ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਗਲੀ ਕ੍ਰਿਕਟ ਟੂਰਨਾਮੈਂਟ ਦੇ ਚੌਥੇ ਸੀਜ਼ਨ ਦਾ ਆਗਾਜ਼ <br/>
ਅਜੀਤ ਡੈਸਕ
18-04-2026
ਟੰਡਨ ਨੇ ਇਸ ਸਾਲ ਦੋ ਨਵੀਆਂ ਪਹਿਲਾਂ ਦੀ ਵੀ ਜਾਣਕਾਰੀ ਦਿੱਤੀ | ਇਡੀਅਨ ਸਟਰੀਟ ਪ੍ਰੀਮੀਅਰ ਲੀਗ ਜੇਤੂਆਂ ਨੂੰ ਨਕਦ ਇਨਾਮ ਦੇਵੇਗੀ ਅਤੇ 25 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ 'ਤੇ ਖੇਡਣ ਦਾ ਮੌਕਾ ਪ੍ਰਦਾਨ ਕਰੇਗੀ | ਇਸ ਤੋਂ ਇਲਾਵਾ, ਉਲੰਪਿਕ ਸੋਨੇ ਦੇ ਤਮਗ਼ਾ ਜੇਤੂ ਅਭਿਨਵ ਬਿੰਦਰਾ ਵੱਲੋਂ ਸਥਾਪਿਤ ਅਭਿਨਵ ਬਿੰਦਰਾ ਫਾਊਾਡੇਸ਼ਨ ਸਮਾਪਨ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਸਨਮਾਨਿਤ ਕਰੇਗੀ | ਡੀ.ਜੀ.ਪੀ ਡਾ. ਸਾਗਰ ਪ੍ਰੀਤ ਹੁੱਡਾ ਨੇ ਯੂ.ਟੀ.ਸੀ.ਏ ਦੀ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਪੁਲਿਸ ਭਵਿੱਖ ਵਿਚ ਵੀ ਇਸ ਟੂਰਨਾਮੈਂਟ ਨੂੰ ਹੋਰ ਮਜ਼ਬੂਤ ਬਣਾਏਗੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਤੋਂ ਪਹਿਲਾਂ, ਯੂ.ਟੀ.ਸੀ.ਏ ਦੇ ਪ੍ਰਧਾਨ ਟੰਡਨ ਨੇ ਕੇਂਦਰੀ ਖੇਡ ਮੰਤਰੀ ਡਾ. ਮਨਸੁੱਖ ਮਾਂਡਵਿਆ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ਵਿਚ ਉਨ੍ਹਾਂ ਇਸ ਟੂਰਨਾਮੈਂਟ ਨੂੰ ਜਨ ਅੰਦੋਲਨ ਕਰਾਰ ਦਿੱਤਾ | ਇਸ ਮੌਕੇ 'ਤੇ ਐਚ. ਰਾਜੇਸ਼ ਪ੍ਰਸਾਦ ਨੇ ਕਿਹਾ, ਇਹ ਟੂਰਨਾਮੈਂਟ ਖੇਡ ਅਤੇ ਸਮਾਜਿਕ ਸੰਦੇਸ਼ ਦਾ ਬਿਹਤਰ ਮਿਲਾਪ ਹੈ | ਇਹ ਨਾ ਸਿਰਫ਼ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਦਾ ਹੈ, ਸਗੋਂ ਉਨ੍ਹਾਂ ਨੂੰ ਅਨੁਸ਼ਾਸਿਤ ਅਤੇ ਨਸ਼ਾ ਮੁਕਤ ਜੀਵਨ ਵੱਲ ਪ੍ਰੇਰਿਤ ਕਰਦਾ ਹੈ | ਸਮਾਗਮ ਦੌਰਾਨ ਮਹਿਮਾਨਾਂ ਨੇ ਟਰਾਫ਼ੀ ਨੂੰ ਜਾਰੀ ਕਰਨ ਦੀਆਂ ਰਸਮਾਂ ਵੀ ਅਦਾ ਕੀਤੀਆਂ | ਇਸ ਮੌਕੇ 'ਤੇ ਮੇਅਰ ਸੌਰਭ ਜੋਸ਼ੀ, ਐਸ.ਐਸ.ਪੀ ਕਵਰਦੀਪ ਕੌਰ, ਆਈ.ਜੀ.ਪੀ ਪੁਸ਼ਪੇਂਦਰ ਕੁਮਾਰ, ਆਈ.ਪੀ.ਐਸ ਰਾਜੀਵ ਰੰਜਨ, ਹਰੀ ਸਿੰਘ ਖੁਰਾਨਾ (ਸਚਿਵ, ਯੂ.ਟੀ.ਸੀ.ਏ), ਆਲੋਕ ਕਿ੍ਸ਼ਨ (ਖ਼ਜ਼ਾਨਚੀ, ਯੂ.ਟੀ.ਸੀ.ਏ) ਸਮੇਤ ਹੋਰ ਵੀ ਕਈ ਸ਼ਖ਼ਸੀਅਤਾਂ ਮੌਜੂਦ ਰਹੀਆਂ | ਇਹ ਟੂਰਨਾਮੈਂਟ ਨਾਕਆਊਟ ਫਾਰਮੈਟ 'ਚ ਖੇਡਿਆ ਜਾਵੇਗਾ, ਜਿਸ ਵਿਚ ਹਰ ਮੈਚ 10-10 ਓਵਰਾਂ ਦਾ ਹੋਵੇਗਾ ਅਤੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਟੈਨਿਸ ਬਾਲ ਦੀ ਵਰਤੋਂ ਕੀਤੀ ਜਾਵੇਗੀ | ਮੈਚ ਸ਼ਹਿਰ ਦੇ ਵੱਖ-ਵੱਖ ਮੈਦਾਨਾਂ 'ਤੇ ਕਰਵਾਏ ਜਾਣਗੇ | ਰਜਿਸਟ੍ਰੇਸ਼ਨ ਪੁਲਿਸ ਥਾਣਿਆਂ ਰਾਹੀਂ Tਪਹਿਲਾਂ ਆਓ, ਪਹਿਲਾਂ ਪਾਓUਦੇ ਅਧਾਰ 'ਤੇ ਕੀਤੀ ਗਈ ਸੀ | ਟੂਰਨਾਮੈਂਟ ਦਾ ਫਾਈਨਲ 1 ਮਈ ਨੂੰ ਖੇਡਿਆ ਜਾਵੇਗਾ, ਜਦਕਿ 2 ਮਈ ਨੂੰ ਸਮਾਪਤੀ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਜੇਤੂਆਂ ਨੂੰ ਸਨਮਾਨਿਤ ਕਰਨਗੇ |