04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਭਬਾਤ 'ਚ ਸੈਂਕੜੇ ਲੋਕ ਉਦੈਵੀਰ ਢਿੱਲੋਂ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਿਲ <br/>

Ad Position 21
No active advertisement
ਸਮਾਗ਼ਮ ਦੌਰਾਨ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਕਾਂਗਰਸ 'ਚ ਸ਼ਾਮਿਲ ਕਰਵਾਉਂਦੇ ਹੋਏ ਉਦੈਵੀਰ ਸਿੰਘ ਢਿੱਲੋਂ | ਤਸਵੀਰ : ਮਨਿੰਦਰ ਸਿੰਘ <br/> 27-04-2026
ਜ਼ੀਰਕਪੁਰ, 26 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪਿੰਡ ਦੌਲਤ ਸਿੰਘ ਵਾਲਾ ਭਬਾਤ 'ਚ ਅੱਜ ਕਾਂਗਰਸ ਪਾਰਟੀ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ, ਜਦੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੈਂਕੜੇ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਉਨ੍ਹਾਂ ਦਾ ਸਵਾਗਤ ਨਗਰ ਕੌਂਸਲ ਜ਼ੀਰਕਪੁਰ ਦੇ ਸਾਬਕਾ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਲੋਂ ਪਾਰਟੀ ਦੇ ਸਿਰੋਪਾਓ ਪਾ ਕੇ ਕੀਤਾ ਗਿਆ | ਇਸ ਮੌਕੇ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੀ ਆਈ ਹੈ ਤੇ ਹਰ ਵਿਅਕਤੀ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਮਿਲਦਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਜੋ ਵੀ ਲੋਕ ਅੱਜ ਪਾਰਟੀ ਵਿਚ ਸ਼ਾਮਿਲ ਹੋਏ ਹਨ, ਉਨ੍ਹਾਂ ਨੂੰ ਪੂਰਾ ਸਨਮਾਨ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ | ਇਸ ਦੌਰਾਨ ਕੁਲਦੀਪ ਸਿੰਘ ਕਾਲਾ ਨੂੰ ਵਾਰਡ ਨੰ. 29 ਦਾ ਵਾਰਡ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਦੌਰਾਨ ਨਵਤੇਜ ਨਵੀ ਜ਼ੀਰਕਪੁਰ ਨੇ ਸਾਬਕਾ ਪ੍ਰਧਾਨ ਢਿੱਲੋਂ ਵਲੋਂ ਪਿੰਡ ਭਬਾਤ ਵਿਚ ਕੀਤੇ ਕੰਮਾਂ 'ਤੇ ਚਾਨਣਾ ਪਾਇਆ | ਇਸ ਮੌਕੇ ਸੁਰੇਸ਼ ਜਿੰਦਲ ਭਬਾਤ, ਪ੍ਰਲਾਦ ਸਿੰਘ ਜ਼ੀਰਕਪੁਰ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਵਿਸ਼ਾਲ ਭਬਾਤ, ਬਲਜੀਤ ਸਿੰਘ ਸਮੇਤ ਹੋਰ ਕਈ ਸਥਾਨਕ ਆਗੂ ਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਨਵੇਂ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਮਨ ਕੀ ਬਾਤ' ਦੇ 133ਵੇਂ ਐਪੀਸੋਡ ਨੂੰ ਭਾਜਪਾ ਆਗੂਆਂ ਨੇ ਇਕੱਠੇ ਸੁਣਿਆ ਡਿਜ਼ੀਟਲ ਜਨਗਣਨਾ, ਵਿਰਾਸਤ ਸੰਭਾਲ ਅਤੇ ਵਿਕਸ... ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖ਼ਾਲਸਾ ਸਕੂਲ ਖਰੜ 'ਚ ਸੈਮੀਨਾਰ ਕਰਵਾਇਆ <br/>
Ad Position 24