12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡੇਰਾਬੱਸੀ ਦੀ ਗੁਰਬਖਸ਼ ਕਾਲੋਨੀ 'ਚ ਮੁੜ ਬਰਸਾਤੀ ਪਾਣੀ ਭਰਨ ਕਾਰਨ ਨਿਕਾਸੀ ਪ੍ਰਬੰਧਾਂ ਦੀ ਨਿਕਲੀ ਫੂਕ

Ad Position 21
No active advertisement
ਬਰਵਾਲਾ ਸੜਕ ਤੋਂ ਗੁਰਬਖਸ਼ ਕਾਲੋਨੀ ਨੂੰ ਜਾਂਦੇ ਰਾਹ 'ਤੇ ਜਮ੍ਹਾਂ ਹੋਇਆ ਬਰਸਾਤੀ ਪਾਣੀ | (ਸੱਜੇ)ਬਰਸਾਤੀ ਪਾਣੀ 'ਚੋਂ ਨਿਕਲਦਾ ਹੋਇਆ ਇਕ ਪਰਿਵਾਰ | ਤਸਵੀਰ : ਗੁਰਮੀਤ ਸਿੰਘ <br/> 04-05-2026
ਡੇਰਾਬੱਸੀ, 3 ਮਈ (ਗੁਰਮੀਤ ਸਿੰਘ)- ਡੇਰਾਬੱਸੀ-ਬਰਵਾਲਾ ਸੜਕ ਨਾਲ ਲੱਗਦੀ ਗੁਰਬਖਸ਼ ਕਾਲੋਨੀ 'ਚ ਥੋੜ੍ਹੀ ਜਿਹੀ ਬਾਰਿਸ਼ ਕਾਰਨ ਗਲੀਆਂ 'ਚ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਕਾਲੋਨੀ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਥਾਨਕ ਵਸਨੀਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਾਲੋਨੀ 'ਚੋਂ ਸ਼ੁਰੂ ਤੋਂ ਹੀ ਨਿਕਾਸੀ ਪ੍ਰਬੰਧਾਂ ਦੀ ਘਾਟ ਚਲੀ ਆ ਰਹੀ ਹੈ, ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਨਾ ਸਿਰਫ਼ ਕਾਲੋਨੀ ਦਾ ਬਰਸਾਤੀ ਪਾਣੀ, ਬਲਕਿ ਬਰਵਾਲਾ ਸੜਕ 'ਤੇ ਬਣ ਰਹੇ ਨਵੇਂ ਡਰੇਨੇਜ਼ ਨਾਲੇ ਦਾ ਪਾਣੀ ਵੀ ਕਾਲੋਨੀ ਵੱਲ ਆਉਂਦਾ ਹੈ ਜਿਸ ਨਾਲ ਹਾਲਾਤ ਹੋਰ ਵਿਗੜ ਜਾਂਦੇ ਹਨ | ਕਈ-ਕਈ ਘੰਟੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਬੱਚਿਆਂ ਨੂੰ ਅੰਦਰ ਬੰਦ ਰੱਖਣਾ ਪੈਂਦਾ ਹੈ ਜਦਕਿ ਕਈ ਥਾਵਾਂ 'ਤੇ ਪਾਣੀ ਕਈ-ਕਈ ਦਿਨਾਂ ਤੱਕ ਖੜ੍ਹਾ ਰਹਿੰਦਾ ਹੈ ਜਿਸ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ | ਇਥੇ ਹੀ ਬਸ ਨਹੀਂ ਸੀਵਰੇਜ ਦਾ ਦੂਸ਼ਿਤ ਪਾਣੀ ਵੀ ਗਲੀਆਂ 'ਚ ਭਰਨ ਕਰਕੇ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ | ਅਜਿਹੇ 'ਚ ਕਾਲੋਨੀ ਵਾਸੀਆਂ ਨੂੰ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗ ਜਾਂਦਾ ਹੈ | ਹਰ ਵਾਰ ਬਰਸਾਤ ਤੋਂ ਬਾਅਦ ਬਰਵਾਲਾ ਸੜਕ ਤੋਂ ਕਾਲੋਨੀ ਵੱਲ ਨੂੰ ਆਉਣ ਵਾਲਾ ਰਾਹ ਛੱਪੜ ਦਾ ਰੂਪ ਧਾਰ ਲੈਂਦਾ ਹੈ | ਕਾਲੋਨੀ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਮੱਸਿਆ ਨੂੰ ਹੱਲ ਕਰਨ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵਾਂ ਹੱਲ ਲੱਭਿਆ ਜਾਵੇ ਅਤੇ ਡਰੇਨੇਜ਼ ਸਿਸਟਮ ਨੂੰ ਤੁਰੰਤ ਸੁਧਾਰਿਆ
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸ਼ਰਾਬ ਤਸਕਰਾਂ 'ਤੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਪਿੰਡ ਮਾਣਕਪੁਰ ਸ਼ਰੀਫ ਵਿਖੇ ਝੰਡੇ ਦੀ ਰਸਮ ਨਾਲ ਸ਼ੁਰੂ ਹੋਇਆ ਸਾਲਾਨਾ ਉਰਸ <br/>
Ad Position 24