ਪੰਚਕੂਲਾ, 15 ਅਪ੍ਰੈਲ (ਕਪਿਲ)-ਜ਼ਿਲ੍ਹੇ 'ਚ ਰਬੀ ਸੀਜ਼ਨ 2026-27 ਦੌਰਾਨ ਕਣਕ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਜਾਰੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਾਦ ਅਤੇ ਸਪਲਾਈ ਕੰਟਰੋਲਰ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਹੁਣ ਤੱਕ 17,774 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ 2,350 ਮੀਟਿ੍ਕ ਟਨ ਕਣਕ ਦੀ ਲਿਫਟਿੰਗ ਹੋਈ ਹੈ | ਉਨ੍ਹਾਂ ਦੱਸਿਆ ਰਾਏਪੁਰ ਰਾਣੀ ਅਨਾਜ ਮੰਡੀ ਤੋਂ ਹੈਫੇਡ ਵਲੋਂ 764 ਮੀਟਿ੍ਕ ਟਨ ਤੇ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 6,278 ਮੀਟਿ੍ਕ ਟਨ, ਜਦਕਿ ਬਰਵਾਲਾ ਅਨਾਜ ਮੰਡੀ ਤੋਂ ਹੈਫੇਡ ਵਲੋਂ 3,637 ਮੀਟਿ੍ਕ ਟਨ ਤੇ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 6,525 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ | ਇਸ ਤੋਂ ਇਲਾਵਾ ਪੰਚਕੂਲਾ ਅਨਾਜ ਮੰਡੀ ਤੋਂ ਹੈਫੇਡ ਵਲੋਂ 570 ਮੀਟਿ੍ਕ ਟਨ ਕਣਕ ਦੀ ਖਰੀਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਖਰੀਦ ਦੇ ਨਾਲ ਨਾਲ ਲਿਫਟਿੰਗ ਦਾ ਕੰਮ ਵੀ ਸੁਚਾਰੂ ਢੰਗ ਨਾਲ ਜਾਰੀ ਹੈ | ਉਨ੍ਹਾਂ ਦੱਸਿਆ ਕਿ ਰਾਏਪੁਰ ਰਾਣੀ ਅਨਾਜ ਮੰਡੀ ਤੋਂ ਹੈਫੇਡ ਵਲੋਂ 383 ਮੀਟਿ੍ਕ ਟਨ ਅਤੇ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 261 ਮੀਟਿ੍ਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ | ਇਸੇ ਤਰ੍ਹਾਂ ਬਰਵਾਲਾ ਅਨਾਜ ਮੰਡੀ ਤੋਂ ਹੈਫੇਡ ਵਲੋਂ 125 ਮੀਟਿ੍ਕ ਟਨ ਤੇ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 1,500 ਮੀਟਿ੍ਕ ਟਨ, ਜਦਕਿ ਪੰਚਕੂਲਾ ਅਨਾਜ ਮੰਡੀ ਤੋਂ ਹੈਫੇਡ ਵਲੋਂ 81 ਮੀਟਿ੍ਕ ਟਨ ਕਣਕ ਦੀ ਲਿਫਟਿੰਗ ਹੋਈ ਹੈ |