02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਡਿਤ ਦੀਨ-ਦਿਆਲ ਉਪਾਧਿਆਇ ਟਰੇਨਿੰਗ ਮਹਾ ਅਭਿਆਨ ਸੰਬੰਧੀ ਰਾਜ ਪੱਧਰੀ ਮੀਟਿੰਗ <br/>

Ad Position 21
repet_subhas-goyals [Copy P29]
ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਲੋਂ ਟਰੇਨਿੰਗ ਮਹਾ ਅਭਿਆਨ ਮੌਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁੱਣ ਚੁੱਘ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ | (ਸੱਜੇ) ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਲੋਂ ਲਗਾਏ ਟਰੇਨਿੰਗ ਅਭਿਆਨ ਦੌਰਾਨ ਹਿੱਸਾ ਲੈਂਦੇ ਹੋਏ ਵਰਕਰ | ਤਸਵੀਰਾਂ : ਕਮਲਜੀਤ ਸਿੰਘ <br/> 26-04-2026
ਚੰਡੀਗੜ੍ਹ, 25 ਅਪ੍ਰੈਲ (ਅਜਾਇਬ ਸਿੰਘ ਔਜਲਾ)- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਲੋਂ ਪੰਡਿਤ ਦੀਨ-ਦਿਆਲ ਉਪਾਧਿਆਇ ਟਰੇਨਿੰਗ ਮਹਾ ਅਭਿਆਨ ਦੇ ਤਹਿਤ ਅੱਜ ਸੈਕਟਰ-33 ਕਮਲਮ ਸਥਿਤ ਪ੍ਰਦੇਸ਼ ਦਫ਼ਤਰ 'ਚ ਇਕ ਮਹੱਤਵਪੂਰਨ ਮੀਟਿੰਗ ਕਰਵਾਈ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਦੇਸ਼ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਨੇ ਕੀਤੀ | ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੇ ਟਰੇਨਿੰਗ ਮਹਾ ਅਭਿਆਨ ਦੇ ਤਹਿਤ ਸਾਰੇ ਜ਼ਿਲਿ੍ਹਆਂ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ | ਇਸ ਮੌਕੇ ਪ੍ਰਦੇਸ਼ ਦੇ ਸਾਰੇ ਪਦ-ਅਧਿਕਾਰੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਰਾਸ਼ਟਰੀ ਜਨਰਲ ਤਰੁਣ ਚੁੱਘ ਨੇ ਪੀ.ਪੀ.ਟੀ ਪ੍ਰਜ਼ੈਂਟੇਸ਼ਨ ਰਾਹੀਂ ਸਾਰੇ ਪਦ-ਅਧਿਕਾਰੀਆਂ ਨੂੰ ਟਰੇਨਿੰਗ ਮਹਾ ਅਭਿਆਨ ਦੀ ਰੂਪਰੇਖਾ, ਉਦੇਸ਼ ਅਤੇ ਕਾਰਜਾਨਵਿਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵੱਖ-ਵੱਖ ਪੜਾਵਾਂ, ਕਾਰਜ ਪ੍ਰਣਾਲੀ ਅਤੇ ਉਮੀਦਵਾਰ ਨਤੀਜਿਆਂ ਬਾਰੇ ਵੀ ਸਮਝਾਇਆ ਅਤੇ ਕਾਰਕਰਤਾਵਾਂ ਨੂੰ ਇਸਨੂੰ ਸਮਰਪਣ ਨਾਲ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ | ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਚੰਡੀਗੜ੍ਹ ਦੇ ਸਾਰੇ ਜ਼ਿਲਿ੍ਹਆਂ ਦੇ ਟਰੇਨਿੰਗ ਪ੍ਰੋਗਰਾਮ ਪ੍ਰਦੇਸ਼ ਤੋਂ ਬਾਹਰ ਕਰਵਾਏ ਜਾਣਗੇ, ਤਾਂ ਜੋ ਕਾਰਕਰਤਾਵਾਂ ਨੂੰ ਵਧੀਆ ਅਨੁਭਵ ਅਤੇ ਵਿਸ਼ਾਲ ਦਿ੍ਸ਼ਟੀਕੋਣ ਮਿਲ ਸਕੇ | ਇਸ ਮੌਕੇ 'ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਹ-ਇੰਚਾਰਜ ਸੰਜੇ ਟੰਡਨ ਮੰਚ 'ਤੇ ਮੌਜੂਦ ਰਹੇ | ਟਰੇਨਿੰਗ ਮਹਾ ਅਭਿਆਨ ਦੇ ਸੰਯੋਜਕ ਪ੍ਰਦੇਸ਼ ਜਨਰਲ ਸਕੱਤਰ ਸੰਜੀਵ ਰਾਣਾ, ਸਹਿ-ਸੰਯੋਜਕ ਪ੍ਰਦੇਸ਼ ਉਪ ਪ੍ਰਧਾਨ ਨਰੇਸ਼ ਪਾਂਚਾਲ ਅਤੇ ਸ਼ਕਤੀ ਦੇਵਸ਼ਾਲੀ, ਅਤੇ ਪ੍ਰਦਰਸ਼ਨੀ ਦੇ ਸੰਯੋਜਕ ਰਮੇਸ਼ ਸਹੋਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 26 ਬੋਤਲਾਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਵੱਟਸਐਪ 'ਤੇ ਐਮ.ਡੀ ਬਣ ਕੇ 1.96 ਕਰੋੜ ਦੀ ਠੱਗੀ
Ad Position 24