08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਟ੍ਰੇਡਿੰਗ ਦਾ ਝਾਂਸਾ ਦੇ ਕੇ 27.88 ਲੱਖ ਦੀ ਠੱਗੀ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 11-04-2026
ਐੱਸ. ਏ. ਐੱਸ. ਨਗਰ, 10 ਫਰਵਰੀ (ਕਪਿਲ ਵਧਵਾ)-ਟ੍ਰੇਡਿੰਗ ਵਿਚ ਨਿਵੇਸ਼ ਕਰਵਾ ਕੇ ਵੱਡਾ ਮੁਨਾਫ਼ਾ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 27.88 ਲੱਖ ਰੁ. ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਾਈਬਰ ਪੁਲਿਸ ਸਟੇਸ਼ਨ ਨੇ ਵਿਸ਼ਾਲ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਸਨੂੰ ਇਕ ਟ੍ਰੇਡਿੰਗ ਗਰੁੱਪ ਵਿਚ ਸ਼ਾਮਿਲ ਕੀਤਾ ਗਿਆ ਸੀ ਅਤੇ ਗਰੁੱਪ 'ਚ ਮੌਜੂਦ ਇਕ ਔਰਤ ਤੇ ਉਸਦੇ ਸਾਥੀ ਦੇ ਕਹਿਣ 'ਤੇ ਉਸਨੇ ਵੱਖ-ਵੱਖ ਸਮਿਆਂ ਦੌਰਾਨ ਵੱਖਰੇ ਬੈਂਕ ਖਾਤਿਆਂ ਵਿਚ ਕੁੱਲ 27.88 ਲੱਖ ਰੁ. ਨਿਵੇਸ਼ ਕਰ ਦਿੱਤੇ | ਇਸ ਦੌਰਾਨ ਸ਼ੁਰੂ ਵਿਚ ਉਸ ਨੂੰ ਕੁਝ ਰਕਮ ਵਾਪਸ ਆਉਣ ਦਾ ਦਿਖਾਵਾ ਕਰਕੇ ਉਸਦਾ ਭਰੋਸਾ ਜਿੱਤਿਆ ਗਿਆ | ਸ਼ਿਕਾਇਤਕਰਤਾ ਮੁਤਾਬਕ ਜਦੋਂ ਉਸਨੇ ਆਪਣੀ ਪੂਰੀ ਰਕਮ ਵਾਪਸ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਕਿਹਾ ਕਿ ਜਦ ਤੱਕ ਉਹ 1 ਕਰੋੜ ਰੁ. ਦੀ ਨਿਵੇਸ਼ ਪੂਰੀ ਨਹੀਂ ਕਰਦਾ, ਉਸਨੂੰ ਪੈਸੇ ਵਾਪਸ ਨਹੀਂ ਮਿਲ ਸਕਦੇ | ਇਸ ਤੋਂ ਬਾਅਦ ਉਸਨੂੰ ਹੋਰ 30,64,072 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ | ਇਸ 'ਤੇ ਸ਼ੱਕ ਪੈਣ 'ਤੇ ਵਿਸ਼ਾਲ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ | ਸਾਈਬਰ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦਾ ਦੋ ਰੋਜ਼ਾ ਚੌਥਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਸਮਾਪਤ <br/> ਅਗਲੀ ਖ਼ਬਰ ਦੁਸ਼ਯੰਤ ਚੌਟਾਲਾ ਨੇ ਸਰਕਾਰ 'ਤੇ ਹਮਲਾ ਕਰਦਿਆਂ ਕਣਕ ਦੀ ਖ਼ਰੀਦ, ਮਜ਼ਦੂਰੀ ਤੇ ਬੈਂਕ ਐਫ. ਡੀ. ਘੁਟਾਲੇ ਸੰਬੰਧੀ ਸਵਾਲ ਚੁ...
Ad Position 24