08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਚੰਡੀਗੜ੍ਹ ਯੂਨੀਵਰਸਿਟੀ ਦਾ ਦੋ ਰੋਜ਼ਾ ਚੌਥਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਸਮਾਪਤ <br/>

Ad Position 21
No active advertisement
ਅਜੀਤ ਡੈਸਕ 11-04-2026
ਐੱਸ. ਏ. ਐੱਸ. ਨਗਰ, 10 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਦੋ ਰੋਜ਼ਾ 'ਚੌਥਾ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026' ਖੱਟੀਆਂ-ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਫੈਸਟੀਵਲ ਦੌਰਾਨ 11 ਅੰਤਰਰਾਸ਼ਟਰੀ ਐਂਟਰੀਆਂ ਸਮੇਤ 383 ਤੋਂ ਵੱਧ ਫ਼ਿਲਮਾਂ ਦਿਖਾਈਆਂ ਗਈਆਂ | ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ਿਲਮਸ ਐਂਡ ਵਿਜ਼ੂਅਲ ਆਰਟਸ ਵਲੋਂ ਕਰਵਾਏ ਫ਼ਿਲਮ ਫੈਸਟੀਵਲ 'ਚ ਦੇਸ਼ ਤੇ ਦੁਨੀਆ ਭਰ ਦੇ ਫ਼ਿਲਮ ਨਿਰਮਾਤਾ ਤੇ ਅਦਾਕਾਰ ਸ਼ਾਮਿਲ ਹੋਏ | ਫੈਸਟੀਵਲ ਦੇ ਆਖ਼ਰੀ ਦਿਨ ਸੀ. ਈ. ਓ. ਸਿਨੇਟਾਵਾ ਸਟੂਡੀਓ, ਫ਼ਿਲਮ ਨਿਰਮਾਤਾ ਤੇ ਡਾਇਰੈਕਟਰ ਪਵਨ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ, ਜਦਕਿ ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜੇਸ਼ ਜੈਸ, ਪ੍ਰਸਿੱਧ ਬਾਲੀਵੁੱਡ ਅਦਾਕਾਰ ਮਕਰੰਦ ਦੇਸ਼ਪਾਂਡੇ, ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਤੇ ਪੰਜਾਬੀ ਫ਼ਿਲਮ ਡਾਇਰੈਕਟਰ ਜਨਜੋਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ. ਐਸ. ਬਾਵਾ ਤੇ ਪ੍ਰੋ. (ਡਾ.) ਐਸ. ਐਸ. ਸਹਿਗਲ ਸਮੇਤ ਬੀ. ਏ. ਯੂ. ਸੈਂਟਰ ਯੂਨੀਵਰਸਿਟੀ ਡੀ ਆਰਟਸ ਆਈ ਡਿਜ਼ਨੀ (ਬਾਰਸੀਲੋਨਾ ਸਪੇਨ), ਲੰਡਨ ਫ਼ਿਲਮ ਅਕੈਡਮੀ (ਯੂ. ਕੇ.), ਬੋਰਨੇਮਾਊਥ ਯੂਨੀਵਰਸਿਟੀ (ਯੂ. ਕੇ.), ਯੂਨੀਵਰਸਿਟੀ ਆਫ਼ ਸਿਡਨੀ (ਆਸਟ੍ਰੇਲੀਆ), ਰਮੇਸ਼ ਸਿੱਪੀ ਅਕੈਡਮੀ ਆਫ਼ ਸਿਨੇਮਾ ਐਂਡ ਇੰਟਰਟੇਨਮੈਂਟ, ਸਤਿਆਜੀਤ ਰੇਅ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਆਈ. ਆਈ. ਟੀ. ਮੁੰਬਈ, ਵਿਸਲਿੰਗ ਵੁੱਡਸ ਇੰਟਰਨੈਸ਼ਨਲ ਮੁੰਬਈ, ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਅਤੇ ਐਮ. ਆਈ. ਟੀ. ਇੰਸਟੀਚਿਊਟ ਆਫ਼ ਡਿਜ਼ਾਈਨ ਦੇ ਨੁਮਾਇੰਦੇ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਬਿਹਤਰੀਨ ਸ਼ਾਰਟ ਫ਼ਿਲਮ ਦਾ ਐਵਾਰਡ 'ਦਾ ਫ਼ਾਇਰ ਦੈਟ ਕੈਪਟ ਇਟਸ ਪ੍ਰੌਮਿਸ' ਨੂੰ , ਬਿਹਤਰੀਨ ਵੀ. ਐਫ਼. ਐਕਸ ਫ਼ਿਲਮ ਦਾ ਐਵਾਰਡ ਅਨਿਲ ਠਾਕੁਰ ਨੂੰ , ਬਿਹਤਰੀਨ ਸ਼ੋਅਰੀਲ ਦਾ ਐਵਾਰਡ 'ਤੰਦਵ੍ਰਤ ਸਟੂਡੀਓਜ਼' ਨੂੰ , ਬਿਹਤਰੀਨ ਇਸ਼ਤਿਹਾਰ ਦਾ ਐਵਾਰਡ 'ਮਿਡਨਾਈਟ ਡੋਟਰ' ਨੂੰ , ਬਿਹਤਰੀਨ ਐਨੀਮੇਸ਼ਨ ਦਾ ਐਵਾਰਡ 'ਯੇਹ ਬਨਾਰਸ' ਨੂੰ , ਬਿਹਤਰੀਨ ਏ. ਆਈ. ਫ਼ਿਲਮ ਦਾ ਐਵਾਰਡ 'ਸ਼ੂਨਯ ਅਸਤਿਤਵ' ਨੂੰ ਅਤੇ ਬਿਹਤਰੀਨ ਡਾਕੂਮੈਂਟਰੀ ਦਾ ਐਵਾਰਡ 'ਜੰਗਲ ਕੰਨਿਆ' ਨੂੰ ਦਿੱਤਾ ਗਿਆ | ਫੈਸਟੀਵਲ ਦੀ ਜਿਊਰੀ 'ਚ ਨਾਮਵਰ ਜੱਜਾਂ 'ਚ ਪ੍ਰੋਫੈਸਰ (ਡਾ.) ਸੇਬੇਸਟੀਅਨ ਪੈਗੁਏਗੁਈ (ਪੋਸਟਨ ਡਿਜ਼ੀਟਲ ਆਰਟਸ ਤੇ ਐਨੀਮੇਸ਼ਨ ਡਾਇਰੈਕਟਰ ਤੇ ਯੂਨੀਵਰਸਿਟੀ ਡੇ ਚਿਲੀ ਨਾਲ ਜੁੜੇ ਸਿੱਖਿਆ ਸ਼ਾਸਤਰੀ), ਸਚਿਤਾ ਕਲਿੰਗਾਮੁਦਲੀ (ਕੋਲੰਬੋ ਸ੍ਰੀਲੰਕਾ ਦੇ ਪ੍ਰਮੁੱਖ ਐਨੀਮੇਸ਼ਨ ਅਤੇ ਗੇਮ ਡਿਵੈਲਪਮੈਂਟ ਸਟੂਡੀਓ/ ਮੋਗੋ ਸਟੂਡੀਓਜ਼ ਦੀ ਜਨਰਲ ਮੈਨੇਜਰ), ਰੋਹਿਤ ਤਿਵਾੜੀ (ਬਾਲੀਵੁੱਡ ਅਦਾਕਾਰ ਲੇਖਕ ਅਤੇ ਨਿਰਦੇਸ਼ਕ), ਸਈਅਦ ਨਦੀਮ ਅਖ਼ਤਰ (ਭਾਰਤ ਦੇ ਮੋਹਰੀ ਐਨੀਮੇਸ਼ਨ ਸਟੂਡੀਓ ਡੀਜੀਟੂਨਜ਼ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ) ਅਤੇ ਕਿ੍ਪਾਸਾਗਰ ਸ੍ਰੀਧਰਨ (ਸੰਸਥਾਪਕ ਅਤੇ ਡਾਇਰੈਕਟਰ) ਸ਼ਾਮਿਲ ਸਨ | ਇਸ ਮੌਕੇ 'ਸੱਤਿਆ' ਅਤੇ 'ਸਵਦੇਸ' ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਮਕਰੰਦ ਦੇਸ਼ਪਾਂਡੇ ਨੇ ਕਿਹਾ ਕਿ ਥੀਏਟਰ ਦਾ ਅਸਲ ਤੱਤ ਹਾਵ-ਭਾਵ 'ਚ ਹੁੰਦਾ ਹੈ ਅਤੇ ਡਰਾਮਾ ਭਾਵਨਾਤਮਕ ਤਣਾਅ ਤੋਂ ਪੈਦਾ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਕੋਈ ਕਹਾਣੀ ਨਹੀਂ ਹੁੰਦੀ | ਇਸ ਮੌਕੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਹਰੇਕ ਕਲਾਕਾਰ ਦੇ ਜੀਵਨ ਦਾ ਇਤਿਹਾਸ ਵੱਖਰਾ ਹੁੰਦਾ ਹੈ ਤੇ ਸ਼ਾਇਦ ਇਸੇ ਕਰਕੇ ਉਹ ਫ਼ਿਲਮਾਂ ਦੇ ਪੇਸ਼ੇ 'ਚ ਆਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਖਰੜ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੌਂਸਲ ਦਫ਼ਤਰ ਅੱਗੇ 20 ਤੋਂ ਭੁੱਖ ਹੜਤਾਲ ਸ਼ੁਰੂ ਕਰਾਂਗਾ-ਸੁਧੀਰ ਗੁਲੇਰੀਆ... ਅਗਲੀ ਖ਼ਬਰ ਟ੍ਰੇਡਿੰਗ ਦਾ ਝਾਂਸਾ ਦੇ ਕੇ 27.88 ਲੱਖ ਦੀ ਠੱਗੀ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ <br/>
Ad Position 24