07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਬਕਾਰੀ ਵਿਭਾਗ ਨੇ ਦੂਜੀ ਵਾਰੀ ਹੋਟਲ 'ਚ ਮਾਰਿਆ ਛਾਪਾ, ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਕੀਤੀ ਬਰਾਮਦ <br/>

Ad Position 21
No active advertisement
ਅਜੀਤ ਡੈਸਕ 11-04-2026
ਖਰੜ, 10 ਅਪ੍ਰੈਲ (ਜੰਡਪੁਰੀ)-ਅੱਜ ਦੇਰ ਸ਼ਾਮ ਆਬਕਾਰੀ ਵਿਭਾਗ ਦੀ ਅਧਿਕਾਰੀਆਂ ਵਲੋਂ ਖਰੜ-ਲਾਂਡਰਾਂ ਰੋਡ 'ਤੇ ਸਥਿਤ ਫ਼ੂਡਵੇਅ-43 ਰੈਸਟੋਰੈਂਟ 'ਤੇ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਦੀਆਂ 9 ਪੇਟੀਆਂ ਬੀਅਰ ਤੇ 2 ਪੇਟੀਆਂ ਵਿਸਕੀ ਦੀਆਂ ਬਰਾਮਦ ਕੀਤੀਆਂ ਗਈਆਂ | ਇਸ ਸੰਬੰਧੀ ਆਬਕਾਰੀ ਵਿਭਾਗ ਦੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਗੱਡੀ ਦੇ ਮਾਲਕ ਦੀ ਬਾਹਰ ਖੜ੍ਹੀ ਕਰੇਟਾ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਨਾਜਾਇਜ਼ ਬੀਅਰ ਦੀਆਂ 9 ਪੇਟੀਆਂ ਬਰਾਮਦ ਹੋਈਆਂ, ਜਦ ਕਿ ਦੋ ਪੇਟੀਆਂ ਰੈਸਟੋਰੈਂਟ 'ਚ ਬਰਾਮਦ ਕੀਤੀਆਂ ਗਈਆਂ, ਜੋ ਕਿ ਸਿਰਫ਼ ਚੰਡੀਗੜ੍ਹ 'ਚ ਹੀ ਵਿਕਣਯੋਗ ਹਨ | ਉਨ੍ਹਾਂ ਦੱਸਿਆ ਕਿ ਰੈਸਟੋਰੈਂਟ 'ਚ ਪਹਿਲਾਂ ਵੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਦਵਿੰਦਰ ਕੁਮਾਰ ਅਰੋੜਾ ਦੇ ਖ਼ਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਵਰਤੀ ਗਈ ਕਾਰ ਵੀ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਲੋਕਾਂ ਦੀ ਮਦਦ ਨਾਲ ਕਾਬੂ <br/> ਅਗਲੀ ਖ਼ਬਰ ਡੀ. ਸੀ.-ਕਮ-ਜ਼ਿਲ੍ਹਾ ਚੋਣ ਅਫਸਰ ਵਲੋਂ 2003 ਤੇ 2025 ਵੋਟਰ ਸੂਚੀਆਂ ਦੇ ਮਿਲਾਨ ਦੇ ਕੰਮ ਦੀ ਕੀਤੀ ਗਈ ਸਮੀਖਿਆ <br/>
Ad Position 24