼ਲ ਨਹੀਂ ਕਰ ਸਕਦੇ | ਹੁਣ ਸੁੰਡਰਾਂ ਸਕੂਲ ਬੱਚਿਆਂ ਨੂੰ ਲੋੜੀਂਦੀ ਐਨ. ਓ. ਸੀ. ਨਹੀਂ ਦੇ ਰਿਹਾ, ਜਿਸ ਕਾਰਨ ਪੰਚਕੂਲਾ ਸਕੂਲ 'ਚ ਦਾਖ਼ਲੇ ਦੀ ਪ੍ਰਕਿਰਿਆ ਪੂਰਾ ਨਹੀਂ ਹੋ ਪਾ ਰਹੀ | ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਕੂਲਾਂ ਦੇ ਇਸ ਗੁਪਤ ਸਮਝੌਤੇ ਬਾਰੇ ਪਹਿਲਾਂ ਕੁਝ ਨਹੀਂ ਦੱਸਿਆ ਗਿਆ ਸੀ, ਜਦਕਿ ਹੁਣ ਸਕੂਲਾਂ ਦੀ ਆਪਸੀ ਲੜਾਈ ਦਾ ਨੁਕਸਾਨ ਉਨ੍ਹਾਂ ਦੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ | ਸਨਿਚਰਵਾਰ ਨੂੰ ਜਦੋਂ ਮਾਪੇ ਸੁੰਡਰਾਂ ਸਕੂਲ ਗਏ ਤਾਂ ਉਥੇ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ | ਮਾਪਿਆਂ ਨੇ ਦੋਸ਼ ਲਗਾਇਆ ਸਕੂਲ ਜਦੋਂ ਉਹ ਬੱਚਿਆਂ ਦੇ ਐਨ. ਓ. ਸੀ. ਅਤੇ ਲੀਵ ਸਰਟੀਫ਼ਿਕੇਟ ਵਿਖੇ ਲੈਣ ਲਈ ਗਏ ਤਾਂ ਉਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਹਿਲਾਵਾਂ ਦੇ ਸਨਮਾਨ ਨੂੰ ਠੇਸ ਪੁੱਜੀ ਹੈ | ਇਸ ਸੰਬੰਧ 'ਚ ਉਨ੍ਹਾਂ ਵਲੋਂ ਐਸ. ਪੀ. ਡੇਰਾਬੱਸੀ ਤੇ ਸਿੱਖਿਆ ਅਫ਼ਸਰ ਸਮੇਤ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਜਾ ਰਹੀ | ਉਨ੍ਹਾਂ ਆਖਿਆ ਕਿ ਮਾਪਿਆਂ ਨੂੰ ਆਪਣੇ ਬੱਚੇ ਨੂੰ ਆਪਣੇ ਮਨਪਸੰਦ ਦੇ ਸਕੂਲ 'ਚ ਦਾਖ਼ਲ ਕਰਵਾਉਣ ਦਾ ਪੂਰਾ ਅਧਿਕਾਰ ਹੈ, ਪਰ ਸਕੂਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਆਪਣੇ ਬਣਾਏ ਨਿਯਮਾਂ ਦੇ ਤਹਿਤ ਪ੍ਰੇਸ਼ਾਨ ਕੀਤਾ ਜਾ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਪਹਿਲਾ ਰਾਸ਼ਟਰੀ ਲਾਅ ਫੈਸਟ 'ਲੈਕਸ ਫਇਏਸਟਾ' ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਦੋ ਦਿਨਾਂ ਤੋਂ ਬਾਅਦ ਫਿਰ ਮੀਂਹ, ਗੜਿਆਂ ਦੀ ਮਾਰ
Ad Position 24