ਦਸਵੀਂ ਦੇ ਨਤੀਜੇ 'ਚ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਅਜੀਤ ਡੈਸਕ
16-04-2026
ਇਸੇ ਤਰ੍ਹਾਂ ਹੋਰਨਾਂ ਸਕੂਲਾਂ ਵਿਚੋਂ ਸ਼ਿਸੂ ਨਿਕੇਤਨ ਸੈਕਟਰ 22 ਦੀ ਵਿਦਿਆਰਥਣ ਪਲਛਿਨ ਨੇ 99.6 ਅੰਕ ਅਤੇ ਸੰਤ ਕਬੀਰ ਪਬਲਿਕ ਸਕੂਲ ਸੈਕਟਰ 26 ਦੇ ਵਿਦਿਆਰਥੀ ਅਵਿਕ ਬਾਂਸਲ ਨੇ 99 ਫ਼ੀਸਦੀ ਅੰਕ ਹਾਸਲ ਕਰਦੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਜਦੋਂ ਕਿ ਸੇਂਟ ਐਨੀਜ਼ ਕੰਨਵਰਟ ਸਕੂਲ ਦੇ ਵਿਦਿਆਰਥੀ ਨੈਤਿਕ ਨਗਰਕੋਟੀ ਨੇ 97.6 ਫੀਸਦ ਅੰਕ ਪ੍ਰਾਪਤ ਕੀਤੇ ਹਨ | ਨੈਤਿਕ ਨਗਰਕੋਟੀ ਸਾਬਕਾ ਪੱਤਰਕਾਰ ਰਾਜਿੰਦਰ ਸਿੰਘ ਨਗਰਕੋਟੀ ਦੇ ਪੁਤਰ ਹਨ ਅਤੇ ਉਹ ਕੌਮੀ ਪੱਧਰ ਦਾ ਫੁੱਟਬਾਲ ਖਿਡਾਰੀ ਹੈ | ਨਗਰ ਨਿਗਮ ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਅਤੇ ਕੌਂਸਲਰ ਤਰੁਣਾ ਮਹਿਤਾ ਦੀ ਬੇਟੀ ਨਿਤਿਆ ਮਹਿਤਾ ਨੇ ਦਸਵੀ ਜਮਾਤ ਵਿਚੋਂ 97.2 ਅੰਕ ਫ਼ੀਸਦੀ ਅੰਕ ਹਾਸਲ ਕੀਤੇ ਹਨ, ਜੋ ਕਿ ਮਾਨਵ ਮੰਗਲ ਸਕੂਲ ਸੈਕਟਰ 21 ਦੀ ਵਿਦਿਆਰਥਣ ਹੈ | ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26 ਦੀ ਵਿਦਿਆਰਥਣ ਧਰਿਤੀ ਪਰੂਥੀ ਨੇ 95 ਫ਼ੀਸਦੀ ਰਿਹਾ | ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 45 ਸੀ ਦਾ ਨਤੀਜਾ 100 ਪਾਸ ਰਿਹਾ | ਸਕੂਲ ਦੇ ਪਿ੍ੰਸੀਪਲ ਅਮਰਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੁਚਿਤਰਾ ਰੌਤ ਪੁੱਤਰੀ ਪ੍ਰਸ਼ਾਂਤ ਕੁਮਾਰ ਰੌਤ ਨੇ 90.6 ਫੀਸਦ ਅੰਕ ਪ੍ਰਾਪਤ ਕੀਤੇ ਹਨ ਅਤੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ |