03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਚੂਰਾ-ਪੋਸਤ ਸਮੇਤ ਦੋ ਮੁਲਜ਼ਮ ਗਿ੍ਫ਼ਤਾਰ, ਅਦਾਲਤ ਨੇ ਭੇਜ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਪੰਚਕੂਲਾ, 18 ਅਪ੍ਰੈਲ (ਕਪਿਲ)-ਪੰਚਕੂਲਾ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਵਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਿਲ ਕਰਦਿਆਂ 8 ਕਿੱਲੋ 235 ਗ੍ਰਾਮ ਚੂਰਾ-ਪੋਸਤ (ਭੁੱਕੀ) ਸਮੇਤ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਕ 17 ਅਪ੍ਰੈਲ 2026 ਨੂੰ ਐਂਟੀ ਨਾਰਕੋਟਿਕਸ ਸੈੱਲ ਦੇ ਏ. ਐਸ. ਆਈ. ਪਰਵਿੰਦਰ ਸਿੰਘ ਆਪਣੀ ਟੀਮ ਸਮੇਤ ਇਲਾਕੇ 'ਚ ਗਸ਼ਤ ਅਤੇ ਅਪਰਾਧ ਰੋਕਥਾਮ ਲਈ ਮੌਜੂਦ ਸਨ | ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੂਰਜਪੁਰ ਤੋਂ ਸੁਖੋਮਾਜਰੀ ਬਾਈਪਾਸ ਦੇ ਨੇੜੇ ਇਕ ਟਰੱਕ 'ਚ ਦੋ ਵਿਅਕਤੀ ਨਸ਼ੀਲਾ ਪਦਾਰਥ ਲੈ ਕੇ ਗ੍ਰਾਹਕ ਦੀ ਉਡੀਕ ਕਰ ਰਹੇ ਹਨ | ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਟਰੱਕ ਨੂੰ ਕਾਬੂ ਕਰ ਕੇ ਉਸ 'ਚ ਸਵਾਰ ਦੋ ਵਿਅਕਤੀਆਂ ਦੀ ਪਛਾਣ ਜਸਪਾਲ ਸਿੰਘ (36) ਵਾਸੀ ਪਿੰਡ ਕਿਰਤਪੁਰ ਕਾਲਕਾ ਅਤੇ ਤਰਸੇਮ ਸਿੰਘ (46) ਵਾਸੀ ਪਿੰਡ ਪ੍ਰੇਮਪੁਰਾ ਕਾਲਕਾ ਵਜੋਂ ਕੀਤੀ ਗਈ | ਇਸ ਤੋਂ ਬਾਅਦ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ 'ਚ ਟਰੱਕ ਦੀ ਤਲਾਸ਼ੀ ਲਈ ਗਈ | ਮੌਕੇ 'ਤੇ ਪਹੁੰਚੇ ਈ. ਟੀ. ਓ .ਸਚਿਨ ਸ਼ਹਿਰਾਵਤ (ਨੋਡਲ ਅਫਸਰ ਐਨ. ਡੀ. ਪੀ. ਐਸ.) ਦੀ ਨਿਗਰਾਨੀ ਹੇਠ ਤਲਾਸ਼ੀ ਦੌਰਾਨ ਇਕ ਪਲਾਸਟਿਕ ਦੇ ਕੱਟੇ ਵਿਚੋਂ 8 ਕਿੱਲੋ 235 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ | ਪੁਲਿਸ ਨੇ ਬਰਾਮਦ ਨਸ਼ੀਲੇ ਪਦਾਰਥ ਨੂੰ ਮੌਕੇ 'ਤੇ ਹੀ ਸੀਲ ਕਰਕੇ ਕਬਜ਼ੇ 'ਚ ਲਿਆ ਤੇ ਟਰੱਕ ਨੂੰ ਵੀ ਜ਼ਬਤ ਕਰ ਲਿਆ | ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਪਿੰਜੌਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 15 (ਬੀ) ਹੇਠ ਮਾਮਲਾ ਦਰਜ ਕਰ ਲਿਆ | ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲਾ ਪਦਾਰਥ ਰਾਜਸਥਾਨ ਤੋਂ ਲੈ ਕੇ ਆਏ ਸਨ | ਇਸ ਦੇ ਆਧਾਰ 'ਤੇ ਪੁਲਿਸ ਸਪਲਾਈਰ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ | ਓਧਰ ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫ਼ਿਕ ਪੰਚਕੂਲਾ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ | ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੂਰੇ ਨੈੱਟਵਰਕ ਨੂੰ ਟ੍ਰੇਸ ਕਰਕੇ ਸਪਲਾਈਰ ਤੱਕ ਪਹੁੰਚ ਕੀਤੀ ਜਾਵੇਗੀ ਤੇ ਇਸ ਗ਼ੈਰਕਾਨੂੰਨੀ ਧੰਦੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੋਟਲ ਦੇ ਕਮਰੇ 'ਚ ਲੜਕੀ ਵਲੋਂ ਕੀਤੀ ਗਈ ਆਤਮ-ਹੱਤਿਆ ਅਗਲੀ ਖ਼ਬਰ ਸਾਬਕਾ ਕੌਂਸਲਰ ਕੁਲਵਿੰਦਰ ਕੌਰ ਦੀ ਕਾਂਗਰਸ 'ਚ ਹੋਈ ਘਰ ਵਾਪਸੀ
Ad Position 24