ਮਾਜਰੀ, 3 ਮਈ (ਕੁਲਵੰਤ ਸਿੰਘ ਧੀਮਾਨ)- ਪਿੰਡ ਮਾਣਕਪੁਰ ਸ਼ਰੀਫ ਵਿਖੇ ਜ਼ਿਲ੍ਹਾ ਮੁਸਲਿਮ ਵੈੱਲਫ਼ੇਅਰ ਐਂਡ ਰੋਜ਼ਾ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਦੇ ਮੁਹਤਬਰਾਂ ਵਲੋਂ ਝੰਡੇ ਦੀ ਰਸਮ ਅਦਾ ਕਰਕੇ ਸਾਲਾਨਾ ਉਰਸ ਮੇਲੇ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਪ੍ਰਧਾਨ ਮੰਗਤ ਖਾਨ ਅਤੇ ਸੈਕਟਰੀ ਫ਼ਕੀਰ ਮੁਹੰਮਦ ਦੁਆਰਾ ਦੱਸਿਆ ਗਿਆ ਕਿ ਇਸ ਸਾਲ ਵੀ ਤਿੰਨ ਰੋਜ਼ਾ 200ਵਾਂ ਸਾਲਾਨਾ ਉਰਸ ਭਾਈਚਾਰਕ ਸਾਂਝ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਤਿੰਨੋਂ ਦਿਨ ਕਵਾਲ ਪਾਰਟੀਆਂ ਤੇ ਕਲਾਕਾਰਾਂ ਦੁਆਰਾ ਸ਼ਰਧਾਲੂਆਂ ਦਾ ਮਨੋਰੰਜਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦਰਗਾਹ ਵਿਖੇ ਸ਼ਰਧਾਲੂਆਂ ਦੇ ਰਹਿਣ ਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਬਲਾਕ ਮਾਜਰੀ ਦੇ ਪ੍ਰਧਾਨ ਮਦਨ ਸਿੰਘ, ਬਾਬਾ ਰਾਮ ਸਿੰਘ, ਨੰਬਰਦਾਰ ਸੁਖਦੇਵ ਕੁਮਾਰ, ਸਾਬਕਾ ਪੰਚ ਹਰਜਿੰਦਰ ਸਿੰਘ, ਪੰਚ ਲਖਮੀਰ ਸਿੰਘ ਭਿੰਦਾ, ਪੰਚ ਨਾਜਰ ਸਿੰਘ, ਪੰਚ ਸੰਦੀਪ ਸਿੰਘ, ਜ਼ਿਲ੍ਹਾ ਮੁਹਾਲੀ ਦੇ ਸੋਸ਼ਲ ਮੀਡੀਆ ਪ੍ਰਧਾਨ ਨੇਤਰ ਸਿੰਘ ਕਲੇਰ, ਨੰਬਰਦਾਰ ਸ਼ਿਵਤਾਰ ਸਿੰਘ, ਪੰਚ ਅਰੁਣ ਕੁਮਾਰ, ਠੇਕੇਦਾਰ ਮੇਜਰ ਸਿੰਘ, ਲਖਵੀਰ ਸਿੰਘ ਲੱਖਾ, ਲਾਲੀ ਮਾਜਰੀ ਤੇ ਪਿੰਕਾ ਸਾਬਰੀ ਮਾਜਰੀ ਆਦਿ ਹਾਜ਼ਰ ਸਨ |