ਲਾਲੜੂ, 17 ਅਪ੍ਰੈਲ (ਰਾਜਬੀਰ ਸਿੰਘ)-ਪੀ. ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਵਿਦਿਆਰਥਣਾਂ ਨੂੰ ਵਿਗਿਆਨਕ ਖੋਜਾਂ ਅਤੇ ਪ੍ਰਯੋਗਾਂ ਨਾਲ ਜੋੜਨ ਲਈ ਇਕ ਨਵੀਂ ਤੇ ਆਧੁੁਨਿਕ ਸਾਜੋ-ਸਾਮਾਨ ਨਾਲ ਲੈਸ ਇੰਟੀਗ੍ਰੇਟਿਡ ਵਿਗਿਆਨ ਪ੍ਰਯੋਗਸ਼ਾਲਾ ਦਾ ਉਦਘਾਟਨ ਧੂਮਧਾਮ ਨਾਲ ਕੀਤਾ | ਇਸ ਮੌਕੇ ਕਰਵਾਏ ਗਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਕੁਲਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਡੇਰਾਬੱਸੀ ਤੇ ਸਤਵੰਤ ਸਿੰਘ ਗੋਰਖਾ ਨੇ ਰਿਬਨ ਕੱਟ ਕੇ ਲੈਬ ਦਾ ਉਦਘਾਟਨ ਕੀਤਾ | ਇਸ ਤੋਂ ਪਹਿਲਾਂ ਸਕੂਲ ਪਿ੍ੰ. ਸੁਨੀਤਾ ਰਾਣੀ ਤੇ ਸਮੂਹ ਸਟਾਫ਼ ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਸਮਾਗਮ 'ਚ ਪਹੁੰਚੇ ਐਸ. ਐਮ. ਸੀ. ਮੈਂਬਰਾਂ ਤੇ ਵਿਦਿਆਰਥਣਾਂ ਦੇ ਮਾਪਿਆਂ ਵਲੋਂ ਪੰਜਾਬ ਸਰਕਾਰ ਦੇ ਇਸ ਸ਼ਾਨਦਾਰ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ |