04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਮਨ ਕੀ ਬਾਤ' ਦੇ 133ਵੇਂ ਐਪੀਸੋਡ ਨੂੰ ਭਾਜਪਾ ਆਗੂਆਂ ਨੇ ਇਕੱਠੇ ਸੁਣਿਆ ਡਿਜ਼ੀਟਲ ਜਨਗਣਨਾ, ਵਿਰਾਸਤ ਸੰਭਾਲ ਅਤੇ ਵਿਕਸਿਤ ਭਾਰਤ ਵੱਲ ਮਜ਼ਬੂਤ ਕਦਮ- ਉੱਭਾ <br/>

Ad Position 21
No active advertisement
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਪ੍ਰੋਗਰਾਮ 'ਮਨ ਕੀ ਬਾਤ' ਦੇ 133ਵੇਂ ਐਪੀਸੋਡ ਨੂੰ ਸੁਣਦੇ ਹੋਏ ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਭਾਜਪਾ ਆਗੂ ਤੇ ਵਰਕਰ | ਅਜੀਤ ਤਸਵੀਰ <br/> 27-04-2026
ਐੱਸ. ਏ. ਐੱਸ. ਨਗਰ, 26 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਪ੍ਰੋਗਰਾਮ 'ਮਨ ਕੀ ਬਾਤ' ਦੇ 133ਵੇਂ ਐਪੀਸੋਡ ਨੂੰ ਅੱਜ ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਸਮੇਤ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਇਕੱਠੇ ਬੈਠ ਕੇ ਸੁਣਿਆ ਗਿਆ | ਇਸ ਮੌਕੇ ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਡਿਜ਼ੀਟਲ ਜਨਗਣਨਾ, ਭਾਰਤ ਦੀ ਵਿਰਾਸਤ ਸੰਭਾਲ, ਉੱਤਰ-ਪੂਰਬੀ ਰਾਜਾਂ ਵਿਚ ਬਾਂਸ ਉਦਯੋਗ ਦੇ ਵਿਕਾਸ, ਭਾਰਤੀ ਬੇਟੀਆਂ ਦੀਆਂ ਉਪਲਬਧੀਆਂ ਅਤੇ ਦੇਸ਼ ਦੇ ਸਮੁੱਚੇ ਵਿਕਾਸ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਡਿਜ਼ੀਟਲ ਤਰੀਕੇ ਨਾਲ ਹੋਣ ਵਾਲੀ ਜਨਗਣਨਾ ਨਾਲ ਪਾਰਦਰਸ਼ਤਾ ਵਧੇਗੀ, ਡਾਟਾ ਪ੍ਰਬੰਧਨ ਹੋਰ ਮਜ਼ਬੂਤ ਹੋਵੇਗਾ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਤੇਜ਼ੀ ਨਾਲ ਹੱਕਦਾਰ ਲੋਕਾਂ ਤੱਕ ਪਹੁੰਚੇਗਾ | ਇਹ ਕਦਮ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਸਾਬਿਤ ਹੋਵੇਗਾ | ਇਸ ਮੌਕੇ ਮੰਡਲ 3 ਦੇ ਪ੍ਰਧਾਨ ਜਸਮਿੰਦਰ ਸਿੰਘ, ਜਨਰਲ ਸਕੱਤਰ ਗੁਲਸ਼ਨ ਸੂਦ, ਮਹਿਲਾ ਮੋਰਚਾ ਪ੍ਰਧਾਨ ਹਰਸ਼ਿਤਾ, ਰਾਖੀ ਪਾਠਕ, ਬੱਸੀ ਅਤੇ ਨੰਬਰਦਾਰ ਸੁਰਿੰਦਰ ਸਿੰਘ, ਰਿਤੇਸ਼ ਸੈਣੀ ਸਮੇਤ ਕਈ ਭਾਜਪਾ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦੀਆਂ ਟ੍ਰੇਨਿੰਗਾਂ ਦੇ ਨਾਂਅ 'ਤੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਰਹੀ ਪ੍ਰਭਾਵਿਤ : ਜੀ. ਟੀ. ਯੂ. ਅਗਲੀ ਖ਼ਬਰ ਪਿੰਡ ਭਬਾਤ 'ਚ ਸੈਂਕੜੇ ਲੋਕ ਉਦੈਵੀਰ ਢਿੱਲੋਂ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਿਲ <br/>
Ad Position 24