20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਿੰਡ ਮਟੌਰ ਵਿਖੇ 'ਕਾਸੋ ਆਪ੍ਰੇਸ਼ਨ' ਚਲਾਇਆ ਚੋਰੀਆਂ ਤੇ ਨਸ਼ੇ ਦੀ ਸਮੱਸਿਆ 'ਤੇ ਹੋਈ ਚਰਚਾ <br/>

Ad Position 21
No active advertisement
ਮੁਹਾਲੀ ਦੇ ਸੈਕਟਰ-71 ਵਿਖੇ ਡਬਲਿਊ. ਡੀ. ਸੀ. ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਡੀ. ਐਸ. ਪੀ. ਸਿਟੀ-1 ਗੁਰਚਰਨ ਸਿੰਘ | (ਸੱਜੇ) ਪਿੰਡ ਮਟੌਰ ਵਿਖੇ ਪੁਲਿਸ ਵਲੋਂ 'ਕਾਸੋ ਆਪ੍ਰੇਸ਼ਨ' ਤਹਿਤ ਚਲਾਏ ਗਏ ਤਲਾਸ਼ੀ ਅਭਿਆਨ ਦੀ ਅਗਵਾਈ ਕਰਦੇ ਹੋਏ ਪੁਲਿਸ ਅਧਿਕਾਰੀ | ਅਜੀਤ ਤਸਵੀਰਾਂ <br/> 24-04-2026
ਐੱਸ. ਏ. ਐੱਸ. ਨਗਰ, 23 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਪੁਲਿਸ ਵਲੋਂ ਸਥਾਨਕ ਵਾਰਡ ਡਿਵੈਲਪਮੈਂਟ ਕਮੇਟੀ (ਡਬਲਿਊ. ਡੀ. ਸੀ.) ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪਿੰਡ ਮਟੌਰ ਵਿਖੇ 'ਕਾਸੋ ਆਪ੍ਰੇਸ਼ਨ' ਚਲਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਸੈਕਟਰ-71 ਵਿਖੇ ਡੀ. ਐਸ. ਪੀ. ਸਿਟੀ-1 ਗੁਰਚਰਨ ਸਿੰਘ ਵਲੋਂ ਡਬਲਿਊ. ਡੀ. ਸੀ. ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਡਬਲਿਊ. ਡੀ. ਸੀ. ਮੈਂਬਰ ਗੁਰਦੇਵ ਸਿੰਘ, ਸਥਾਨਕ ਕੌਂਸਲਰ ਅਤੇ ਖੇਤਰ ਦੇ ਨੁਮਾਇੰਦੇ ਹਾਜ਼ਰ ਰਹੇ | ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਡੀ. ਐਸ. ਪੀ. ਗੁਰਚਰਨ ਸਿੰਘ ਦਾ ਸਵਾਗਤ ਕਰਦਿਆਂ ਇਲਾਕੇ ਵਿਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਉਪਰੰਤ ਡੀ. ਐਸ. ਪੀ. ਸਿਟੀ-1 ਵਲੋਂ ਡਬਲਿਊ. ਡੀ. ਸੀ. ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰੀਆਂ ਦੇ ਨਸ਼ਿਆਂ ਦੇ ਮਾਮਲਿਆਂ 'ਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਬਾਅਦ ਪੁਲਿਸ ਵਲੋਂ ਪਿੰਡ ਮਟੌਰ ਵਿਖੇ 'ਕਾਸੋ ਆਪ੍ਰੇਸ਼ਨ' ਚਲਾਇਆ ਗਿਆ | ਇਸ ਦੌਰਾਨ ਦੰਗਾ ਵਿਰੋਧੀ ਟੀਮਾਂ ਅਤੇ ਥਾਣਾ ਮਟੌਰ ਦੀ ਪੁਲਿਸ ਨੇ ਪਛਾਣੇ ਗਏ ਡਰੱਗ ਹਾਟਸਪੋਟਾਂ ਵਿਖੇ ਘਰ-ਘਰ ਜਾ ਕੇ ਤਲਾਸ਼ੀ ਲਈ | ਇਹ ਆਪ੍ਰੇਸ਼ਨ ਬਾਅਦ ਦੁਪਹਿਰ ਸ਼ੁਰੂ ਹੋਇਆ ਤੇ ਅਗਲੇ ਕਈ ਘੰਟਿਆਂ ਤੱਕ ਜਾਰੀ ਰਿਹਾ | ਕਾਰਵਾਈ ਦੌਰਾਨ ਦਰਜਨ ਭਰ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਕਿਰਾਏ 'ਤੇ ਰਹਿ ਰਹੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਜਾਂਚ ਕੀਤੀ ਗਈ | ਇਸੇ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ, ਜਿਸ ਵਿਰੁੱਧ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਹਾਲਾਂਕਿ ਤਲਾਸ਼ੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮਟੌਰ ਦੇ ਐਸ. ਐਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 'ਕਾਸੋ ਆਪ੍ਰੇਸ਼ਨ' ਲਗਾਤਾਰ ਜਾਰੀ ਰਹੇਗਾ ਤਾਂ ਜੋ ਸਮਾਜ ਵਿਰੋਧੀ ਤੱਤਾਂ 'ਤੇ ਨਕੇਲ ਕੱਸੀ ਜਾ ਸਕੇ ਅਤੇ ਇਲਾਕੇ ਵਿਚ ਕਾਨੂੰਨ-ਵਿਵਸਥਾ ਕਾਇਮ ਰਹੇ |

Ad Position 22
No active advertisement
ਪਿਛਲੀ ਖ਼ਬਰ ਗ਼ੈਰਕਾਨੂੰਨੀ ਮਾਈਨਿੰਗ ਦੇ ਕੰਮ 'ਚ ਲੱਗੀਆਂ 3 ਜੇ. ਸੀ. ਬੀ. ਮਸ਼ੀਨਾਂ ਤੇ 1 ਟਿੱਪਰ ਜ਼ਬਤ <br/> ਅਗਲੀ ਖ਼ਬਰ ਪਿੰਡ ਮਟੌਰ ਵਿਖੇ 'ਕਾਸੋ ਆਪ੍ਰੇਸ਼ਨ' ਚਲਾਇਆ ਚੋਰੀਆਂ ਤੇ ਨਸ਼ੇ ਦੀ ਸਮੱਸਿਆ 'ਤੇ ਹੋਈ ਚਰਚਾ <br/>
Ad Position 24