ਕੁਰਾਲੀ, 3 ਮਈ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸਿਸਵਾਂ ਮਾਰਗ 'ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਲਈ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਪਿ੍ੰ. ਵੰਦਨਾ ਬਾਂਸਲ, ਐਕਟੀਵਿਟੀ ਇੰਚਾਰਜ ਸੋਫੀਆ ਹਾਰਡੀ, ਸੀਨੀਅਰ ਕੋਆਰਡੀਨੇਟਰ ਮੁਕਤੇਸ਼ ਕੁਮਾਰ ਅਤੇ ਮਿਡਲ ਸਕੂਲ ਕੋਆਰਡੀਨੇਟਰ ਦੀਪੂ ਮਲਿਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਅਰਦਾਸ ਤੋਂ ਬਾਅਦ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਬੈਜ ਤੇ ਸੈਸ਼ ਲਗਾ ਕੇ ਸਨਮਾਨਿਤ ਕੀਤਾ ਗਿਆ | ਇਸ ਸਾਲ ਚੁਣੇ ਗਏ ਮੁੱਖ ਵਿਦਿਆਰਥੀਆਂ ਵਿਚ ਸਕੂਲ ਕੈਪਟਨ ਰਵਨੀਸ਼ ਸਿੰਘ, ਵਾਈਸ ਕੈਪਟਨ ਇਸ਼ਰੀਤ ਕੌਰ, ਐਕਟੀਵਿਟੀ ਕੈਪਟਨ ਹਰਸਿਮਰਤ ਕੌਰ, ਵਾਈਸ ਐਕਟੀਵਿਟੀ ਕੈਪਟਨ ਵਿਆਪਕ ਕੌਰ ਨੂੰ ਚੁਣਿਆ ਗਿਆ | ਸਮਾਗਮ ਦੌਰਾਨ ਵੱਖ-ਵੱਖ ਹਾਊਸਾਂ ਦੇ ਕੈਪਟਨਾਂ, ਵਾਈਸ ਕੈਪਟਨਾਂ ਤੇ ਅਸਿਸਟੈਂਟ ਕੈਪਟਨਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |